ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਕਸ਼ੇ ਕੁਮਾਰ, ਵੀਡੀਓ ਕੀਤਾ ਸਾਂਝਾ

written by Shaminder | November 17, 2021

ਅਕਸ਼ੇ ਕੁਮਾਰ (Akshay Kumar) ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਅਦਾਕਾਰ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰ (Actor) ਕਾਫੀ ਭਾਵੁਕ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਅੱਜ ਮਾਂ (Mother)ਦੀ ਬਹੁਤ ਯਾਦ ਆ ਰਹੀ ਹੈ । ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ । ਦੱਸ ਦਈਏ ਇਸੇ ਸਾਲ ਸਤੰਬਰ ‘ਚ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਹੈ ।

 akshay kumar emotional image From instagram

ਹੋਰ ਪੜ੍ਹੋ : ਬੇਟੇ ਦੇ ਜਨਮ ਤੋਂ ਬਾਅਦ ਪੂਜਾ ਬੈਨਰਜੀ ਨੇ ਫਿਰ ਤੋਂ ਰਚਾਇਆ ਵਿਆਹ, ਤਸਵੀਰਾਂ ਵਾਇਰਲ

ਜਿਸ ਤੋਂ ਬਾਅਦ ਮਾਂ ਦੀ ਯਾਦ ‘ਚ ਗੁਆਚੇ ਹੋਏ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ ।ਇਨਸਾਨ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਪਰ ਮਾਪਿਆਂ ਦੀ ਕਮੀ ਹਮੇਸ਼ਾ ਹੀ ਉਨ੍ਹਾਂ ਨੂੰ ਸਤਾਉਂਦੀ ਰਹਿੰਦੀ ਹੈ । ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ ਹੈ ।

Akshay Kumar Image Source: Instagram

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਨੇ ਅੱਖਾਂ ‘ਤੇ ਚਸ਼ਮਾ ਲਗਾਇਆ ਹੋਇਆ ਹੈ ਅਤੇ ਲੰਬੇ ਵਾਲਾਂ ‘ਚ ਅਦਾਕਾਰ ਨਜ਼ਰ ਆ ਰਿਹਾ ਹੈ । ਵੀਡੀਓ ਦੀ ਬੈਕਗਰਾਊਂਡ ‘ਚ ਦੇਵੀ ਮੰਤਰ ਵੱਜਦਾ ਸੁਣਾਈ ਦੇ ਰਿਹਾ ਹੈ । ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਬਾਕਸ ਆਫਿਸ ‘ਤੇ ਵਧੀਆ ਕਲੈਕਸ਼ਨ ਕੀਤੀ ਹੈ । ਜਲਦ ਹੀ ਅਕਸ਼ੇ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਦੱਸ ਦਈਏ ਕਿ ਅਕਸ਼ੇ ਦੀ ਮਾਂ ਅਰੁਣਾ ਭਾਟੀਆ ਨੇ ਹੀ ਅਕਸ਼ੇ ਦੀ ਫ਼ਿਲਮ ਸੁਰਿਆਵੰਸ਼ੀ ਨੂੰ ਪ੍ਰੋਡਿਊਸ ਕੀਤਾ ਸੀ । ਫ਼ਿਲਹਾਲ ਅਕਸ਼ੇ ਕਈ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ਅਤੇ ਉਹ ਆਪਣੀਆਂ ਫ਼ਿਲਮਾਂ ‘ਰਾਮ ਸੇਤੂ’, ‘ਅਤਰੰਗੀ ਰੇ’ ਦੀ ਸ਼ੂਟਿੰਗ ‘ਚ ਕਾਫੀ ਮਸ਼ਰੂਫ ਹਨ ।

 

View this post on Instagram

 

A post shared by Akshay Kumar (@akshaykumar)

You may also like