ਨੇਹਾ ਕੱਕੜ ਤੋਂ ਬਾਅਦ ਹੁਣ ਅਦਿਤਿਆ ਨਰਾਇਣ ਆਪਣੀ ਗਰਲ ਫ੍ਰੈਂਡ ਦੇ ਨਾਲ ਕਰਵਾਉਣ ਜਾ ਰਹੇ ਵਿਆਹ

written by Shaminder | November 05, 2020

ਨੇਹਾ ਕੱਕੜ ਤੋਂ ਬਾਅਦ ਅਦਿਤਿਆ ਨਰਾਇਣ ਵੀ ਆਪਣੀ ਗਰਲ ਫ੍ਰੈਂਡ ਸ਼ਵੇਤਾ ਅਗਰਵਾਲ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ ।ਇਹ ਜੋੜੀ ਆਪਣੀ ਫਿਲਮ ਸ਼ਾਪਿਤ ਦੇ ਸੈੱਟ 'ਤੇ ਮਿਲੀ ਸੀ, ਕਰਵਾ ਚੌਥ ਦੇ ਦਿਨ ਦੋਨਾਂ ਦੀ ਰੋਕਾ ਸੈਰੇਮਨੀ ਹੋਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਅਦਿਤਿਆ ਨੇ ਪਿਛਲੇ ਮਹੀਨੇ ਦੇ ਅਖੀਰ ‘ਚ ਆਪਣੇ ਵਿਆਹ ਦਾ ਐਲਾਨ ਕੀਤਾ ਸੀ ।

adityanarayan

ਅਦਿਤਿਆ ਅਤੇ ਸ਼ਵੇਤਾ ਕਰੀਬ ਦਸ ਸਾਲ ਤੋਂ ਰਿਲੇਸ਼ਨ ‘ਚ ਹਨ । ਅਦਿਤਿਆ ਨੇ ਇੱਕ ਦਿਨ ਪਹਿਲਾਂ ਹੀ ਇੱਕ ਪੋਸਟ ਦੇ ਜ਼ਰੀਏ ਦੱਸਿਆ ਸੀ ਕਿ ਉਹ ਵੀ ਵਿਆਹ ਦੀਆਂ ਤਿਆਰੀਆਂ ਕਰਨ ਜਾ ਰਹੇ ਹਨ ਜਿਸ ਕਾਰਨ ਥੋੜੇ ਦਿਨਾਂ ਲਈ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿਣਗੇ ।

ਹੋਰ ਪੜ੍ਹੋ : ਨੇਹਾ ਕੱਕੜ ਤੇ ਅਦਿਤਿਆ ਨਾਰਾਇਣ ਦੇ ਵਿਆਹ ਦੀ ਡੇਟ ਆਈ ਸਾਹਮਣੇ, ਇਸ ਦਿਨ ਰੱਖੀ ਜਾਵੇਗੀ ਬੈਚਲਰ ਪਾਰਟੀ

adityanarayan roka

ਦੋਵਾਂ ਦੇ ਰੋਕਾ ਸੈਰੇਮਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।

adityanarayan

ਜਿਸ ‘ਚ ਉਦਿਤ ਨਰਾਇਣ ਅਤੇ ਸ਼ਵੇਤਾ ਦੇ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹਨ । ਅਦਿਤਿਆ ਦੇ ਹੱਥ ‘ਚ ਇੱਕ ਨਾਰੀਅਲ ਹੈ ਜਦੋਂਕਿ ਸ਼ਵੇਤਾ ਦੇ ਹੱਥ ‘ਚ ਸ਼ਗਨ ਦੀ ਥਾਲੀ ਹੈ । ਦੱਸ ਦਈਏ ਕਿ ਇਕ ਤੋ ਪਹਿਲਾਂ ਨੇਹਾ ਕੱਕੜ ਦੇ ਨਾਲ ਅਦਿਤਿਆ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਸਨ ।

0 Comments
0

You may also like