ਬੱਚਿਆਂ ਦੀ ਪਰਫਾਰਮੈਂਸ ਨੂੰ ਵੇਖ ਕੇ ਅਕਸ਼ੇ ਕੁਮਾਰ ਨੂੰ ਯਾਦ ਆਈ ਆਪਣੀ ਭੈਣ, ਸ਼ੋਅ ਦੇ ਦੌਰਾਨ ਰੋਣ ਲੱਗੇ ਅਦਾਕਾਰ

written by Shaminder | August 05, 2022

ਅਕਸ਼ੇ ਕੁਮਾਰ (Akshay Kumar) ਬਾਲੀਵੁੱਡ ਦੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਜਲਦ ਹੀ ਉਹ ਆਪਣੀ ਫ਼ਿਲਮ ‘ਰਕਸ਼ਾ ਬੰਧਨ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਪਰ ਇਸ ਤੋਂ ਪਹਿਲਾਂ ਉਹ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਰਿਆਲਟੀ ਸ਼ੋਅ ‘ਸੁਪਰ ਸਟਾਰ ਸਿੰਗਰ-2’ ‘ਚ ਨਜ਼ਰ ਆਏ ।

Here's how Akshay Kumar reacts to reports of him being India's highest taxpayer Image Source: Instagram

ਹੋਰ ਪੜ੍ਹੋ : ਜਾਣੋ ਕੌਣ ਹਨ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਚ ਸਰਦਾਰ ਦਾ ਕਿਰਦਾਰ ਨਿਭਾ ਰਹੇ ਹਨ ਅਕਸ਼ੇ ਕੁਮਾਰ

ਪਰ ਇਸ ਦੌਰਾਨ ਬੱਚਿਆਂ ਨੇ ਉਨ੍ਹਾਂ ਦੇ ਸਾਹਮਣੇ ਅਜਿਹੀ ਭਾਵੁਕ ਪਰਫਾਰਮੈਂਸ ਦਿੱਤੀ ਕਿ ਅਕਸ਼ੇ ਕੁਮਾਰ ਇਸ ਪਰਫਾਰਮੈਂਸ ਨੂੰ ਵੇਖਣ ਤੋਂ ਬਾਅਦ ਫੁੱਟ ਫੁੱਟ ਕੇ ਰੋ ਪਏ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵੇਖਿਆ ਜਾ ਰਿਹਾ ਹੈ । ਅਕਸ਼ੇ ਕੁਮਾਰ ਦੀਆਂ ਹਾਲ ਹੀ ‘ਚ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ ।

Image Source: Instagram

ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ ਦਾ ਲੁੱਕ ਆਇਆ ਸਾਹਮਣੇ, ਸਰਦਾਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਪਰ ਇਹ ਫ਼ਿਲਮਾਂ ਫਲਾਪ ਸਾਬਿਤ ਹੋਈਆਂ ਹਨ । ਅਕਸ਼ੇ ਕੁਮਾਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰਾਜੇਸ਼ ਖੰਨਾ ਦੀ ਧੀ ਟਵਿੰਕਲ ਖੰਨਾ ਦੇ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦੇ ਦੋ ਬੱਚੇ ਹਨ ਇੱਕ ਧੀ ਨਿਤਾਰਾ ਅਤੇ ਪੁੱਤਰ। ਉਨ੍ਹਾਂ ਦਾ ਪੁੱਤਰ ਵੱਡਾ ਹੈ ਜਦੋਂਕਿ ਧੀ ਛੋਟੀ ਹੈ ।

Akshay Kumar movie-min

ਸੋਸ਼ਲ ਮੀਡੀਆ ‘ਤੇ ਅਕਸਰ ਉਹ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਅਕਸ਼ੇ ਕੁਮਾਰ ਨੂੰ ਹੁਣ ਆਪਣੀ ਫ਼ਿਲਮ ‘ਰਕਸ਼ਾਬੰਧਨ’ ਤੋਂ ਕਾਫੀ ਉਮੀਦਾਂ ਹਨ ਅਤੇ ਦਰਸ਼ਕ ਵੀ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।

You may also like