ਅਕਸ਼ੈ ਕੁਮਾਰ ਇੱਕ ਵਾਰ ਫਿਰ ਬਣੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸਟਾਰ, ਇਨਕਮ ਟੈਕਸ ਵਿਭਾਗ ਨੇ ਦਿੱਤਾ ਵਿਸ਼ੇਸ਼ ਸਨਮਾਨ

written by Lajwinder kaur | July 24, 2022

Akshay Kumar becomes the highest taxpayer: ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹਨ ਜੋ ਹਰ ਸਾਲ ਆਪਣੀਆਂ ਕਈ ਫਿਲਮਾਂ ਲੈ ਕੇ ਆਉਂਦੇ ਹਨ। ਫਿਲਮ ਭਾਵੇਂ ਹਿੱਟ ਹੋਵੇ ਜਾਂ ਫਲਾਪ, ਅਕਸ਼ੈ ਕੁਮਾਰ ਦੀ ਕਮਾਈ ਹਮੇਸ਼ਾ ਬਰਕਰਾਰ ਰਹਿੰਦੀ ਹੈ।

ਇਹੀ ਕਾਰਨ ਹੈ ਕਿ ਇੱਕ ਵਾਰ ਫਿਰ ਅਕਸ਼ੈ ਕੁਮਾਰ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਅਦਾਕਾਰ ਬਣ ਗਏ ਹਨ। ਭਾਰਤੀ ਆਮਦਨ ਕਰ ਵਿਭਾਗ ਨੇ ਖੁਦ ਅਕਸ਼ੈ ਕੁਮਾਰ ਨੂੰ ਪ੍ਰਮਾਣ ਪੱਤਰ ਦੇ ਕੇ ਇਹ ਜਾਣਕਾਰੀ ਦਿੱਤੀ ਹੈ। ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਟੀਨੂੰ ਦੇਸਾਈ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਤਰਸੇਮ ਜੱਸੜ ਵਿਦੇਸ਼ ‘ਚ ਕਰ ਰਹੇ ਨੇ ‘ਮਾਂ ਦਾ ਲਾਡਲਾ’ ਫ਼ਿਲਮ ਦੀ ਸ਼ੂਟਿੰਗ, ਦੇਖੋ ਕਿਵੇਂ ਕਰ ਰਹੇ ਨੇ ਕਲਾਕਾਰ ਮਸਤੀ

actor akshay kumar got awards Image Source: Twitter

ਇਸ ਫਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਲੰਡਨ 'ਚ ਚੱਲ ਰਹੀ ਹੈ। ਵਿਭਾਗ ਨੇ ਪਿਛਲੇ ਇੱਕ ਸਾਲ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਅਦਾਕਾਰ ਨੂੰ ਇਹ ਪੱਤਰ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਕਿਉਂਕਿ ਐਕਟਰ ਪਿਛਲੇ 5 ਸਾਲਾਂ ਤੋਂ ਲਗਾਤਾਰ ਭਾਰਤ ਦੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਵਿੱਚੋਂ ਇੱਕ ਹਨ।

Koffee With Karan 7: Akshay Kumar has the best marriage advice for husbands Image Source: Instagram

ਵਰਕਫਰੰਟ ਦੀ ਗੱਲ ਕਰੀਏ ਤਾਂ ਟੀਨੂੰ ਦੇਸਾਈ ਤੋਂ ਇਲਾਵਾ ਅਕਸ਼ੈ ਕੁਮਾਰ ਵੀ ਜਸਵੰਤ ਸਿੰਘ ਗਿੱਲ ਦੀ ਬਾਇਓਪਿਕ ਦੀ ਸ਼ੂਟਿੰਗ ਲੰਡਨ 'ਚ ਹੀ ਕਰ ਰਹੇ ਹਨ। ਇਸ ਤੋਂ ਇਲਾਵਾ 11 ਅਗਸਤ ਨੂੰ ਉਹ ਆਪਣੀ ਅਗਲੀ ਫਿਲਮ ਰਕਸ਼ਾ ਬੰਧਨ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਫਿਲਮ 'ਚ ਅਕਸ਼ੈ ਕੁਮਾਰ ਦੇ ਨਾਲ ਅਭਿਨੇਤਰੀ ਭੂਮੀ ਪੇਡਨੇਕਰ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

Image Source: Twitter

ਹੋਰ ਪੜ੍ਹੋ: ਕ੍ਰਿਕੇਟਰ ਕਰੁਣਾਲ ਪਾਂਡਿਆ ਬਣੇ ਪਿਤਾ ਅਤੇ ਹਾਰਦਿਕ ਚਾਚਾ, ਘਰ ਆਇਆ ਨੰਨ੍ਹਾ ਮਹਿਮਾਨ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

You may also like