ਅਕੀਰਾ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਗੀਤ ‘ਚ ਨਜ਼ਰ ਆਏਗਾ ਸੋਨੀ ਕਰਿਊ

Reported by: PTC Punjabi Desk | Edited by: Lajwinder kaur  |  June 12th 2019 10:46 AM |  Updated: June 12th 2019 10:47 AM

ਅਕੀਰਾ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਗੀਤ ‘ਚ ਨਜ਼ਰ ਆਏਗਾ ਸੋਨੀ ਕਰਿਊ

ਪੰਜਾਬੀ ਗਾਇਕਾ ਅਕੀਰਾ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਵੇਗਾ ਸੋਨੀ ਕਰਿਊ। ਜੀ ਹਾਂ ਅਕੀਰਾ ਆਪਣੇ ਨਵੇਂ ਗੀਤ ‘ਮਿੱਠੀਆਂ ਗੱਲਾਂ’ ਨਾਲ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ।

View this post on Instagram

 

#mithiyangallan coming soon ❤️ @soni_crew ? Keep supporting and sharing ❤️

A post shared by Akira Garg (@imakiraa) on

ਹੋਰ ਵੇਖੋ:ਪੰਜਾਬੀ ਇੰਡਸਟਰੀ ਨੇ ਵੀ ਫ਼ਤਿਹਵੀਰ ਦੀ ਮੌਤ ਉੱਤੇ ਜਤਾਇਆ ਦੁੱਖ ਤੇ ਸਿਸਟਮ ‘ਤੇ ਕੱਢਿਆ ਗੁੱਸਾ

ਮਿੱਠੀਆਂ ਗੱਲਾਂ ਗਾਣੇ ਨੂੰ ਅਕੀਰਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਜਤਿੰਦਰ ਜੀਤੂ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਇਸ਼ਾਂਤ ਪੰਡਿਤ ਨੇ ਦਿੱਤਾ ਹੈ। Israar Films ਵੱਲੋਂ ਗੀਤ ਦੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਪਹਿਲਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

View this post on Instagram

 

#mithiyangallan coming soon ❤️ @soni_crew ? Keep supporting and sharing ❤️

A post shared by Akira Garg (@imakiraa) on

ਜੇ ਗੱਲ ਕਰੀਏ ਸੋਨੀ ਕਰਿਊ ਦੀ ਤਾਂ ਉਨ੍ਹਾਂ ਨੇ ਆਪਣੀ ਵੀਡੀਓਜ਼ ਦੇ ਰਾਹੀਂ ਲੋਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣ ਲਈ ਹੈ। ਉਨ੍ਹਾਂ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਜਿਸਦੇ ਚੱਲਦੇ ਸੋਨੀ ਕਰਿਊ ਨੇ ਸੋਸ਼ਲ ਮੀਡੀਆ ਉੱਤੇ ਖੂਬ ਵਾਹ ਵਾਹੀ ਖੱਟੀ ਹੈ। ਇਸੇ ਕਰਕੇ ਦਿਲਜੀਤ ਦੋਸਾਂਝ ਨੇ ਵੀ ਆਪਣੀ ਫ਼ਿਲਮ ਛੜਾ ਦੇ ਇੱਕ ਗਾਣੇ ‘ਚ ਸੋਨੀ ਕਰਿਊ ਨੂੰ ਲਿਆ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network