‘ਮੀਕਾ ਦੀ ਵਹੁਟੀ’ ਦੇ ਸ਼ੋਅ ਤੋਂ ਬਾਅਦ ਇਕੱਠੇ ਘੁੰਮਦੇ ਨਜ਼ਰ ਆਏ ਮੀਕਾ ਸਿੰਘ ਆਪਣੀ ਲੇਡੀ ਲਵ ਆਕਾਂਕਸ਼ਾ ਪੁਰੀ ਦੇ ਨਾਲ

written by Lajwinder kaur | July 26, 2022

Mika Singh, Akanksha Puri spotted on date night: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਜਿਨ੍ਹਾਂ ਨੇ ਆਪਣੀ ਜੀਵਨ ਸਾਥੀ ਲੱਭਣ ਲਈ ਸਵਯੰਵਰ ਰਚਾਇਆ। ਉਨ੍ਹਾਂ ਦਾ ਸਵਯੰਵਰ ਕਾਫੀ ਸੁਰਖੀਆਂ 'ਚ ਰਿਹਾ ਸੀ। ਮੀਕਾ ਸਿੰਘ ਨੇ ਆਪਣੀ ਪੁਰਾਣੀ ਦੋਸਤ ਆਕਾਂਕਸ਼ਾ ਪੁਰੀ ਨੂੰ ਹੀ ਜੀਵਨ ਸਾਥਣ ਦੇ ਰੂਪ ਚ ਚੁਣਿਆ। ਇਸ ਤੋਂ ਬਾਅਦ ਹਰ ਕੋਈ ਮੀਕਾ ਸਿੰਘ ਅਤੇ ਆਕਾਂਕਸ਼ਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਮੀਕਾ ਸਿੰਘ ਅਤੇ ਅਕਾਂਕਸ਼ਾ ਦੀ ਜੈਮਾਲਾ ਪਹਿਲਾਂ ਹੀ ਹੋ ਚੁੱਕੀ ਹੈ, ਨਾਲ ਹੀ ਮੀਕਾ ਸਿੰਘ ਨੇ ਵੀ ਅਕਾਂਕਸ਼ਾ ਨੂੰ ਮੋਟੇ-ਮੋਟੇ ਸੋਨੇ ਦੇ ਕੰਗਣ ਪਹਿਨਾਏ ਹਨ। ਸਵੰਯਵਰ ਤੋਂ ਬਾਅਦ ਪਹਿਲੀ ਵਾਰ ਇਹ ਜੋੜੀ ਪਹਿਲੀ ਵਾਰ ਇਕੱਠੀ ਨਜ਼ਰ ਆਈ।

ਹੋਰ ਪੜ੍ਹੋ : ਅਕਸ਼ੈ ਕੁਮਾਰ ਇੱਕ ਵਾਰ ਫਿਰ ਬਣੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸਟਾਰ, ਇਨਕਮ ਟੈਕਸ ਵਿਭਾਗ ਨੇ ਦਿੱਤਾ ਵਿਸ਼ੇਸ਼ ਸਨਮਾਨ

'Mika Di Vohti' winner Akanksha Puri, Mika Singh go on date; singer gets trolled

ਮੁੰਬਈ ਵਿੱਚ ਦੇਰ ਰਾਤ ਇਹ ਜੋੜੀ ਡੇਟ 'ਤੇ ਜਾਂਦੀ ਹੋਈ ਨਜ਼ਰ ਆਈ।  ਇਸ ਦੌਰਾਨ ਮੀਕਾ ਸਿੰਘ ਅਤੇ ਆਕਾਂਕਸ਼ਾ ਨੂੰ ਪਪਰਾਜ਼ੀ ਨੇ ਇਕੱਠੇ ਦੇਖਿਆ ਅਤੇ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੀਕਾ ਅਤੇ ਆਕਾਂਕਸ਼ਾ ਦੀ ਬਾਂਡਿੰਗ ਨੂੰ ਦੇਖ ਕੇ ਹਰ ਕੋਈ ਇਹੀ ਅੰਦਾਜ਼ਾ ਲਗਾ ਰਿਹਾ ਹੈ ਕਿ ਦੋਵੇਂ ਪੂਰੀ ਤਰ੍ਹਾਂ ਨਾਲ ਇੱਕ-ਦੂਜੇ ਦੇ ਪਿਆਰ 'ਚ ਹਨ। ਇਸ ਦੌਰਾਨ ਦੋਵਾਂ ਵਿਚਾਲੇ ਜ਼ਬਰਦਸਤ ਕਮਿਸਟਰੀ ਦੇਖਣ ਨੂੰ ਮਿਲੀ।

