Guess Who: ਤਸਵੀਰ 'ਚ ਨਜ਼ਰ ਆ ਰਹੀ ਹੈ ਛੋਟੀ ਬੱਚੀ ਅੱਜ ਹੈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੈ, ਕੀ ਤੁਸੀਂ ਪਹਿਚਾਣਿਆ?

Written by  Lajwinder kaur   |  August 29th 2022 09:04 PM  |  Updated: August 29th 2022 08:38 PM

Guess Who: ਤਸਵੀਰ 'ਚ ਨਜ਼ਰ ਆ ਰਹੀ ਹੈ ਛੋਟੀ ਬੱਚੀ ਅੱਜ ਹੈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੈ, ਕੀ ਤੁਸੀਂ ਪਹਿਚਾਣਿਆ?

Guess Who: ਸੋਸ਼ਲ ਮੀਡੀਆ 'ਤੇ ਕਈ ਸਿਤਾਰੇ ਆਪਣੇ ਬਚਪਨ ਦੀਆਂ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਹਨ ਕਿ ਲੋਕ ਉਨ੍ਹਾਂ ਨੂੰ ਪਹਿਚਾਨਣਾ 'ਚ ਹੀ ਉਲਝਣ 'ਚ ਪੈ ਜਾਂਦੇ ਹਨ। ਅਜਿਹੀ ਹੀ ਇੱਕ ਅਦਾਕਾਰਾ ਦੀ ਬਚਪਨ ਦੀ ਤਸਵੀਰ ਚਰਚਾ ਵਿੱਚ ਹੈ।

ਬਚਪਨ ਦੀ ਇਸ ਤਸਵੀਰ ਵਿੱਚ ਇਹ ਅਦਾਕਾਰਾ ਆਪਣੇ ਪਿਤਾ ਦੀ ਗੋਦ ਵਿੱਚ ਨਜ਼ਰ ਆ ਰਹੀ ਹੈ। ਇਹ ਛੋਟੀ ਬੱਚੀ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਬਾਕਸ ਆਫਿਸ ਉੱਤੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਰਹੀ ਹੈ। ਇੱਥੋਂ ਤੱਕ ਕਿ ਅੱਜਕਲ ਇਸ ਅਦਾਕਾਰਾ ਦੇ ਪਿਆਰ ਦੀਆਂ ਚਰਚਾਵਾਂ ਵੀ ਜ਼ੁਬਾਨ 'ਤੇ ਹਨ। ਕੀ ਤੁਸੀਂ ਪਹਿਚਾਣ ਸਕਦੇ ਹੋ ਕਿ ਇਹ ਸੁੰਦਰ ਬੱਚੀ ਕੌਣ ਹੈ?

bollywood actress cute childhood kiara advani image source Instagram

ਹੋਰ ਪੜ੍ਹੋ : ਲੁਧਿਆਣੇ ਦਾ ਇਹ 19 ਸਾਲਾਂ ਨੌਜਵਾਨ ਬਨਾਉਣਾ ਚਾਹੁੰਦਾ ਹੈ ਮਾਂ ਲਈ ਘਰ, ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਕਰ ਰਿਹਾ ਕੜੀ ਮਿਹਨਤ

kiara advani image image source Instagram

ਇਸ ਤਸਵੀਰ 'ਚ ਅਦਾਕਾਰਾ ਨੇ ਸਫੇਦ ਰੰਗ ਦਾ ਉਨੀ ਸੂਟ ਪਾਇਆ ਹੋਇਆ ਹੈ ਅਤੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਪਿਤਾ ਨੇ ਪੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਚਸ਼ਮਾ ਵੀ ਪਾਇਆ ਹੋਇਆ ਹੈ।

bollywood actress image source Instagram

ਪਰ ਜੋ ਲੋਕ ਇਸ ਅਭਿਨੇਤਰੀ ਨੂੰ ਨਹੀਂ ਪਹਿਚਾਣ ਸਕੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਖੂਬਸੂਰਤੀ ਕੋਈ ਹੋਰ ਨਹੀਂ ਸਗੋਂ ਖੂਬਸੂਰਤ ਕਿਆਰਾ ਅਡਵਾਨੀ ਹੈ। ਬਚਪਨ ਦੀ ਇਸ ਤਸਵੀਰ 'ਚ ਕਿਆਰਾ ਆਪਣੇ ਪਿਤਾ ਜਗਦੀਪ ਅਡਵਾਨੀ ਦੀ ਗੋਦ 'ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਇਹ ਅਦਾਕਾਰਾ ਕਰਨ ਜੌਹਰ ਦੇ ਕੌਫੀ ਵਿਦ ਕਰਨ ਚ ਨਜ਼ਰ ਆਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network