
Vicky Kaushal and Katrina Kaif's romantic video: ਬਾਲੀਵੁੱਡ ਦੇ ਮੋਸਟ ਬਿਊਟੀਫੁੱਲ ਕਪਲ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਇਹ ਜੋੜੀ ਆਏ ਦਿਨ ਕਿਸੇ ਨਾਂ ਕਿਸੇ ਕਾਰਨਾ ਦੇ ਚੱਲਦੇ ਲਾਈਮਲਾਈਟ 'ਚ ਰਹਿੰਦੀ ਹੈ। ਹਾਲ ਹੀ ਵਿੱਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹਾਲ ਹੀ ਵਿੱਚ ਮੁੰਬਈ 'ਚ ਆਯੋਜਿਤ ਇੱਕ ਬਿਊਟੀ ਅਵਾਰਡ ਫੰਕਸ਼ਨ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਭ ਦੀਆਂ ਨਜ਼ਰਾਂ ਬੀ-ਟਾਊਨ ਦੀ ਖੂਬਸੂਰਤ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 'ਤੇ ਟਿਕੀਆਂ ਹੋਈਆਂ ਸਨ। ਇਥੋਂ ਦੋਹਾਂ ਦੀ ਇੱਕ ਰੋਮੈਂਟਿਕ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਬਿਊਟੀ ਐਵਾਰਡ ਦੌਰਾਨ ਜਿਥੇ ਫ਼ਿਲਮੀ ਸਿਤਾਰਿਆਂ ਨੇ ਆਪਣੇ ਬਿਹਤਰੀਨ ਅੰਦਾਜ਼ 'ਚ ਰੈੱਡ ਕਾਰਪੇਟ 'ਤੇ ਜਲਵੇ ਬਿਖੇਰੇ। ਉਥੇ ਹੀ ਦੂਜੇ ਪਾਸੇ ਆਪਣੀ ਪਹਿਲੀ ਵਰ੍ਹੇਗੰਢ ਮਨਾਉਣ ਵਾਲੇ ਕੈਟਰੀਨਾ ਅਤੇ ਵਿੱਕੀ ਨੇ ਵੀ ਖੂਬ ਸੁਰਖੀਆਂ ਬਟੋਰੀਆਂ। ਜੇਕਰ ਇਸ ਕਪਲ ਦੇ ਲੁੱਕਸ ਦੀ ਗੱਲ ਕਰੀਏ ਤਾਂ ਜਿਥੇ ਇੱਕ ਪਾਸੇ ਕੈਟਰੀਨਾ ਕੈਫ ਨੇ ਸ਼ਿਮਰੀ ਗਾਊਨ ਪਾਇਆ ਹੋਇਆ ਸੀ, ਉਥੇ ਹੀ ਦੂਜੇ ਪਾਸੇ ਵਿੱਕੀ ਨੇ ਵੀ ਬਲੈਕ ਰੰਗ ਦਾ ਹਲਾਕ ਸ਼ਿਮਰੀ ਸੂਟ ਪਾਇਆ ਹੋਇਆ ਸੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਸ਼ਾਮ ਦੀ ਲਾਈਮਲਾਈਟ ਇਨ੍ਹਾਂ ਲਵ ਬਰਡਜ਼ 'ਤੇ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਸੀ ਕਿ ਜਦੋਂ ਕੈਟਰੀਨਾ ਇਵੈਂਟ 'ਚ ਆਈ ਤਾਂ ਵਿੱਕੀ ਇਸ ਈਵੈਂਟ ਤੋਂ ਜਾ ਰਹੇ ਸਨ। ਹਾਲਾਂਕਿ, ਜਾਣ ਤੋਂ ਪਹਿਲਾਂ ਦੋਹਾਂ ਨੇ ਇੱਕ ਦੂਜੇ ਨੂੰ ਪਿਆਰ ਨਾਲ ਗਲੇ ਲਗਾਇਆ। ਇਸ ਦੌਰਾਨ ਵਿੱਕੀ ਕੈਟਰੀਨਾ ਦਾ ਖਿਆਲ ਵੀ ਰੱਖਧਦੇ ਹੋਏ ਨਜ਼ਰ ਆਏ। ਦੋਹਾਂ ਦਾ ਇਸ ਪਿਆਰ ਭਰੇ ਤੇ ਰੋਮੈਂਟਿਕ ਪਲ ਨੂੰ ਪੈਪਰਾਜ਼ੀਸ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।
ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ 'ਤੇ ਆਪਣਾ ਭਰਪੂਰ ਪਿਆਰ ਬਰਸਾ ਰਹੇ ਹਨ ਤੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਇਸ ਜੋੜੀ ਦੀ ਖੂਬ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ: ਕੀ ਦੇਵੋਲੀਨਾ ਭੱਟਾਚਾਰਜੀ ਨੇ ਵਿਸ਼ਾਲ ਸਿੰਘ ਨਾਲ ਕਰਵਾ ਲਿਆ ਵਿਆਹ? ਲਾੜੀ ਵਾਂਗ ਸਜੀ ਹੋਈ ਨਜ਼ਰ ਆਈ ਅਦਾਕਾਰਾ
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਅਦਾਕਾਰਾ 'ਟਾਈਗਰ 3' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੈਟਰੀਨਾ 'ਮੈਰੀ ਕ੍ਰਿਸਮਸ' ਅਤੇ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਦੇ ਨਾਲ ਫ਼ਰਹਾਨ ਅਖ਼ਤਰ ਦੀ ਫ਼ਿਲਮ 'ਜੀ ਲੇ ਜਰਾ' ਵਿੱਚ ਵੀ ਨਜ਼ਰ ਆਵੇਗੀ। ਦੂਜੇ ਪਾਸੇ, ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ'ਗੋਵਿੰਦਾ ਨਾਮ ਮੇਰਾ' ਵਿੱਚ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 16 ਦਸੰਬਰ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
Even in a crowded room baby it's just me & you 🫶❤️🔥#KatrinaKaif #VickyKaushal #VicKat pic.twitter.com/rZd32RI24R
— Zoya (@Kattysupremacy) December 13, 2022