'Thank God' Trailer: ਅਜੇ ਦੇਵਗਨ ਤੇ ਸਿਧਾਰਥ ਮਲੋਹਤਰਾ ਸਟਾਰਰ ਫ਼ਿਲਮ ' Thank God' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | September 09, 2022

Film 'Thank God' Trailer: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਸਿਧਾਰਥ ਮਲੋਹਤਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'Thank God' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫ਼ਿਲਮ ਦੇ ਵਿੱਚ ਅਜੇ ਦੇਵਗਨ ਦੇ ਨਾਲ-ਨਾਲ ਅਦਾਕਾਰ ਸਿਧਾਰਥ ਮਲੋਹਤਰਾ ਅਤੇ ਰਕੁਲ ਪ੍ਰੀਤ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ। ਹੁਣ ਇਸ ਫ਼ਿਲਮ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

Image Source : YouTube

ਅਜੇ ਦੇਵਗਨ ਨੇ ਬੀਤ ਦਿਨ ਹੀ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ। ਜਿਸ ਵਿੱਚ ਫੈਨਜ਼ ਨੂੰ ਅਜੇ ਦਾ ਫਰਸਟ ਲੁੱਕ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਫ਼ਿਲਮ ਚੋਂ ਸਿਧਾਰਥ ਮਲੋਹਤਰਾ ਦਾ ਫਰਸਟ ਲੁੱਕ ਵੀ ਸਾਹਮਣੇ ਆ ਚੁੱਕਾ ਹੈ। ਹੁਣ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ।

ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਸਟਾਰਰ ਫ਼ਿਲਮ 'ਥੈਂਕ ਗੌਡ' ਦਾ ਟ੍ਰੇਲਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਟ੍ਰੇਲਰ ਵਿੱਚ, ਤੁਸੀਂ ਅਜੇ ਦੇਵਗਨ ਨੂੰ ਚਿੱਤਰਗੁਪਤ ਦਾ ਕਿਰਦਾਰ ਨਿਭਾਉਂਦੇ ਵੇਖ ਸਕਦੇ ਹੋ। ਇਹ ਫ਼ਿਲਮ ਮਿਥਿਹਾਸਿਕ ਕਹਾਣੀ ਉੱਤੇ ਅਧਾਰਿਤ ਹੈ।

Image Source : YouTube

ਮਿਥਿਹਾਸਿਕ ਕਥਾਵਾਂ ਦੇ ਮੁਤਾਬਕ, ਹਰ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਹੁੰਦਾ ਹੈ ਤੇ ਇਹ ਚਿੱਤਰਗੁਪਤ ਇਹ ਲੋਖਾ- ਜੋਖਾ ਰੱਖਦੇ ਹਨ। ਇਸ ਫ਼ਿਲਮ 'ਚ ਉਹ ਸਿਧਾਰਥ ਮਲਹੋਤਰਾ ਦੇ ਜੀਵਨ 'ਚ ਕੀਤੇ ਕੰਮਾਂ ਦਾ ਲੇਖਾ-ਜੋਖਾ ਕਰਦੇ ਨਜ਼ਰ ਆਉਣ ਵਾਲੇ ਹਨ। ਟ੍ਰੇਲਰ ਵਿੱਚ ਰਕੁਲ ਪ੍ਰੀਤ ਸਿੰਘ ਇੱਕ ਪੁਲਿਸ ਅਫ਼ਸਰ ਦੀ ਭੂਮਿਕਾ ਵਿੱਚ ਹੈ। 3 ਮਿੰਟ 7 ਸੈਕਿੰਡ ਦੇ ਇਸ ਟ੍ਰੇਲਰ 'ਚ ਨੋਰਾ ਫਤੇਹੀ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ।

ਟ੍ਰੇਲਰ ਦੀ ਸ਼ੁਰੂਆਤ ਅਯਾਨ ਯਾਨੀ ਸਿਧਾਰਥ ਮਲੋਹਤਰਾ ਦੇ ਕਾਰ ਐਕਸੀਡੈਂਟ ਨਾਲ ਹੁੰਦੀ ਹੈ, ਜਿਸ ਤੋਂ ਬਾਅਦ ਉਹ ਸਿੱਧਾ ਚਿੱਤਰਗੁਪਤ ਯਾਨੀ ਅਜੇ ਦੇਵਗਨ ਕੋਲ ਜਾਂਦਾ ਹੈ। ਅਯਾਨ ਚਿੱਤਰਗੁਪਤ ਨੂੰ ਉਸ ਦੀ ਮੌਤ ਬਾਰੇ ਪੁੱਛਦਾ ਹੈ, ਤਾਂ ਉਹ ਦੱਸਦਾ ਹੈ.. ਉਹ ਨਾ ਤਾਂ ਜ਼ਿੰਦਾ ਹੈ, ਨਾ ਮਰਿਆ ਹੈ, ਪਰ ਉਹ ਅੱਧ ਵਿਚਕਾਰ ਕਿਤੇ ਫਸਿਆ ਹੋਇਆ ਹੈ। ਇਸ ਤੋਂ ਬਾਅਦ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ।

Image Source : YouTube

ਹੋਰ ਪੜ੍ਹੋ: Queen Elizabeth Death:ਕੀ ਤੁਹਾਨੁ ਪਤਾ ਹੈ ਮਹਾਰਾਣੀ ਅਲਿਜ਼ਾਬੇਥ II ਦਾ ਅਸਲ ਨਾਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇੰਦਰ ਕੁਮਾਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 'ਥੈਂਕ ਗੌਡ' ਯਮਲੋਕ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਫ਼ਿਲਮ 'ਚ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਪਤੀ-ਪਤਨੀ ਦੀ ਭੂਮਿਕਾ 'ਚ ਹਨ। ਫ਼ਿਲਮ 'ਚ ਤੁਹਾਨੂੰ ਨੋਰਾ ਫਤੇਹੀ ਦਾ ਇੱਕ ਆਈਟਮ ਨੰਬਰ ਵੀ ਦੇਖਣ ਨੂੰ ਮਿਲੇਗਾ। ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

You may also like