ਅਕਸ਼ੈ ਕੁਮਾਰ ਨੇ ਬਚਾਈ ਇਸ ਜੀਵ ਦੀ ਜਾਨ, ਸਾਰਿਆਂ ਨੇ ਕੀਤੀ ਤਾਰੀਫ਼

Reported by: PTC Punjabi Desk | Edited by: Lajwinder kaur  |  April 10th 2022 04:38 PM |  Updated: April 10th 2022 04:38 PM

ਅਕਸ਼ੈ ਕੁਮਾਰ ਨੇ ਬਚਾਈ ਇਸ ਜੀਵ ਦੀ ਜਾਨ, ਸਾਰਿਆਂ ਨੇ ਕੀਤੀ ਤਾਰੀਫ਼

ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆਉਂਦੇ ਹਨ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਜਿਸ ਕਰਕੇ ਅਕਸ਼ੈ ਕੁਮਾਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਹਨ। ਹਾਲ ਹੀ ‘ਚ ਅਕਸ਼ੈ ਕੁਮਾਰ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਦੀ ਖੂਬ ਤਾਰੀਫ ਹੋ ਰਹੀ ਹੈ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

akshay

ਅਕਸ਼ੈ ਕੁਮਾਰ ਨੇ ਆਪਣਾ ਇੱਕ ਨਵਾਂ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਤੈਰਾਕੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸੈ ਕੁਮਾਰ ਸਵਿਮਿੰਗ ਪੂਲ 'ਚ ਨਜ਼ਰ ਆ ਰਹੇ ਹਨ। ਉਹ ਸਵੀਮਿੰਗ ਪੂਲ ਦੇ ਕੰਢੇ ਤੇ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਹ ਡਰੈਗਨਫਲਾਈ ਨਾਲ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਕੈਪਸ਼ਨ 'ਚ ਲਿਖਿਆ, ''ਇਹ ਛੋਟਾ ਦੋਸਤ ਅੱਜ ਸਵੇਰੇ ਸਵੀਮਿੰਗ ਪੂਲ 'ਚ ਡਿੱਗ ਗਿਆ ਅਤੇ ਉਸ ਨੂੰ ਮਦਦ ਦੀ ਲੋੜ ਸੀ। ਥੋੜਾ ਸਬਰ... ਥੋੜ੍ਹਾ ਹੌਸਲਾ... ਅਤੇ ਉਹ ਉੱਡ ਗਿਆ। ਕੀ ਅਸੀਂ ਸਾਰੇ ਕਰਦੇ ਹਾਂ? Isn’t that what we all need in life - hope in the heart, will to live and wings to fly "। ਅਕਸ਼ੈ ਕੁਮਾਰ ਦੀ ਇਸ ਪੋਸਟ ਨੂੰ ਥੋੜ੍ਹੇ ਸਮੇਂ ਵਿੱਚ ਹੀ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।

bollywood actor akshya kumar

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਭਰਾ ਨੇ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਭੈਣ-ਭਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਅਕਸ਼ੈ ਕੁਮਾਰ ਦੀ ਇਸ ਪੋਸਟ 'ਤੇ ਪਤਨੀ ਟਵਿੰਕਲ ਖੰਨਾ ਨੇ ਕਮੈਂਟ ਕਰਕੇ ਕਿਹਾ, ''ਤੁਸੀਂ ਅਕਸਰ ਮੇਰੇ ਲਈ ਵੀ ਅਜਿਹਾ ਕਰਦੇ ਹੋ''। ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਕ੍ਰਿਤੀ ਸੈਨਨ ਅਤੇ ਅਰਸ਼ਦ ਵਾਰਸੀ ਨਾਲ 'ਬੱਚਨ ਪਾਂਡੇ' 'ਚ ਨਜ਼ਰ ਆਏ ਹਨ। ਅਕਸ਼ੈ ਕੁਮਾਰ ਨੂੰ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਸਨ ਪਰ ਇਹ ਫਿਲਮ ਬਾਕਸ ਆਫਿਸ 'ਤੇ ਦਰਸ਼ਕਾਂ ਨੂੰ ਲੁਭਾਉਣ 'ਚ ਅਸਫਲ ਰਹੀ। ਆਉਣ ਵਾਲੇ ਸਮੇਂ 'ਚ ਅਕਸ਼ੈ ਮਲਟੀਸਟਾਰਰ ਫ਼ਿਲਮ ਸੈਲਫੀ 'ਚ ਨਜ਼ਰ ਆਉਣਗੇ।

 

 

View this post on Instagram

 

A post shared by Akshay Kumar (@akshaykumar)


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network