
Singham 3: ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਆਪਣੇ ਮਸ਼ਹੂਰ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 12' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਸ਼ੋਅ ਤੋਂ ਬਾਅਦ ਰੋਹਿਤ ਸ਼ੈੱਟੀ ਨੂੰ ਲੈ ਕੇ ਇੱਕ ਹੋਰ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ, ਕਿ ਰੋਹਿਤ ਸ਼ੈੱਟੀ ਜਲਦ ਹੀ ਫਿਲਮ 'ਸਿੰਘਮ 3' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫਿਲਮ ਵਿੱਚ ਇੱਕ ਵਾਰ ਮੁੜ ਰੋਹਿਤ ਅਤੇ ਅਜੇ ਦੇਵਗਨ ਇੱਕਠੇ ਨਜ਼ਰ ਆਉਣਗੇ।

ਬਾਲੀਵੁੱਡ ਦੀ ਹਿੱਟ ਡਾਇਰੈਕਟਰ ਅਤੇ ਐਕਟਰ ਦੀ ਜੋੜੀ ਮੁੜ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਲਈ ਤਿਆਰ ਹੈ। ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਦੀ ਕਾਪ ਡਰਾਮਾ ਫਿਲਮ ਸਿੰਘਮ ਅਤੇ ਸਿੰਘਮ ਰਿਟਰਨਸ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਇਹ ਜੋੜੀ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਜਾ ਰਹੀ ਹੈ। ਅਜੇ ਅਤੇ ਰੋਹਿਤ ਨੇ ਸਿੰਘਮ 3 ਦੀ ਯੋਜਨਾ ਉੱਤੇ ਕੰਮ ਕਰਨ ਸ਼ੁਰੂ ਕਰ ਦਿੱਤਾ ਹੈ। ਸਿੰਘਮ ਦੇ ਤੀਜੇ ਹਿੱਸੇ 'ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ।
ਮੀਡੀਆ ਰਿਪੋਰਟਸ ਮੁਤਾਬਕ ਸਿੰਘਮ ਫਰੈਂਚਾਇਜ਼ੀ ਦੇ ਨਵੇਂ ਹਿੱਸੇ ਦੀਆਂ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇੱਕ ਇੰਟਰਵਿਊ ਦੌਰਾਨ ਰੋਹਿਤ ਸ਼ੈੱਟੀ ਨੇ ਖੁਦ ਖੁਲਾਸਾ ਕੀਤਾ ਕਿ ਉਹ ਜਲਦ ਹੀ ਸਿੰਘਮ 3 ਦੀ ਸ਼ੂਟਿੰਗ ਸ਼ੁਰੂ ਕਰਨਗੇ। ਅਜੇ ਦੇਵਗਨ ਫਿਲਮ ਦੇ ਲੀਡ ਸਟਾਰ ਹੋਣਗੇ।

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਿੰਘਮ ਦੇ ਫੈਨਜ਼ ਕਾਫੀ ਖੁਸ਼ ਹਨ। ਸਿੰਘਮ ਫਰੈਂਚਾਇਜ਼ੀ ਦੀਆਂ ਸਾਰੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੇ 'ਚ ਹੁਣ ਫਿਲਮ ਦੇ ਨਵੇਂ ਹਿੱਸੇ 'ਸਿੰਘਮ 3' ਤੋਂ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ। ਫਿਲਮ 'ਚ ਜ਼ਬਰਦਸਤ ਐਕਸ਼ਨ ਸੀਨ ਵੀ ਦੇਖਣ ਨੂੰ ਮਿਲਣਗੇ।
ਖਬਰਾਂ ਮੁਤਾਬਕ ਵੈੱਬ ਸੀਰੀਜ਼ ਦੀ ਸ਼ੂਟਿੰਗ ਪੂਰੀ ਹੁੰਦੇ ਹੀ ਰੋਹਿਤ 'ਸਿੰਘਮ 3' ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਜਾਣਕਾਰੀ ਮੁਤਾਬਕ ਰੋਹਿਤ ਅਗਲੇ ਸਾਲ ਅਪ੍ਰੈਲ 'ਚ 'ਸਿੰਘਮ 3' ਦੀ ਸ਼ੂਟਿੰਗ ਕਰਨਗੇ।

ਫਿਲਹਾਲ ਅਜੇ ਦੇਸ ਵਗਨ ਵੀ ਅਜੇ ਆਪਣੇ ਅਪਕਮਿੰਗ ਪ੍ਰੋਜੈਕਟ ਵਿੱਚ ਰੁੱਝੇ ਹੋਏ ਹਨ ਅਤੇ ਰੋਹਿਤ ਕੋਲ ਵੀ ਕਈ ਪ੍ਰੋਜੈਕਟ ਹਨ। ਦੋਵੇਂ ਹਾਲ ਹੀ ਵਿੱਚ ਆਪਣੇ ਲਾਈਨਅਪ ਪ੍ਰੋਜੈਕਟਸ ਨੂੰ ਜਲਦ ਤੋਂ ਜਲਦ ਪੂਰਾ ਕਰਕੇ 'ਸਿੰਘਮ 3' ਉੱਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ।
View this post on Instagram