ਅਜੇ ਦੇਵਗਨ ਨੇ ਧੀ ਨਿਆਸਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

written by Pushp Raj | April 20, 2022

ਅਜੇ ਦੇਵਗਨ ਅਤੇ ਕਾਜੋਲ ਦੀ ਬੇਟੀ ਨਿਆਸਾ ਦੇਵਗਨ ਅੱਜ ਆਪਣਾ 19 ਵਾਂ ਜਨਮਦਿਨ ਮਨਾ ਰਹੀ ਹੈ। ਨਿਆਸਾ ਅਜੇ ਫਿਲਮਾਂ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਪ੍ਰਸਿੱਧੀ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਧੀ ਦੇ ਜਨਮਦਿਨ ਦੇ ਮੌਕੇ 'ਤੇ ਬਾਲੀਵੁੱਡ ਸਟਾਰ ਅਜੇ ਦੇਵਗਨ ਨੇ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ ਤੇ ਉਸ ਦੀ ਅਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਿਆਸਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਅਜੇ ਨੇ ਆਪਣੀ ਧੀ ਲਈ ਇੱਕ ਬੇਹੱਦ ਖੂਬਸੂਰਤ ਮੈਸੇਜ਼ ਵੀ ਲਿਖਿਆ।

Image Source: Instagram

ਅਜੇ ਦੇਵਗਨ ਨੇ ਆਪਣੇ ਅਕਾਉਂਟ ਉੱਤੇ ਨਿਆਸਾ ਦੀ ਤਸਵੀਰ ਦੇ ਨਾਲ ਇੱਕ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ। ਇਸ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, " ਹੇ ਮੇਰੇ ਪਿਆਰੀ ਧੀ ਰਾਣੀ, ਸਾਡੇ ਲਈ, ਤੁਸੀਂ ਤੁਸੀਂ ਖਾਸ ਹੋ. ਅੱਜ, ਕੱਲ੍ਹ ਅਤੇ ਸਦਾ ਲਈ। ਜਨਮ ਦਿਨ ਮੁਬਾਰਕ ਨਿਆਸਾ। ਤੁਹਾਡੇ ਕੋਲ 🤗 ਹੋਣ ਸਾਡੀ ਖੁਸ਼ਕਿਸਮਤੀ ਹੈ।"ਅਜੇ ਦੀ ਇਸ ਪੋਸਟ ਤੋਂ ਪਿਉ ਤੇ ਧੀ ਵਿਚਾਲੇ ਪਿਆਰੇ ਰਿਸ਼ਤੇ ਦੀ ਝਲਕ ਮਿਲਦੀ ਹੈ।

ਹੁਤ ਸਾਰੇ ਸਟਾਰ ਕਿਡਜ਼ ਵਾਂਗ, ਨਿਆਸਾ ਦਾ ਇਸ ਸਮੇਂ ਫਿਲਮਾਂ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਇਸ ਗੱਲ ਦਾ ਖੁਲਾਸਾ ਖੁਦ ਉਨ੍ਹਾਂ ਦੇ ਪਿਤਾ ਅਜੇ ਦੇਵਗਨ ਨੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਫਿਲਮਾਂ 'ਚ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਨਹੀਂ ਹਨ। ਹਾਲਾਂਕਿ, ਉਹ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਦੀ ਨਜ਼ਰ ਆ ਚੁੱਕੀ ਹੈ।

