ਤਲਾਕ ਤੋਂ ਬਾਅਦ ਦਿਆ ਮਿਰਜ਼ਾ ਇੱਕ ਵਾਰ ਫਿਰ ਕਰਨ ਜਾ ਰਹੀ ਹੈ ਵਿਆਹ, 15 ਫਰਵਰੀ ਨੂੰ ਹੋਵੇਗਾ ਵਿਆਹ

written by Rupinder Kaler | February 13, 2021

ਦਿਆ ਮਿਰਜ਼ਾ ਫਿਰ ਤੋਂ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਦਿਆ ਮਿਰਜ਼ਾ 15 ਫਰਵਰੀ ਨੂੰ ਵੱਡੇ ਕਾਰੋਬਾਰੀ ਵੈਭਵ ਰੇਖੀ ਨਾਲ ਵਿਆਹ ਕਰਨ ਜਾ ਰਹੀ ਹੈ। ਦਿਆ ਦੇ ਵਿਆਹ ਵਿੱਚ ਉਸ ਦੇ ਖ਼ਾਸ ਦੋਸਤ ਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ ।ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਿਆ ਜਾਵੇਗਾ। dia-mirza ਹੋਰ ਪੜ੍ਹੋ : ਅਨੀਤਾ ਹਸਨੰਦਾਨੀ ਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ ਕੀਤੀ ਸਾਂਝੀ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਜ਼ੁਰਗ ਕਿਸਾਨ 26 ਜਨਵਰੀ ਤੋਂ ਲਾਪਤਾ, ਖਾਲਸਾ ਏਡ ਨੇ ਜਾਣਕਾਰੀ ਕੀਤੀ ਸਾਂਝੀ ਵਿਆਹ ਨੂੰ ਲੈ ਕੇ ਪਰਿਵਾਰ ਕਾਫੀ ਖੁਸ਼ ਹੈ ਅਤੇ ਤਿਆਰੀਆਂ ਚੱਲ ਰਹੀਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਦਿਆ ਮਿਰਜ਼ਾ ਅਤੇ ਵੈਭਵ ਰੇਖੀ ਦੋਵੇਂ ਲਾਕਡਾਊਨ ਦੌਰਾਨ ਹੀ ਇਕ-ਦੂਸਰੇ ਦੇ ਕਰੀਬ ਆਏ ਸਨ । ਦੋਵਾਂ ਨੇ ਲਾਕਡਾਊਨ ’ਚ ਇਕੱਠੇ ਚੰਗਾ ਸਮਾਂ ਬਿਤਾਇਆ ਅਤੇ ਇਕ-ਦੂਸਰੇ ਨੂੰ ਸਮਝਿਆ । ਉਥੇ ਹੀ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਾਮ ਦੇਣ ਲਈ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ।  ਵੈਭਵ ਦੀ ਗੱਲ ਕਰੀਏ ਤਾਂ ਉਹ ਮੁੰਬਈ ਦੇ ਬਿਜ਼ਨਸਮੈਨ ਅਤੇ ਇਨਵੈਸਟਰ ਹਨ। ਉਥੇ ਹੀ ਫਿਲਮੀ ਸਿਤਾਰਿਆਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੈਭਵ ਰੇਖੀ ਤੋਂ ਪਹਿਲਾਂ ਦਿਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕੀਤਾ ਸੀ। ਪਰ 11 ਸਾਲ ਬਾਅਦ ਦੋਵਾਂ ਨੇ ਇਕ-ਦੂਸਰੇ ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਇਸਦਾ ਐਲਾਨ ਦਿਆ ਨੇ 2019 ’ਚ ਸੋਸ਼ਲ ਮੀਡੀਆ ’ਤੇ ਕੀਤਾ।

0 Comments
0

You may also like