ਨੀਰੂ ਬਾਜਵਾ ਅਤੇ ਤਰਸੇਮ ਜੱਸੜ ਵਿਦੇਸ਼ ‘ਚ ਕਰ ਰਹੇ ਨੇ ‘ਮਾਂ ਦਾ ਲਾਡਲਾ’ ਫ਼ਿਲਮ ਦੀ ਸ਼ੂਟਿੰਗ, ਦੇਖੋ ਕਿਵੇਂ ਕਰ ਰਹੇ ਨੇ ਕਲਾਕਾਰ ਮਸਤੀ

written by Lajwinder kaur | July 24, 2022

ਲਓ ਜੀ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਜੋ ਕਿ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਇਹ ਜੋੜੀ ਪਹਿਲੀ ਵਾਰ ਪੰਜਾਬੀ ਫਿਲਮ ‘ਉੜਾ ਆੜਾ’ ਵਿੱਚ ਇਕੱਠੇ ਨਜ਼ਰ ਆਏ ਸਨ। ਹੁਣ ਇਹ ਜੋੜੀ ‘ਮਾਂ ਦਾ ਲਾਡਲਾ’ ਫ਼ਿਲਮ ਨਾਲ ਦਰਸ਼ਕਾਂ ਦਾ ਰੂਬਰੂ ਹੋਣਗੇ। ਲੰਡਨ ‘ਚ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਫਿਲਮ ਦੀ ਘੋਸ਼ਣਾ ਦੇ ਬਾਅਦ ਤੋਂ ਹੀ ਦਰਸ਼ਕ ਜੋੜੀ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ।

ਹੋਰ ਪੜ੍ਹੋ : 'Swaran Ghar' ਫੇਮ ਸੰਗੀਤਾ ਘੋਸ਼ ਬਣੀ ਮਾਂ, 7 ਮਹੀਨੇ ਪਹਿਲਾਂ ਦਿੱਤਾ ਸੀ ਧੀ ਨੂੰ ਜਨਮ, ਇਸ ਵਜ੍ਹਾ ਕਰਕੇ ਲੁਕਾਈ ਸੀ ਇਹ ਗੁੱਡ ਨਿਊਜ਼

ਸ਼ੂਟਿੰਗ ਦੇ ਸੈੱਟ ਉੱਤੇ ਕਲਾਕਾਰ ਕਰ ਰਹੇ ਨੇ ਖੂਬ ਮਸਤੀ। ਨੀਰੂ ਬਾਜਵਾ ਨੇ ਇੱਕ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤਰਸੇਮ ਜੱਸੜ ਨੀਰੂ ਬਾਜਵਾ ਦੇ ਸ਼ੂਟਿੰਗ ਸੈੱਟ ਉੱਤੇ ਲੇਟ ਆਉਣ ਦੀ ਸ਼ਿਕਾਇਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਨੀਰੂ ਬਾਜਵਾ ਦੀ ਆਵਾਜ਼ ਸੁਣਾਈ ਦਿੰਦੀ ਤੇ ਉਹ ਹੱਸਦੇ ਹੋਏ ਕਹਿੰਦੀ ਕਿ ਪਤਾ ਨਹੀਂ 20 ਸਾਲਾਂ ਤੋਂ ਇਸ ਇੰਡਸਟਰੀ ‘ਚ ਟਿੱਕੀ ਹੋਈ ਹੈ।

ਤਰਸੇਮ ਜੱਸੜ ਦੀ ਨੀਰੂ ਬਾਜਵਾ ਦਾ ਮਜ਼ਾਕ ਉਡਾਉਣ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਨੀਰੂ ਬਾਜਵਾ ਖੁਦ ਸ਼ੂਟ ਕਰ ਰਹੀ ਹੈ, ਜਿਸ ਵਿੱਚ ਤਰਸੇਮ ਜੱਸੜ ਅਤੇ ਅਦਾਕਾਰ ਨਸੀਮ ਵਿੱਕੀ ਨੂੰ ਇਸ ਬਾਰੇ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ (ਨੀਰੂ ਉੱਤੇ ਟਿੱਪਣੀ) ਸੈੱਟ 'ਤੇ ਸਮੇਂ ਸਿਰ ਕਿਉਂ ਨਹੀਂ ਆਉਂਦੇ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦੇ ਰਹੇ ਹਨ।

ਇਸ ਫਿਲਮ ਵਿੱਚ ਤਰਸੇਮ ਜੱਸੜ, ਨੀਰੂ ਬਾਜਵਾ ਅਤੇ ਨਸੀਮ ਵਿੱਕੀ ਅਤੇ ਕਈ ਹੋਰ ਪੰਜਾਬੀ ਸਿਤਾਰੇ ਨਜ਼ਰ ਆਉਣਗੇ। ਫਿਲਮ ਨੂੰ ਇੱਕ ਰੋਮਾਂਟਿਕ ਕਾਮੇਡੀ ਦੱਸਿਆ ਜਾ ਰਿਹਾ ਹੈ ਜੋ 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

 

 

View this post on Instagram

 

A post shared by Neeru Bajwa (@neerubajwa)

You may also like