ਇਸ ਨਾਮੀ ਐਕਟਰ ਦੀ ਮੌਤ ਦੀ ਉੱਡੀ ਅਫ਼ਵਾਹ, ਕੁਝ ਦਿਨ ਪਹਿਲਾਂ ਹੀਰੋ ਦੇ ਸਹੁਰੇ ਦੇ ਦਿਹਾਂਤ ਦੀ ਆਈ ਸੀ ਅਫ਼ਵਾਹ

written by Lajwinder kaur | August 07, 2022

Bollywood Actor Sharman Joshi's death Rumours Spread on Social Media: ਅਕਸਰ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਹਸਤੀਆਂ ਦੀ ਮੌਤ ਦੀਆਂ ਅਫ਼ਵਾਹਾਂ ਫੈਲਦੀਆਂ ਰਹਿੰਦੀਆਂ ਹਨ।

ਹਾਲ ਹੀ 'ਚ ਦਿੱਗਜ ਅਭਿਨੇਤਾ ਪ੍ਰੇਮ ਚੋਪੜਾ ਦੀ ਮੌਤ ਦੀ ਅਫ਼ਵਾਹ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਖੁਦ ਸਾਹਮਣੇ ਆ ਕੇ ਸਪੱਸ਼ਟੀਕਰਨ ਦਿੱਤਾ ਸੀ। ਹੁਣ ਸੋਸ਼ਲ ਮੀਡੀਆ 'ਤੇ ਪ੍ਰੇਮ ਚੋਪੜਾ ਦੇ ਜਵਾਈ ਸ਼ਰਮਨ ਜੋਸ਼ੀ ਦੀ ਮੌਤ ਦੀਆਂ ਝੂਠੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।

ਹੋਰ ਪੜ੍ਹੋ : ਕਰਨ ਜੌਹਰ ਨੇ ਰਣਵੀਰ ਸਿੰਘ ਦੀ ਤਾਰੀਫ 'ਚ ਪਾਈ ਖਾਸ ਪੋਸਟ, ਅਦਾਕਾਰ ਲਈ ਜ਼ਾਹਿਰ ਕੀਤਾ ਆਪਣਾ ਪਿਆਰ

bollywood image source: Instagram

'ਰੰਗ ਦੇ ਬਸੰਤੀ', 'ਗੋਲਮਾਲ' ਅਤੇ '3 ਇਡੀਅਟਸ' ਵਰਗੀਆਂ ਬਾਲੀਵੁੱਡ ਦੀਆਂ ਮਸ਼ਹੂਰ ਫਿਲਮਾਂ 'ਚ ਕੰਮ ਕਰ ਚੁੱਕੇ ਸ਼ਰਮਨ ਜੋਸ਼ੀ ਦੀ ਮੌਤ ਦੀ ਅਫ਼ਵਾਹ ਸੋਸ਼ਲ ਮੀਡੀਆ 'ਤੇ ਅਚਾਨਕ ਫੈਲਣ ਲੱਗੀ। ਇਸ ਤੋਂ ਬਾਅਦ ਲੋਕਾਂ ਨੇ ਸ਼ਰਮਾ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਰਮਨ ਪੂਰੀ ਤਰ੍ਹਾਂ ਠੀਕ ਹੈ ਅਤੇ ਉਸ ਨੂੰ ਕੁਝ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਸ਼ਰਮਨ ਦੇ ਸਹੁਰੇ ਪ੍ਰੇਮ ਚੋਪੜਾ ਦੀ ਮੌਤ ਦੀ ਅਫ਼ਵਾਹ ਸੋਸ਼ਲ ਮੀਡੀਆ ਉੱਤੇ ਫੈਲਾਈ ਗਈ ਸੀ। ਇਸ ਤੋਂ ਬਾਅਦ ਪ੍ਰੇਮ ਚੋਪੜਾ ਨੇ ਖੁਦ ਦੱਸਿਆ ਕਿ ਉਹ ਬਿਲਕੁਲ ਠੀਕ ਹਨ।

sharaman joshi news image source: Instagram

ਨਾਗਪੁਰ ਵਿੱਚ ਜਨਮੇ ਸ਼ਰਮਨ ਜੋਸ਼ੀ ਗੁਜਰਾਤੀ ਅਦਾਕਾਰ ਅਰਵਿੰਦ ਜੋਸ਼ੀ ਦੇ ਪੁੱਤਰ ਹਨ। ਗੁਜਰਾਤੀ ਥੀਏਟਰ ਨਾਲ ਸ਼ੁਰੂਆਤ ਕਰਨ ਵਾਲੇ ਸ਼ਰਮਨ ਨੇ ਸਾਲ 1999 'ਚ ਫਿਲਮ 'ਗੌਡਮਦਰ' ਨਾਲ ਫਿਲਮਾਂ 'ਚ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸ਼ਰਮਨ ਨੇ ਸਟਾਈਲ, ਰੰਗ ਦੇ ਬਸੰਤੀ, ਗੋਲਮਾਲ, ਲਾਈਨ ਇਨ ਏ ਮੈਟਰੋ, ਢੋਲ, 3 ਇਡੀਅਟਸ, ਹੇਟ ਸਟੋਰੀ 3, ਮਿਸ਼ਨ ਮੰਗਲ ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ। ਸ਼ਰਮਨ ਜੋਸ਼ੀ ਨੇ 21 ਸਾਲ ਦੀ ਉਮਰ ਵਿੱਚ ਪ੍ਰੇਮ ਚੋਪੜਾ ਦੀ ਧੀ ਪ੍ਰੇਰਨਾ ਚੋਪੜਾ ਨਾਲ ਵਿਆਹ ਕੀਤਾ ਸੀ। ਸ਼ਰਮਨ ਦੀ ਭੈਣ ਮਾਨਸੀ ਜੋਸ਼ੀ ਵੀ ਇੱਕ ਟੀਵੀ ਅਦਾਕਾਰਾ ਹੈ ਅਤੇ ਉਸ ਦਾ ਵਿਆਹ ਅਭਿਨੇਤਾ ਰੋਹਿਤ ਰਾਏ ਨਾਲ ਹੋਇਆ ਹੈ।

inside image of shaman joshi image source: Instagram

 

 

View this post on Instagram

 

A post shared by Tannaz Irani (@tannazirani_)

You may also like