ਕੀ FIFA World Cup ਦੇ ਫਾਈਨਲਸ 'ਚ ਆਪਣੀ ਫ਼ਿਲਮ 'ਪਠਾਨ' ਦਾ ਪ੍ਰਮੋਸ਼ਨ ਕਰਨਗੇ ਸ਼ਾਹਰੁਖ ਖ਼ਾਨ ? ਜਾਨਣ ਲਈ ਪੜ੍ਹੋ

written by Pushp Raj | December 14, 2022 12:56pm

Shah Rukh Khan in FIFA World Cup 2022: ਬਾਲੀਵੁੱਡ ਦੇ 'ਕਿੰਗ' ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇਹ ਖ਼ਬਰ ਆ ਰਹੀ ਹੈ ਕਿ ਜਲਦ ਹੀ ਸ਼ਾਹਰੁਖ ਖ਼ਾਨ ਫੀਫਾ ਵਰਲਡ ਕੱਪ ਦੇ ਫਾਈਨਲਸ ਵਿੱਚ ਸ਼ਿਰਕਤ ਕਰਨਗੇ, ਹਣ ਫੈਨਜ਼ ਇਹ ਜਾਨਣ ਲਈ ਉਤਸ਼ਾਹਿਤ ਹਨ ਕਿ, ਕੀ ਕਿੰਗ ਖ਼ਾਨ ਉਥੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨਗੇ ? ਆਓ ਜਾਣਦੇ ਹਾਂ।

Image Source : Instagram

ਦਰਅਸਲ ਅਗਲੇ ਸਾਲ 2023 'ਚ ਸ਼ਾਹਰੁਖ ਖ਼ਾਨ ਦੀ ਇੱਕ ਨਹੀਂ ਸਗੋਂ ਤਿੰਨ ਫਿਲਮਾਂ 'ਪਠਾਨ', 'ਜਵਾਨ' ਅਤੇ 'ਡੰਕੀ' ਰਿਲੀਜ਼ ਹੋਣਗੀਆਂ। ਦੱਸ ਦੇਈਏ ਕਿ 'ਪਠਾਨ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਨੂੰ ਮਹਿਜ਼ ਕੁਝ ਹੀ ਸਮਾਂ ਬਾਕੀ ਹੈ, ਅਜਿਹੇ 'ਚ ਸ਼ਾਹਰੁਖ ਖ਼ਾਨ ਵੀ ਆਪਣੀ ਆਉਣ ਵਾਲੀ ਐਕਸ਼ਨ ਫਿਲਮ ਨੂੰ ਸ਼ਾਨਦਾਰ ਤਰੀਕੇ ਨਾਲ ਪ੍ਰਮੋਟ ਕਰਨ ਦੀ ਤਿਆਰੀ ਕਰ ਰਹੇ ਹਨ।

Image Source : Instagram

ਸ਼ਾਹਰੁਖ ਦੇ ਫੈਨ ਪੇਜ਼ 'ਸ਼ਾਹਰੁਖ ਖ਼ਾਨ ਯੂਨੀਵਰਸ ਫੈਨ ਕਲੱਬ' ਦੇ ਮੁਤਾਬਕ ਸ਼ਾਹਰੁਖ 'ਫੀਫਾ ਵਰਲਡ ਕੱਪ ਫਾਈਨਲ' 'ਚ ਆਪਣੀ ਫ਼ਿਲਮ 'ਪਠਾਨ' ਦਾ ਪ੍ਰਮੋਸ਼ਨ ਕਰਨਗੇ। ਫੈਨ ਪੇਜ ਨੇ ਟੱਵਿਟਰ 'ਤੇ ਲਿਖਿਆ, ''ਸ਼ਾਹਰੁਖ ਖ਼ਾਨ ਕਤਰ ਫੀਫਾ ਵਰਲਡ ਕੱਪ 2022 'ਚ ਪਠਾਨ ਨੂੰ ਪ੍ਰਮੋਟ ਕਰਨਗੇ!'' ਤੁਹਾਨੂੰ ਦੱਸ ਦੇਈਏ ਕਿ ਕਤਰ 'ਚ 20 ਨਵੰਬਰ ਤੋਂ 18 ਦਸੰਬਰ ਤੱਕ ਫੀਫਾ ਵਰਲਡ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਫ਼ਿਲਮ ਦੀ 'ਪਠਾਨ' ਦੀ ਗੱਲ ਕਰੀਏ ਤਾਂ ਇਹ ਫ਼ਿਲਮ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ। ਇਸ ਦਾ ਸਕ੍ਰੀਨਪਲੇਅ ਸ਼੍ਰੀਧਰ ਰਾਘਵਨ ਨੇ ਲਿਖਿਆ ਹੈ। ਫ਼ਿਲਮ ਵਿੱਚ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਮੁੱਖ ਭੂਮਿਕਾਵਾਂ ਵਿੱਚ ਹਨ। ਯਸ਼ਰਾਜ ਬੈਨਰ ਹੇਠ ਬਣੀ ਇਹ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Image Source : Instagram

ਹੋਰ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਨੇ ਫ਼ਿਲਮ 'ਹੱਡੀ' ਦੌਰਾਨ ਆਪਣੇ ਦੇ ਮੇਅਕਓਵਰ ਦੀ ਵੀਡੀਓ ਕੀਤੀ ਸਾਂਝੀ, ਵੀਡੀਓ ਵੇਖ ਕੇ ਫੈਨਜ਼ ਹੋਏ ਹੈਰਾਨ

ਸਾਲ 2022 'ਚ ਸ਼ਾਹਰੁਖ ਖ਼ਾਨ ਨੇ 'ਬ੍ਰਹਮਾਸ਼ਤਰ', 'ਰਾਕੇਟਰੀ: ਦਿ ਨੰਬਰੀ ਇਫੈਕਟ' ਅਤੇ 'ਲਾਲ ਸਿੰਘ ਚੱਢਾ' ਵਰਗੀਆਂ ਕਈ ਬਾਲੀਵੁੱਡ ਫ਼ਿਲਮਾਂ 'ਚ ਕੈਮਿਓ ਕੀਤਾ। ਹਾਲਾਂਕਿ 2023 'ਚ ਸ਼ਾਹਰੁਖ ਖਾ਼ਨ ਦੇ ਫੈਨਜ਼ ਉਨ੍ਹਾਂ ਨੂੰ ਪਰਦੇ 'ਤੇ ਮੁੱਖ ਭੂਮਿਕਾ 'ਚ ਦੇਖ ਸਕਣਗੇ।

You may also like