ਧਮਕੀ ਮਿਲਣ 'ਤੇ ਸਲਮਾਨ ਖ਼ਾਨ ਨੇ ਦਿੱਤਾ ਵੱਡਾ ਬਿਆਨ, ਕਿਹਾ- 'ਗੋਲਡੀ ਬਰਾੜ ਨੂੰ ਮੈਂ...'

written by Lajwinder kaur | June 08, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਨੇ ਹਰ ਇੱਕ ਹੈਰਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਾਲ 'ਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ 'ਚ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਚਿੱਠੀ 'ਚ ਸਲਮਾਨ ਖ਼ਾਨ ਨੂੰ ਗਾਇਕ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਗੱਲ ਲਿਖੀ ਹੋਈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਦੇ ਭੋਗ ‘ਤੇ ਅਦਾਕਾਰਾ ਮੈਂਡੀ ਤੱਖਰ ਮੂਸੇਵਾਲੇ ਦੀ ਮਾਂ ਨੂੰ ਗਲ ਲੱਗਕੇ ਭੁੱਬਾ ਮਾਰ ਕੇ ਰੋਈ, ਦੇਖੋ ਤਸਵੀਰਾਂ

image from instagram

ਉੱਥੇ ਹੀ ਹੁਣ ਇਸ ਪੂਰੇ ਮਾਮਲੇ 'ਤੇ ਸਲਮਾਨ ਖ਼ਾਨ ਨੇ ਬਿਆਨ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਰਿਪੋਰਟ ਮੁਤਾਬਕ ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੈ? ਇਸ 'ਤੇ ਅਦਾਕਾਰ ਨੇ ਕਿਹਾ, 'ਮੈਨੂੰ ਧਮਕੀ ਭਰੇ ਪੱਤਰ 'ਤੇ ਕੋਈ ਸ਼ੱਕ ਨਹੀਂ ਹੈ ਅਤੇ ਅੱਜ ਕੱਲ੍ਹ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਲਾਰੈਂਸ ਬਿਸ਼ਨੋਈ ਨੂੰ ਸਾਲ 2018 ਤੋਂ ਜਾਣਦਾ ਹਾਂ ਕਿਉਂਕਿ ਉਦੋਂ ਉਸ ਨੇ ਮੈਨੂੰ ਧਮਕੀ ਦਿੱਤੀ ਸੀ। ਪਰ ਮੈਨੂੰ ਨਹੀਂ ਪਤਾ ਗੋਲਡੀ ਬਰਾੜ ਕੌਣ ਹੈ।

Salman Khan, father Salim Khan get threat letter; Mumbai Police register case image from Instagram

ਸਲਮਾਨ ਖਾਨ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲੀ ਹੈ? ਇਸ 'ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਕਿਸੇ ਨਾਲ ਤਕਰਾਰ ਜਾਂ ਲੜਾਈ ਵੀ ਨਹੀਂ ਹੋਈ ਅਤੇ ਨਾ ਹੀ ਉਸ ਨੂੰ ਧਮਕੀ ਭਰੇ ਮੈਸੇਜ ਜਾਂ ਫੋਨ ਆਏ ਹਨ। ਇਸ ਦੇ ਨਾਲ ਹੀ ਧਮਕੀ ਭਰੀ ਚਿੱਠੀ ਬਾਰੇ ਸਲਮਾਨ ਖ਼ਾਨ ਨੇ ਕਿਹਾ ਕਿ ਇਹ ਚਿੱਠੀ ਮੇਰੇ ਪਿਤਾ ਨੂੰ ਮਿਲੀ ਸੀ, ਮੈਨੂੰ ਨਹੀਂ ਮਿਲੀ। ਅਤੇ ਇਹ ਵੀ ਉਦੋਂ ਪਤਾ ਲੱਗਾ ਜਦੋਂ ਉਹ ਸਵੇਰੇ ਸੈਰ ਕਰਨ ਗਏ ਸੀ। ਇਸ ਲਈ ਮੈਨੂੰ ਕਿਸੇ 'ਤੇ ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈ।

image from Instagram

ਦੱਸ ਦੇਈਏ ਕਿ ਸਲਮਾਨ ਖ਼ਾਨ ਨੂੰ ਐਤਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਅਜਿਹਾ ਉਦੋਂ ਹੋਇਆ ਜਦੋਂ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਸੈਰ ਕਰਨ ਗਏ ਸਨ। ਉਸ ਸਮੇਂ ਉਸ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਹ ਪੱਤਰ ਉਸੇ ਬੈਂਚ 'ਤੇ ਰੱਖਿਆ ਗਿਆ ਸੀ ਜਿੱਥੇ ਉਹ ਸੈਰ ਕਰਨ ਤੋਂ ਬਾਅਦ ਬੈਠਦਾ ਸੀ। ਇਸ ਪੱਤਰ ਵਿੱਚ ਜੀ ਬੀ ਐਲ ਬੀ ਵੀ ਲਿਖਿਆ ਗਿਆ ਸੀ। ਅਜਿਹੇ 'ਚ ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਚਿੱਠੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਫਿਲਮ ਦਾ ਨਾਂ ਹੁਣ 'ਭਾਈਜਾਨ' ਹੋਵੇਗਾ।

You may also like