Image Source: Instagram

19 ਸਾਲਾ ਨਿਆਸਾ ਸਵਿਟਜ਼ਰਲੈਂਡ ਤੋਂ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਸਿੰਗਾਪੁਰ ਵਿੱਚ 3 ਸਾਲ ਤੱਕ ਪੜ੍ਹਾਈ ਕੀਤੀ। ਨਿਆਸਾ ਨੂੰ ਅਦਾਕਾਰੀ ਦੀ ਦੁਨੀਆ ਨਾਲ ਕੋਈ ਖਾਸ ਲਗਾਅ ਨਹੀਂ ਹੈ। ਉਹ ਦੁਨੀਆ ਦੀ ਸਭ ਤੋਂ ਵਧੀਆ ਸ਼ੈੱਫ ਬਣਨਾ ਚਾਹੁੰਦੀ ਹੈ। ਉਸ ਦੀ ਮਾਂ ਕਾਜੋਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਨਿਆਸਾ ਨੂੰ ਖਾਣਾ ਬਣਾਉਣਾ ਅਤੇ ਖਾਣ ਬਹੁਤ ਪਸੰਦ ਹੈ। ਉਹ ਜਾਪਾਨੀ ਫੂਡ ਖ਼ਾਸ ਕਰ ਸੂਸ਼ੀ ਖਾਣਾ ਬਹੁਤ ਪਸੰਦ ਕਰਦੀ ਹੈ। ਉਹ ਪੜ੍ਹਾਈ ਵਿੱਚ ਚੰਗੀ ਹੈ ਤੇ ਪੜ੍ਹਾਈ ਦੇ ਨਾਲ-ਨਾਲ ਨਿਆਸਾ ਚੰਗੀ ਤੈਰਾਕ ਵੀ ਹੈ।

ਸਟਾਰ ਕਿਡ ਹੋਣ ਕਾਰਨ ਨਿਆਸਾ ਅਕਸਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਜਾਂਦੀ ਹੈ। ਹਾਲ ਹੀ 'ਚ ਉਨ੍ਹਾਂ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਪੈਪਰਾਜ਼ੀਸ ਉਸ ਦੀ ਤਸਵੀਰਾਂ ਲੈਣਾ ਚਾਹੁੰਦੇ ਸਨ ਪਰ ਉਸ ਨੇ ਉਨ੍ਹਾਂ ਨੂੰ ਇਗਨੋਰ ਕਰ ਦਿੱਤਾ ਜਿਸ ਕਾਰਨ ਨਿਆਸਾ ਨੂੰ ਟ੍ਰੋਲ ਕੀਤਾ ਗਿਆ ਸੀ।

Image Source: Instagram

ਹੋਰ ਪੜ੍ਹੋ : KGF Chapter 2 ਵੇਖਣ ਮਗਰੋਂ ਦਰਸ਼ਕਾਂ ਨੇ ਸਕ੍ਰੀਨ 'ਤੇ ਕੀਤੀ ਸਿੱਕਿਆਂ ਦੀ ਬਾਰਿਸ਼, ਰਵੀਨਾ ਟੰਡਨ ਨੇ ਵੀਡੀਓ ਸ਼ੇਅਰ ਕਰ ਦਿੱਤਾ ਰਿਐਕਸ਼ਨ

ਕੁਝ ਸਮਾਂ ਪਹਿਲਾਂ ਨਿਆਸਾ ਆਪਣੇ ਕੱਪੜਿਆਂ ਕਾਰਨ ਟ੍ਰੋਲ ਹੋ ਰਹੀ ਸੀ। ਇਸ ਦੌਰਾਨ ਅਜੇ ਦੇਵਗਨ ਨੇ ਉਨ੍ਹਾਂ ਦੇ ਬਚਾਅ 'ਚ ਖੜ੍ਹੇ ਹੋ ਕੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ। ਅਜੈ ਕਈ ਵਾਰ ਟ੍ਰੋਲਿੰਗ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਇੱਕ ਵਾਰ ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਨਿਆਸਾ ਹੀ ਨਹੀਂ ਬਲਕਿ ਪੂਰਾ ਪਰਿਵਾਰ ਟ੍ਰੋਲਿੰਗ ਤੋਂ ਪ੍ਰਭਾਵਿਤ ਹੁੰਦਾ ਹੈ। ਨਿਆਸਾ ਅਜੇ ਛੋਟੀ ਹੈ ਤੇ ਮੈਨੂੰ ਲੱਗਦਾ ਹੈ ਕਿ ਲੋਕ ਆਪਣੀ ਇੱਜ਼ਤ ਭੁੱਲ ਜਾਂਦੇ ਹਨ ਅਤੇ ਕੁਝ ਵੀ ਕਹਿੰਦੇ ਹਨ।

 

View this post on Instagram

 

A post shared by Ajay Devgn (@ajaydevgn)

You may also like