Roadies: ਰਣਵਿਜੈ ਤੇ ਨੇਹਾ ਧੂਪੀਆ ਤੋਂ ਬਾਅਦ ਹੋਰ ਗੈਂਗ ਲੀਡਰਸ ਨੇ ਵੀ ਛੱਡਿਆ ਸ਼ੋਅ, ਜਾਣੋ ਕੀ ਹੈ ਵਜ੍ਹਾ

written by Pushp Raj | February 20, 2022

ਮਸ਼ਹੂਰ ਰਿਐਲਟੀ ਸ਼ੋਅ ਰੋਡੀਜ਼ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ ਬੀਤੇ ਦਿਨ ਸ਼ੋ ਦੇ ਗੈਂਗ ਲੀਡਰਸ ਰਣਵਿਜੈ ਸਿੰਘ ਅਤੇ ਨੇਹਾ ਧੂਪਿਆ ਦੇ ਅਲਵਿਦਾ ਆਖ ਦਿੱਤਾ ਹੈ। ਇਸ ਤੋਂ ਬਾਅਦ ਇਹ ਸ਼ੋ ਲਗਾਤਾਰ ਚਰਚਾ ਵਿੱਚ ਹੈ। ਇਸੇ ਤਰ੍ਹਾਂ ਹੁਣ ਸ਼ੋਅ ਦੇ ਦੋ ਹੋਰਨਾਂ ਗੈਂਗ ਲੀਡਰਸ ਨੇ ਵੀ ਇਸ ਸ਼ੋਅ ਨੂੰ ਛੱਡਣ ਦਾ ਫੈਸਲਾ ਲਿਆ ਹੈ।

Image Source: Instagram

ਜਾਣਕਾਰੀ ਮੁਤਾਬਕ ਨਿਖਿਲ ਚਿਨਅੱਪਾ ਅਤੇ ਰੈਪਰ ਰਫਤਾਰ ਨੇ ਵੀ ਰਿਐਲਟੀ ਸ਼ੋਅ ਰੋਡੀਜ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਰਫਤਾਰ ਤੇ ਨਿਖਿਲ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਉਹ ਇਸ ਵਾਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ।


ਜਿੱਥੇ ਨਿਖਿਲ ਚਿਨਪਾ ਸਾਲ 2017 ਤੋਂ ਇਸ ਸ਼ੋਅ ਵਿੱਚ ਨਜ਼ਰ ਆਏ ਸਨ, ਰਫਤਾਰ ਨੇ ਸਾਲ 2018 ਤੋਂ ਇਸ ਸ਼ੋਅ ਵਿੱਚ ਬਤੌਰ ਗੈਂਗ ਲੀਡਰ ਹਿੱਸਾ ਲਿਆ ਹੈ। ਅਸਲ 'ਚ ਖਬਰਾਂ ਦੀ ਮੰਨੀਏ ਤਾਂ ਇਸ ਵਾਰ ਰੋਡੀਜ਼ ਆਪਣੇ ਅਸਲੀ ਫਾਰਮੈਟ 'ਚ ਵਾਪਸੀ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਇਸ ਵਾਰ ਸ਼ੋਅ 'ਚ ਕੋਈ ਗੈਂਗ ਲੀਡਰ ਨਹੀਂ ਹੋਵੇਗਾ, ਸਿਰਫ਼ ਹੋਸਟ ਹੀ ਟੀਮ ਨਾਲ ਐਡਵੈਂਚਰ ਕਰਦੇ ਨਜ਼ਰ ਆਉਣਗੇ।

ਰਫਤਾਰ ਨੇ ਕਿਹਾ ਕਿ ਜੇਕਰ ਇਸ ਵਾਰ ਸ਼ੋਅ ਦਾ ਫਾਰਮੈਟ ਨਾ ਵੀ ਬਦਲਿਆ ਗਿਆ ਤਾਂ ਵੀ ਉਹ ਸ਼ੋਅ 'ਚ ਸ਼ਾਮਲ ਨਹੀਂ ਹੋਣਗੇ। ਖਬਰਾਂ ਦੀ ਮੰਨੀਏ ਤਾਂ ਰਫਤਾਰ ਨੇ ਆਪਣੇ ਕਿਸੇ ਹੋਰ ਪ੍ਰੋਜੈਕਟ ਕਾਰਨ ਸ਼ੋਅ ਸਾਈਨ ਨਹੀਂ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸੋਨੂੰ ਸੂਦ ਨੂੰ ਹੋਸਟ ਬਣਨ 'ਤੇ ਵਧਾਈ ਵੀ ਦਿੱਤੀ।

