
Devoleena Bhattacharjee weeding: 'ਸਾਥ ਨਿਭਾਨਾ ਸਾਥੀਆ' ਫੇਮ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਇੱਕ ਵਾਰ ਫਿਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਦੇ ਚੱਲਦੇ ਸੁਰਖੀਆਂ 'ਚ ਆ ਗਈ ਹੈ। ਹਾਲ ਹੀ ਵਿੱਚ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ।

ਦਰਅਸਲ ਦੇਵੋਲੀਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੇ ਚਿਹਰੇ 'ਤੇ ਹਲਦੀ ਅਤੇ ਪੈਰਾਂ 'ਤੇ ਮਹਿੰਦੀ ਲੱਗ ਰਹੀ ਹੈ। ਇੰਨਾ ਹੀ ਨਹੀਂ ਇਕ ਵੀਡੀਓ 'ਚ ਉਸ ਦੇ ਮੱਥੇ 'ਤੇ ਵੀ ਸਿੰਦੂਰ ਨਜ਼ਰ ਆ ਰਿਹਾ ਹੈ। ਅਜਿਹੇ 'ਚ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ।
ਦੇਵਲੀਨਾ ਭੱਟਾਚਾਜੀ ਨੇ ਇੰਸਟਾ ਸਟੋਰੀ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੀ ਲੱਤ 'ਤੇ ਲੱਗੀ ਹੋਈ ਬ੍ਰਾਈਡਲ ਮਹਿੰਦੀ ਫਲਾਂਟ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਵਿਸ਼ਾਲ ਸਿੰਘ ਨਾਲ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ 'ਚ ਵਿਸ਼ਾਲ ਸਿੰਘ ਦੇਵੋਲੀਨਾ ਦੇ ਚਿਹਰੇ 'ਤੇ ਹਲਦੀ ਲਗਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੇਵੋਲੀਨਾ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ।

ਇਸ ਤੋਂ ਇਲਾਵਾ ਦੇਵੋਲੀਨਾ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਵਿਸ਼ਾਲ ਸਿੰਘ ਨਾਲ 'ਛੋਕਰਾ ਜਵਾਨ ਰੇ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੇਵੋਲੀਨਾ ਦੀਆਂ ਗੱਲ੍ਹਾਂ 'ਤੇ ਹਲਦੀ ਅਤੇ ਮੱਥੇ 'ਤੇ ਸਿੰਦੂਰ ਨਜ਼ਰ ਆ ਰਿਹਾ ਹੈ। ਇਸਟਾ 'ਤੇ ਸ਼ੇਅਰ ਕੀਤੀਆਂ ਗਈਆਂ ਕੁਝ ਹੋਰ ਤਸਵੀਰਾਂ ਦੇ ਵਿੱਚ ਦੇਵੋਲੀਨਾ ਆਪਣੇ ਹੱਥਾਂ 'ਤੇ ਲੱਗੀ ਹੋਈ ਮਹਿੰਦੀ ਫਲਾਂਟ ਕਰ ਰਹੀ ਹੈ ਤੇ ਅਦਾਕਾਰਾ ਲਾੜੀ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ।
ਹੁਣ ਅਜਿਹੇ 'ਚ ਫੈਨਜ਼ ਅਦਾਕਾਰਾ ਦੀ ਪੋਸਟ 'ਤੇ ਕੁਮੈਂਟ ਸੈਕਸ਼ਨ 'ਚ ਸਵਾਲ ਕਰ ਰਹੇ ਹਨ ਕਿ ਕੀ ਉਸ ਨੇ ਵਿਸ਼ਾਲ ਸਿੰਘ ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਦੋਵਾਂ ਨੇ ਇਸ ਮਾਮਲੇ 'ਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਹੋਰ ਪੜ੍ਹੋ: ਕੀ FIFA World Cup ਦੇ ਫਾਈਨਲਸ 'ਚ ਆਪਣੀ ਫ਼ਿਲਮ 'ਪਠਾਨ' ਦਾ ਪ੍ਰਮੋਸ਼ਨ ਕਰਨਗੇ ਸ਼ਾਹਰੁਖ ਖ਼ਾਨ ? ਜਾਨਣ ਲਈ ਪੜ੍ਹੋ
ਇਸ ਤੋਂ ਪਹਿਲਾਂ ਵੀ ਦੇਵੋਲੀਨਾ ਭੱਟਾਚਾਰਜੀ ਨੇ ਵਿਸ਼ਾਲ ਸਿੰਘ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ 'ਚ ਉਹ ਮੰਗਣੀ ਦੀ ਰਿੰਗ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਾ ਕਿ ਦੇਵੋਲੀਨਾ ਦੀ ਮੰਗਣੀ ਹੋ ਗਈ ਹੈ ਅਤੇ ਜਲਦੀ ਹੀ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ ਪਰ ਬਾਅਦ 'ਚ ਵਿਸ਼ਾਲ ਅਤੇ ਦੇਵੋਲੀਨਾ ਨੇ ਖੁਦ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਸਗਾਈ ਨਹੀਂ ਹੋਈ ਹੈ। ਇੱਕ ਵੀਡੀਓ ਵਿੱਚ, ਵਿਸ਼ਾਲ ਅਤੇ ਦੇਵੋਲੀਨਾ ਨੇ ਦੱਸਿਆ ਸੀ ਦੋਵੇਂ ਇਕੱਠੇ ਇੱਕ ਮਿਊਜ਼ਿਕ ਵੀਡੀਓ ਕਰਨ ਜਾ ਰਹੇ ਸਨ ਅਤੇ ਦੋਵਾਂ ਨੇ ਇਸ ਦੇ ਪ੍ਰਮੋਸ਼ਨ ਲਈ ਅਜਿਹਾ ਕੀਤਾ ਸੀ।
View this post on Instagram