ਪੰਜਾਬੀ ਗਾਇਕ ਪਵ ਧਾਰਿਆ ਦੀ ਆਵਾਜ਼ ‘ਤੇ ਥਿਰਕਦੇ ਨਜ਼ਰ ਆ ਰਹੇ ਨੇ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ, ਦੇਖੋ ਵੀਡੀਓ

written by Lajwinder kaur | November 03, 2021 02:16pm

ਪੰਜਾਬੀ ਗੀਤਾਂ ਦਾ ਬਾਲੀਵੁੱਡ ਫ਼ਿਲਮਾਂ ‘ਚ ਪੂਰਾ ਬੋਲ ਬਾਲਾ ਹੈ। ਜੀ ਹਾਂ ਇੱਕ ਹੋਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ ਹੋ ਗਈ ਹੈ। ਪੰਜਾਬੀ ਸੰਗੀਤ ਅਜਿਹਾ ਹੈ ਜਿਸ ਤੋਂ ਕਈ ਵੀ ਵਾਂਝਾ ਨਹੀਂ ਰਹਿ ਸਕਦੇ ਹਨ। ਜਿਸ ਦੇ ਚੱਲਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਗੀਤ ਨਾਜਾ(Najaa) ਹੁਣ ਬਾਲੀਵੁੱਡ ਫ਼ਿਲਮ ਸੁਰਿਆਵੰਸ਼ੀ ਦਾ ਸ਼ਿੰਗਾਰ ਬਣ ਗਿਆ ਹੈ। ਜੀ ਹਾਂ ਪਾਵ ਧਾਰਿਆ ਦੀ ਆਵਾਜ਼ ਉੱਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਅਤੇ ਅਦਾਕਾਰਾ ਕੈਟਰੀਨਾ ਕੈਫ ਥਿਰਕਦੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ਸੁਰਿਆਵੰਸ਼ੀ (Sooryavanshi) ਦਾ ਨਵਾਂ ਗੀਤ ਨਾਜਾ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ।

inside image of punajabi singer pav dharia

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

ਇਸ ਗੀਤ ਨੂੰ ਪਾਵ ਧਾਰਿਆ ਅਤੇ ਫੀਮੇਲ ਗਾਇਕਾ ਨਿਖਿਤਾ ਨੇ ਮਿਲਕੇ ਗਾਇਆ ਹੈ। ਇਸ ਨਵੇਂ ਵਰਜ਼ਨ ਵਾਲੇ ਗੀਤ ਦੇ ਬੋਲ Tanishk Bagchi ਨੇ ਲਿਖੇ ਨੇ । ਜਦੋਂ ਕਿ ਅਸਲ ਬੋਲ Pav Dharia, Manav Sangha & Don Jaan ਨੇ ਮਿਲਕੇ ਲਿਖੇ ਹਨ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਦੀ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ, ਨਵਜੰਮੀ ਬੱਚੀ ਦੇ ਨਾਲ ਆਈ ਨਜ਼ਰ

inside image of sooryavanshi new song najaa released

ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਉਸ 'ਚ ਅਕਸ਼ੇ ਕੁਮਾਰ (Akshay Kumar)ਅਤੇ ਕੈਟਰੀਨਾ ਕੈਫ (Katrina Kaif) ਦੀ ਡਾਂਸ ਦੇ ਨਾਲ ਨਾਲ ਰੋਮਾਂਟਿਕ ਕਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਵੀਡੀਓ ਚ ਦਰਸ਼ਕਾਂ ਨੂੰ ਕੈਟਰੀਨਾ ਕੈਫ ਦੇ ਦਿਲਕਸ਼ ਡਾਂਸ ਨੂੰ ਦੇਖਕੇ ਬਹੁਤ ਸਾਲ ਪਹਿਲਾਂ ਆਏ ਕਮਲੀ ਸੌਂਗ ਦੇ ਡਾਂਸ ਵੀਡੀਓ ਦੀ ਯਾਦ ਆ ਗਈ । ਗੀਤ ‘ਚ ਉਹ ਅਤੇ ਅਕਸ਼ੈ ਕੁਮਾਰ ਨੂੰ ਇੱਕ ਏਅਰਬੇਸ 'ਤੇ ਡਾਂਸ ਕਰਦੇ ਹੋਏ, ਇੱਕ ਬਾਈਕ 'ਤੇ ਮਸਤੀ ਕਰਦੇ ਹੋਏ ਅਤੇ ਇੱਕ SUV ਦੇ ਉੱਪਰ ਸਵਾਰੀ ਕਰਦੇ ਹੋਏ ਦਿਖਾਇਆ ਗਿਆ ਹੈ। ਸੁਰਿਆਵੰਸ਼ੀ ਫ਼ਿਲਮ 5 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

You may also like