Image Source: Instagram

ਇਸ ਦੇ ਨਾਲ ਹੀ ਸ਼ੋਅ ਛੱਡਣ ਦੀ ਗੱਲ ਕਰਦੇ ਹੋਏ ਨਿਖਿਲ ਨੇ ਕਿਹਾ ਕਿ ਮੈਂ ਆਪਣੇ ਗੈਂਗ ਲੀਡਰ ਦੇ ਨਾਲ ਮਾਹੌਲ, ਚੁਣੌਤੀਆਂ ਅਤੇ ਗੱਲਬਾਤ ਨੂੰ ਬਹੁਤ ਮਿਸ ਕਰਾਂਗਾ। ਇਸ ਦੇ ਨਾਲ, ਮੈਂ ਪੂਰੇ ਗਰੁੱਪ ਨੂੰ ਵੀ ਯਾਦ ਕਰਾਂਗਾ, ਜੋ ਹਮੇਸ਼ਾ ਬਹੁਤ ਸਹਿਯੋਗੀ ਰਿਹਾ ਹੈ।

ਹੋਰ ਪੜ੍ਹੋ : ਅਫਸਾਨਾ ਖਾਨ ਤੇ ਸਾਜ਼ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ, ਦੋਸਤਾਂ ਨਾਲ ਜਸ਼ਨ ਮਨਾਉਂਦੀ ਨਜ਼ਰ ਆਈ ਨਵ ਵਿਆਹੀ ਜੋੜੀ

ਇਸ ਤੋਂ ਪਹਿਲਾਂ ਨੇਹਾ ਧੂਪਿਆ ਨੇ ਸ਼ੋਅ ਛੱਡਣ 'ਤੇ ਕਿਹਾ ਕਿ ਬਹੁਤ ਕੁਝ ਬਦਲ ਗਿਆ ਹੈ। ਇਹ ਸਾਡੇ ਤੇ ਚੈਨਲ ਦੇ ਵਿਚਕਾਰ ਦੀ ਗੱਲਬਾਤ ਹੈ। ਇਸ ਤੋਂ ਪਹਿਲਾਂ ਰਣਵਿਜੈ ਸਿੰਘ ਪਹਿਲਾਂ ਇਸ ਸ਼ੋਅ ਵਿੱਚ ਬਤੌਰ ਕੰਟੈਸਟੈਂਟ ਤੇ ਬਾਅਦ ਵਿੱਚ ਸਭ ਦੇ ਫੇਵਰੇਟ ਹੋਸਟ ਤੇ ਗੈਂਗ ਲੀਡਰ ਵਜੋਂ ਸ਼ੋਅ ਵਿੱਚ ਲੰਮੇਂ ਸਮੇਂ ਤੱਕ ਰਹੇ। ਉਹ ਸਾਲ 2003 ਤੋਂ ਇਸ ਸ਼ੋਅ ਦਾ ਹਿੱਸਾ ਸਨ। ਹੁਣ ਤੱਕ ਰਣਵਿਜੇ ਐਮਟੀਵੀ ਰੋਡੀਜ਼ ਦਾ ਵੱਡਾ ਚਿਹਰਾ ਰਹੇ ਹਨ।

Image Source: Instagram

ਰਣਵਿਜੈ ਦੇ ਜਾਣ ਤੋਂ ਬਾਅਦ ਹੁਣ ਇਸ ਵਾਰ ਉਨ੍ਹਾਂ ਦੀ ਥਾਂ ਸੋਨੂੰ ਸੂਦ ਨਜ਼ਰ ਆਉਣਗੇ। ਅਦਾਕਾਰ ਸੋਨੂੰ ਸੂਦ ਇਸ ਵਾਰ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆਉਣ ਵਾਲੇ ਹਨ।

You may also like