ਅਦਾਕਾਰਾ ਵਿਦਿਆ ਬਾਲਨ ਨੇ ਕਿਉਂ ਵਰ੍ਹਾਏ ਅਕਸ਼ੇ ਕੁਮਾਰ 'ਤੇ ਮੁੱਕੇ,ਵੀਡੀਓ ਵਾਇਰਲ
ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਅਤੇ ਅਕਸ਼ੇ ਕੁਮਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਦੋਵੇਂ ਇੱਕ ਦੂਜੇ 'ਤੇ ਲੱਤਾਂ ਮੁੱਕੇ ਵਰਾਉਂਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।
ਹੋਰ ਵੇਖੋ :Search ਅਕਸ਼ੇ ਕੁਮਾਰ ਕਾਰਗਿਲ ਵਿਜੈ ਦਿਵਸ ‘ਤੇ ਅਕਸ਼ੇ ਕੁਮਾਰ ਨੇ ਜਵਾਨਾਂ ਦਾ ਸ਼ੇਅਰ ਕੀਤਾ ਇਹ ਵੀਡੀਓ 2019
https://www.instagram.com/p/B1LSJNcIwXC/
ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਪਹਿਲਾਂ ਵਿਦਿਆ 'ਤੇ ਹੱਥ ਚੁੱਕਦੇ ਹਨ ਜਿਸ ਤੋਂ ਬਾਅਦ ਅਕਸ਼ੇ ਨੂੰ ਵਿਦਿਆ ਵੀ ਜ਼ਬਰਦਸਤ ਤਰੀਕੇ ਨਾਲ ਜਵਾਬ ਦਿੰਦੀ ਹੈ । ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ ।ਹਾਲਾਂਕਿ ਇਸ ਵੀਡੀਓ 'ਚ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸੋਨਾਕਸ਼ੀ ਸਿਨ੍ਹਾ ਨੇ ਬਣਾਇਆ ਹੈ ।
https://www.instagram.com/p/B1S5qx0Dqt6/
ਦੱਸ ਦਈਏ ਕਿ ਪੰਦਰਾਂ ਅਗਸਤ ਨੂੰ ਅਕਸ਼ੇ ਦੀ ਫ਼ਿਲਮ ਮੰਗਲ ਮਿਸ਼ਨ ਰਿਲੀਜ਼ ਹੋਈ ਸੀ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਇਹ ਵੀਡੀਓ ਬਣਾਇਆ ਸੀ । ਦੋਵਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਨੇ ।
https://www.instagram.com/p/B1JPWj7H5tG/