ਕ੍ਰਿਕੇਟਰ ਕਰੁਣਾਲ ਪਾਂਡਿਆ ਬਣੇ ਪਿਤਾ ਅਤੇ ਹਾਰਦਿਕ ਚਾਚਾ, ਘਰ ਆਇਆ ਨੰਨ੍ਹਾ ਮਹਿਮਾਨ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | July 24, 2022

Krunal Pandya, wife Pankhuri Sharma blessed with baby boy: ਪਾਂਡਿਆ ਬ੍ਰਦਰਜ਼ ਦੇ ਘਰ ਫਿਰ ਤੋਂ ਇੱਕ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉਠਿਆ ਹੈ। ਇਸ ਵਾਰ ਕਰੁਣਾਲ ਪਾਂਡਿਆ ਪਿਤਾ ਬਣ ਗਏ ਹਨ। ਹਾਰਦਿਕ ਪਾਂਡਿਆ ਦੀ ਤਰ੍ਹਾਂ ਉਹ ਵੀ ਬੇਟੇ ਦੇ ਪਿਤਾ ਬਣ ਗਏ ਹਨ। ਕਰੁਣਾਲ ਪਾਂਡਿਆ ਪਿਤਾ ਬਣ ਗਏ ਹਨ, ਮਤਲਬ ਕਿ ਹਾਰਦਿਕ ਪਾਂਡਿਆ ਨੂੰ ਵੀ ਪ੍ਰਮੋਟ ਕੀਤਾ ਗਿਆ ਹੈ।

ਉਹ ਪਿਤਾ ਸੀ, ਹੁਣ ਚਾਚਾ ਵੀ ਬਣ ਗਿਆ ਹੈ। ਕਰੁਣਾਲ ਪਾਂਡਿਆ ਨੇ ਆਪਣੇ ਪਿਤਾ ਬਣਨ ਦੀ ਖੁਸ਼ੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪਤਨੀ ਨਾਲ ਆਪਣੇ ਬੇਟੇ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਉਹ ਉਸ ਦੀ ਤਾਰੀਫ ਕਰ ਰਿਹਾ ਹੈ, ਜਦਕਿ ਦੂਜੀ ਤਸਵੀਰ 'ਚ ਉਹ ਕਿੱਸ ਕਰ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰਾ ਨਾਲ ਕਾਰ 'ਚ ਫੜਿਆ ਗਿਆ ਮਸ਼ਹੂਰ ਐਕਟਰ, ਸੜਕ 'ਤੇ ਹੀ ਪਤਨੀ ਨੇ ਫਿਰ ਜੰਮ ਕੇ ਕੀਤੀ ਦੋਵਾਂ ਦੀ ਕੁੱਟਮਾਰ, ਵੀਡੀਓ ਵਾਇਰਲ

ਜਿਵੇਂ ਹੀ ਕਰੁਣਾਲ ਪਾਂਡਿਆ ਦੇ ਪਿਤਾ ਬਣਨ ਦੀ ਖਬਰ ਸੋਸ਼ਲ ਮੀਡੀਆ 'ਤੇ ਫੈਲੀ, ਉਨ੍ਹਾਂ ਨੂੰ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਹਰ ਕੋਈ ਇਸ ਜੋੜੇ ਨੂੰ ਮਾਪੇ ਬਣ ਦੀ ਲਈ ਵਧਾਈ ਦੇ ਰਹੇ ਹਨ।

crickter

ਸੋਸ਼ਲ ਮੀਡੀਆ 'ਤੇ ਬੇਟੇ ਅਤੇ ਪਤਨੀ ਪੰਖੁੜੀ ਸ਼ਰਮਾ ਨਾਲ ਤਸਵੀਰ ਪੋਸਟ ਕਰਦੇ ਹੋਏ ਕਰੁਣਾਲ ਪਾਂਡਿਆ ਨੇ ਘਰ ਆਏ ਛੋਟੇ ਮਹਿਮਾਨ ਦਾ ਨਾਂ ਵੀ ਦੱਸਿਆ। ਉਸ ਨੇ Kavir Krunal Pandya ਰੱਖਿਆ ਹੈ। ਦੱਸ ਦਈਏ ਹਾਰਦਿਕ ਪਾਂਡਿਆ ਹੁਣ ਚਾਚੂ ਬਣ ਗਏ ਨੇ।

You may also like