
Akshay Kumar new look in film 'Selfie': ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਦੀਆਂ ਪਿਛਲੀਆਂ ਕੁਝ ਫਿਲਮਾਂ ਬਾਕਸ ਆਫਿਸ 'ਤੇ ਕਮਾਲ ਕਰਨ 'ਚ ਅਸਫਲ ਰਹੀਆਂ ਹਨ। 'ਸਮਰਾਟ ਪ੍ਰਿਥਵੀਰਾਜ' ਤੋਂ 'ਰਾਮ ਸੇਤੂ' ਤੱਕ, ਅਕਸ਼ੈ ਕੁਮਾਰ ਦੀਆਂ ਸਾਰੀਆਂ ਫਿਲਮਾਂ ਫਲਾਪ ਰਹੀਆਂ, ਪਰ ਇਸ ਵਾਰ ਵੀ ਅਕਸ਼ੈ ਹਮੇਸ਼ਾ ਦੀ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਲਈ ਉਤਸ਼ਾਹਿਤ ਹਨ। ਜਲਦ ਹੀ ਅਕਸ਼ੈ ਕੁਮਾਰ ਆਪਣੀ ਇੱਕ ਹੋਰ ਨਵੀਂ ਫ਼ਿਲਮ 'ਸੈਲਫੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।

ਬਾਕਸ ਆਫਿਸ 'ਤੇ ਲਗਾਤਾਰ ਫਲਾਪ ਫ਼ਿਲਮਾਂ ਦੇਣ ਮਗਰੋ ਵਿੱਚ ਅਕਸ਼ੈ ਕੁਮਾਰ ਦਾ ਜੋਸ਼ ਬਰਕਰਾਰ ਹੈ। ਅਕਸ਼ੈ ਕੁਮਾਰ ਜਲਦ ਹੀ ਆਪਣੇ ਫੈਨਜ਼ ਲਈ ਇੱਕ ਹੋਰ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਟਾਈਟਲ ਹੈ 'ਸੈਲਫੀ'।
ਦੱਸ ਦੇਈਏ ਕਿ ਅਕਸ਼ੈ ਨੇ ਆਪਣੀ ਆਉਣ ਵਾਲੀ ਫ਼ਿਲਮ 'ਸੈਲਫੀ' ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ, ਜਿਸ ਵਿੱਚ ਅਭਿਨੇਤਾ ਇਮਰਾਨ ਹਾਸ਼ਮੀ ਵੀ ਸ਼ਾਮਲ ਹਨ। ਅਕਸ਼ੈ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਮਲਟੀਕਲਰਡ ਫੌਕਸ ਫਰ ਕੋਟ ਅਤੇ ਬਲੈਕ ਜੀਨਸ ਪਹਿਨੇ ਅਕਸ਼ੈ ਇਸ ਲੁੱਕ 'ਚ ਕੂਲ ਨਜ਼ਰ ਆ ਰਹੇ ਹਨ। ਉਹ ਇੱਕ ਕਾਰ ਦੇ ਉੱਪਰ ਬੈਠ ਕੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤਸਵੀਰ ਦੇ ਨਾਲ, ਅਦਾਕਾਰ ਨੇ ਆਪਣੀ ਆਉਣ ਵਾਲੀ ਫ਼ਿਲਮ 'ਸੈਲਫੀ' ਬਾਰੇ ਇੱਕ ਰੋਮਾਂਚਕ ਗੱਲ ਵੀ ਸਾਂਝੀ ਕੀਤੀ, ਅਕਸ਼ੈ ਨੇ ਲਿਖਿਆ, "ਅੱਜ ਲਈ ਮੇਰਾ ਮੰਤਰ - ਗਰਮੀ, ਨਮੀ ਅਤੇ ਫੌਕਸ ਫਰ...ਸਭ ਚਲੇਗਾ, ਬਸ ਕੰਮ ਕਰ, ਕੰਮ ਕਰ # ਇੱਕ ਸ਼ਾਨਦਾਰ ਨਵੀਂ ਸ਼ੂਟਿੰਗ। ਸੈਲਫੀ ਲਈ ਗੀਤ। 24 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ।"

ਹੋਰ ਪੜ੍ਹੋ: ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਰੋਮੈਂਟਿਕ ਵੀਡੀਓ ਹੋਈ ਵਾਇਰਲ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਰਾਜ ਮਹਿਤਾ ਵੱਲੋਂ ਨਿਰਦੇਸ਼ਤ, ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ-ਨਾਲ ਇਮਰਾਨ ਹਾਸ਼ਮੀ, ਨੁਸਰਤ ਭਰੂਚਾ ਅਤੇ ਡਾਇਨਾ ਪੇਂਟੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਇੱਕ ਮਲਿਆਲਮ ਭਾਸ਼ਾ ਦੀ ਫ਼ਿਲਮ 'ਡਰਾਈਵਿੰਗ ਲਾਇਸੈਂਸ' ਦਾ ਹਿੰਦੀ ਰੀਮੇਕ ਹੈ। ਅਸਲ ਫ਼ਿਲਮ ਵਿੱਚ ਦੱਖਣੀ ਸਿਤਾਰੇ ਪ੍ਰਿਥਵੀਰਾਜ ਸੁਕੁਮਾਰਨ ਅਤੇ ਸੂਰਜ ਵੈਂਜਾਰਾਮੂਡੂ ਸਨ। ਇਹ ਫ਼ਿਲਮ ਅਗਲੇ ਸਾਲ 24 ਫਰਵਰੀ ਨੂੰ ਰਿਲੀਜ਼ ਹੋਵੇਗੀ।
View this post on Instagram