Laal Singh Chaddha: ਆਮਿਰ ਖ਼ਾਨ ਦਾ ਸਮਰਥਨ ਕਰਨ ਨੂੰ ਲੈ ਕੇ ਟ੍ਰੋਲ ਹੋਏ ਮਿਲਿੰਦ ਸੋਮਨ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | August 03, 2022

Milind Soman trolled after supporting Aamir Khan:ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਟਵਿੱਟਰ ਉੱਤੇ ਚੱਲ ਰਹੇ 'ਲਾਲ ਸਿੰਘ ਚੱਢਾ' ਦੇ ਬਾਈਕਾਟ ਟ੍ਰੇਂਡ ਨੂੰ ਗ਼ਲਤ ਦੱਸਦੇ ਹੋਏ ਮਸ਼ਹੂਰ ਅਦਾਕਾਰ ਤੇ ਮਾਡਲ ਮਿਲਿੰਦ ਸੋਮਨ ਨੇ ਆਮਿਰ ਖ਼ਾਨ ਦਾ ਸਮਰਥਨ ਕੀਤਾ। ਜਿਸ ਮਗਰੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Instagram

ਆਮਿਰ ਖ਼ਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ। ਜਿਸ ਕਾਰਨ ਆਮਿਰ ਖ਼ਾਨ ਅਤੇ ਫਿਲਮ ਦੇ ਮੇਕਰ ਚਿੰਤਤ ਹਨ।

ਆਮਿਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਟਵਿੱਟਰ 'ਤੇ 'ਲਾਲ ਸਿੰਘ ਚੱਢਾ ਦਾ ਬਾਈਕਾਟ' ਦਾ ਟ੍ਰੈਂਡ ਨਹੀਂ ਰੁਕਿਆ। ਅਜਿਹੇ 'ਚ ਹੁਣ ਐਂਟਰਟੇਨਮੈਂਟ ਇੰਡਸਟਰੀ ਦੇ ਲੋਕ ਅਦਾਕਾਰ ਦੇ ਸਮਰਥਨ 'ਚ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਨਾਂ ਮਿਲਿੰਦ ਸੋਮਨ ਦਾ ਹੈ।

ਆਮਿਰ ਖ਼ਾਨ ਦੇ ਸਮਰਥਨ ਵਿੱਚ ਮਿਲਿੰਦ ਸੋਮਨ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਟਵੀਟ ਕੀਤਾ। ਇਸ ਟਵੀਟ ਦੇ ਵਿੱਚ ਮਿਲਿੰਦ ਸੋਮਨ ਨੇ ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਲਿਖਿਆ, "ਟ੍ਰੋਲਸ ਚੰਗੀ ਫਿਲਮ ਨੂੰ ਨਹੀਂ ਰੋਕ ਸਕਦੇ।"

Image Source: Instagram

ਹਾਲਾਂਕਿ, ਮਿਲਿੰਦ ਸੋਮਨ ਦੇ ਇਸ ਟਵੀਟ 'ਤੇ ਕਮੈਂਟ ਕਰਕੇ ਆਮਿਰ ਖ਼ਾਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮਿਰ ਖਾਨ ਦੀ 2014 ਦੀ ਫਿਲਮ 'ਪੀਕੇ' ਦੇ ਸੀਨ ਸ਼ੇਅਰ ਕਰਨ ਲਈ ਨੇਟੀਜ਼ਨ ਸੋਸ਼ਲ ਮੀਡੀਆ 'ਤੇ ਫਿਲਮ 'ਚ ਕਥਿਤ ਤੌਰ 'ਤੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਲਈ ਆਮਿਰ ਖਾਨ 'ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ।

ਕੁਝ ਟਵਿੱਟਰ ਯੂਜ਼ਰਸ ਨੇ ਆਈਕਨਸ ਨੂੰ ਸ਼ੇਅਰ ਕੀਤਾ ਅਤੇ ਆਮਿਰ ਦੇ ਵਿਵਾਦਿਤ ਬਿਆਨ "ਭਾਰਤ ਦੀ ਵਧ ਰਹੀ ਅਸਹਿਣਸ਼ੀਲਤਾ" ਨੂੰ ਸਾਂਝਾ ਕੀਤਾ ਅਤੇ ਲੋਕਾਂ ਨੂੰ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਮਿਲਿੰਦ ਸੋਮਨ ਨੂੰ ਟ੍ਰੋਲ ਕਰਦੇ ਹੋਏ ਲਿਖਿਆ, ' ਕੀ ਤੁਸੀਂ ਸਾਨੂੰ ਚੁਣੌਤੀ ਦੇ ਰਹੇ ਹੋ?'

inside image of laal singh chaddha

ਹੋਰ ਪੜ੍ਹੋ: ਫਿਲਮ 'ਲਾਲ ਸਿੰਘ ਚੱਢਾ' ਦੇ ਬਾਈਕਾਟ ਟ੍ਰੇਂਡ 'ਤੇ ਕਰੀਨਾ ਕਪੂਰ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਹਾਲ ਹੀ 'ਚ ਮੀਡੀਆ ਦੇ ਨਾਲ ਰੁਬਰੂ ਹੁੰਦੇ ਹੋਏ ਆਮਿਰ ਖ਼ਾਨ ਨੂੰ ਸੋਸ਼ਲ ਮੀਡੀਆ 'ਤੇ 'ਬਾਈਕਾਟ ਲਾਲ ਸਿੰਘ ਚੱਢਾ' ਦੇ ਟਰੈਂਡ ਬਾਰੇ ਪੁੱਛਿਆ ਤਾਂ ਅਭਿਨੇਤਾ ਨੇ ਕਿਹਾ, ਬਾਲੀਵੁੱਡ ਦਾ ਬਾਈਕਾਟ ਕਰੋ... ਆਮਿਰ ਖ਼ਾਨ ਦਾ ਬਾਈਕਾਟ ਕਰੋ... ਲਾਲ ਸਿੰਘ ਚੱਢਾ ਦਾ ਬਾਈਕਾਟ ਕਰੋ... ਇਸ ਸਭ ਸੁਣ ਕੇ ਮੈਂ ਵੀ ਉਦਾਸ ਹਾਂ। ਕਿਉਂਕਿ ਉਹ ਸੋਚਦੇ ਹਨ ਕਿ ਮੈਂ ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਹਾਂ ਜੋ ਭਾਰਤ ਨੂੰ ਪਸੰਦ ਨਹੀਂ ਕਰਦੇ... ਅਤੇ ਇਹ ਬਿਲਕੁਲ ਝੂਠ ਹੈ।

You may also like