mika singh ankasha puri

ਇਸ ਦੌਰਾਨ ਆਕਾਂਕਸ਼ਾ ਪੁਰੀ ਦੇ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਪਿੰਕ ਸ਼ਿਮਰੀ ਵਨ ਪੀਸ 'ਚ ਬੋਲਡ ਲੱਗ ਰਹੀ ਸੀ। ਆਕਾਂਕਸ਼ਾ ਨੇ ਲਾਊਡ ਮੇਕਅੱਪ ਅਤੇ ਹਾਈ ਹੀਲਸ ਨਾਲ ਆਪਣੀ ਨਾਈਟ ਪਾਰਟੀ ਲੁੱਕ ਨੂੰ ਪੂਰਾ ਕੀਤਾ। ਇਸ ਪਿੰਕ ਡਰੈੱਸ ‘ਚ ਉਹ ਆਕਾਂਕਸ਼ਾ ਪੁਰੀ ਬਹੁਤ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ।

It's Official! Akanksha Puri is the winner of 'Mika Di Vohti Swayamwar' Image Source: Twitter

ਇਸ ਦੇ ਨਾਲ ਹੀ ਮੀਕਾ ਬਲੈਕ ਆਉਟਫਿੱਟ ‘ਚ ਬਿੰਦਾਸ ਲੁੱਕ 'ਚ ਕਾਫੀ ਡੈਸ਼ਿੰਗ ਲੱਗ ਰਹੇ ਸਨ। ਦੋਵਾਂ ਨੇ ਪਪਰਾਜ਼ੀ ਲਈ ਪੋਜ਼ ਦਿੱਤੇ ਅਤੇ ਇਸ ਤੋਂ ਬਾਅਦ ਉਹ ਅੰਦਰ ਚਲੇ ਗਏ। ਤੁਹਾਨੂੰ ਦੱਸ ਦੇਈਏ ਕਿ ਆਕਾਂਕਸ਼ਾ ਪੁਰੀ ਦੇ ਨਾਲ-ਨਾਲ ਬੰਗਾਲ ਦੀ ਪ੍ਰਾਂਤਿਕਾ ਦਾਸ ਅਤੇ ਨੀਤ ਮਹਿਲ ਸ਼ੋਅ ਵਿੱਚ ਫਾਈਨਲਿਸਟ ਬਣੀਆਂ ਸਨ। ਪਰ ਦੋਵਾਂ ਨੂੰ ਹਰਾ ਕੇ ਅਕਾਂਕਸ਼ਾ ਪੁਰੀ ਨੇ ਮੀਕਾ ਸਿੰਘ ਦਾ ਇਹ ਸਵੰਯਵਰ ਜਿੱਤ ਲਿਆ ਹੈ।

ਫੈਨਜ਼ ਮੀਕਾ ਸਿੰਘ ਕੀ ਦੁਲਹਨੀਆ ਨੂੰ ਚੁਣਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਅਜਿਹੇ 'ਚ ਹੁਣ ਹਰ ਕਿਸੇ ਦੇ ਦਿਮਾਗ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਮੀਕਾ ਨੇ ਆਪਣੀ ਦੁਲਹਨ ਨੂੰ ਚੁਣ ਲਿਆ ਹੈ ਪਰ ਹੁਣ ਉਹ ਉਸ ਨਾਲ ਵਿਆਹ ਕਦੋਂ ਕਰਨਗੇ।

 

 

View this post on Instagram

 

A post shared by Viral Bhayani (@viralbhayani)

You may also like