ਬ੍ਰਿਟੇਨ ਦੀ ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਕੋਹਿਨੂਰ ਹੀਰੇ ਨੂੰ ਲੈ ਕੇ ਛਿੜੀ ਚਰਚਾ, ਦਲੀਪ ਸਿੰਘ ਨੇ ਮਹਾਰਾਣੀ ਨੂੰ ਕੀਤਾ ਸੀ ਭੇਂਟ

written by Shaminder | September 10, 2022

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ (queen elizabeth) ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ । 96 ਸਾਲ ਦੀ ਉਮਰ ‘ਚ ਉਨ੍ਹਾਂ ਨੇ ਆਪਣਾ ਆਖਰੀ ਸਾਹ ਲਿਆ । ਪਰ ਅੱਜ ਅਸੀਂ ਤੁਹਾਨੂੰ ਮਹਾਰਾਣੀ ਦੇ ਤਾਜ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਉਹ ਅਕਸਰ ਖ਼ਾਸ ਮੌਕਿਆਂ ‘ਤੇ ਪਾਉਂਦੀ ਸੀ । ਇਸ ਤਾਜ ‘ਚ ਦੋ ਹਜ਼ਾਰ ਅੱਠ ਸੌ ਸਤਾਹਠ ਦੇ ਕਰੀਬ ਹੀਰੇ ਲੱਗੇ ਹਨ । ਇਸ ਤਾਜ ‘ਚ ਕੋਹਿਨੂਰ ਹੀਰਾ (Kohinoor Diamond) ਵੀ ਲੱਗਿਆ ਹੋਇਆ ਹੈ । ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਐਲਿਜ਼ਾਬੇਥ ਦੇ ਦਿਹਾਂਤ ਤੋਂ ਬਾਅਦ ਕੋਹਿਨੂਰ ਹੀਰਾ ਕਿਸਦਾ ਹੋਵੇਗਾ ।

After Queen Elizabeth II's death, know what will happen to Kohinoor diamond crown now

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਟਵਿੱਟਰ ‘ਤੇ ਕੋਹਿਨੂਰ ਟ੍ਰੈਂਡ ਕਰ ਰਿਹਾ ਹੈ । ਇਹ ਤਾਜ਼ ਹੁਣ ਅਗਲੀ ਮਹਾਰਾਣੀ ਨੂੰ ਸੌਂਪਿਆ ਜਾਵੇਗਾ ।ਬ੍ਰਿਟੇਨ ਦੀ ਅਗਲੀ ਮਹਾਰਾਣੀ ਕੈਮਿਲਾ ਹੋਵੇਗੀ ਜੋ ਕਿ ਪ੍ਰਿੰਸ ਚਾਰਲਸ ਦੀ ਪਤਨੀ ਹੈ । ਇਸ ਮੁਕਟ ਨੂੰ 1937 ‘ਚ ਬਣਾਇਆ ਗਿਆ ਸੀ ।

After Queen Elizabeth II's death, know what will happen to Kohinoor diamond crown now Image Source :Google

ਹੋਰ ਪੜ੍ਹੋ : ਸਿਰ ‘ਤੇ ਦਸਤਾਰ ਸਜਾ ਗੁਰਬਾਜ਼ ਗਰੇਵਾਲ ਨੇ ਪਿਤਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਜਿਸ ‘ਚ ਹੀਰੇ ਮੋਤੀ ਅਤੇ ਕੀਮਤੀ ਪੱਥਰ ਲੱਗੇ ਹਨ । ਤਾਜ ਨੂੰ 1856 ‘ਚ ਤੁਰਕੀ ਦੇ ਤੱਤਕਾਲੀ ਸੁਲਤਾਨ ਵੱਲੋਂ ਮਹਾਰਾਣੀ ਵਿਕਟੋਰੀਆ ਨੂੰ ਤੋਹਫ਼ੇ ‘ਚ ਦਿੱਤਾ ਗਿਆ ਸੀ । ਤਕਰੀਬਨ ਅੱਠ ਸੌ ਸਾਲ ਪਹਿਲਾਂ ਕੋਹਿਨੂਰ ਹੀਰਾ ਭਾਰਤ ‘ਚ ਮਿਲਿਆ ਸੀ ।

Image Source: Twitter

ਜੋ ਕਿ ਭਾਰਤ ਦੀ ਗੋਲਕੁੰਡਾ ਖਦਾਨ ‘ਚ ਮਿਲਿਆ ਸੀ । 1849 ‘ਚ ਜਦੋਂ ਬ੍ਰਿਟਿਸ਼ ਉਪਨਿਵੇਸ਼ ਪੰਜਾਬ ‘ਚ ਆਇਆ ਤਾਂ ਇਸ ਨੂੰ ਆਖਰੀ ਸ਼ਾਸਕ ਦਲੀਪ ਸਿੰਘ ਨੇ ਮਹਾਰਾਣੀ ਨੂੰ ਭੇਂਟ ਕੀਤਾ ਸੀ ।ਕੋਹਿਨੂਰ ਹੀਰੇ ਦੇ ਨਾਲ ਇੱਕ ਮਿਥਕ ਵੀ ਜੁੜਿਆ ਹੋਇਆ ਹੈ ਕਿ ਇਹ ਮਹਿਲਾ ਪ੍ਰਤੀਨਿਧੀਆਂ ਦੇ ਲਈ ਖੁਸ਼ਕਿਸਮਤੀ ਲੈ ਕੇ ਆਉਂਦਾ ਹੈ, ਜਦੋਂਕਿ ਪੁਰਸ਼ਾਂ ਲਈ ਇਹ ਦੁਰਭਾਗ ਅਤੇ ਮੌਤ ਦਾ ਕਾਰਨ ਬਣਦਾ ਹੈ ।

 

 

You may also like