ਅਕਸ਼ੇ ਕੁਮਾਰ ਨੇ ਲੋਹੜੀ ਮੌਕੇ ਕਰੀਨਾ ਕਪੂਰ ਨਾਲ ਕੀਤਾ ਡਾਂਸ,ਸੰਨੀ ਦਿਓਲ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਲੋਹੜੀ ਦੀ ਵਧਾਈ  

written by Shaminder | January 13, 2020

ਲੋਹੜੀ ਦਾ ਤਿਉਹਾਰ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਮਨਾਉਣ 'ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ । ਬਾਲੀਵੁੱਡ ਅਦਾਕਾਰਾਂ ਨੇ ਵੀ ਆਪੋ ਆਪਣੇ ਅੰਦਾਜ਼ 'ਚ ਇਸ ਤਿਉਹਾਰ 'ਤੇ ਵਧਾਈ ਦਿੱਤੀ ਹੈ । ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਕੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਲਿਖਿਆ ਕਿ 'ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ।
[embed]https://twitter.com/akshaykumar/status/1216595170633740288[/embed]
ਇਹ ਤਿਉਹਾਰ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਖ਼ੁਸ਼ੀਆਂ ਲੈ ਕੇ ਆਵੇ'।ਉੱਧਰ ਅਦਾਕਾਰ ਅਤੇ ਐੱਮਪੀ ਸੰਨੀ ਦਿਓਲ ਨੇ ਵੀ ਆਪਣੇ ਹੀ ਅੰਦਾਜ਼ 'ਚ ਪੰਜਾਬੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ ।
[embed]https://twitter.com/iamsunnydeol/status/1216588690354393091[/embed]
ਸੰਨੀ ਦਿਓਲ ਨੇ ਵੱਖਰੇ ਹੀ ਸਟਾਈਲ 'ਚ ਫੈਨਜ਼ ਨੂੰ ਲੋਹੜੀ ਵਿਸ਼ ਕੀਤੀ। ਉਨ੍ਹਾਂ ਨੇ ਲੋਹੜੀ ਦੇ ਇਸ ਪਾਵਨ ਮੌਕੇ 'ਤੇ 'ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ' ਕੈਪਸ਼ਨ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ। ਉਸ 'ਚ ਸੰਨੀ ਨੇ ਖ਼ੁਦ ਪੰਜਾਬੀ 'ਚ ਫੈਨਜ਼ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਉਹ ਕੁਝ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਹਨ, ਜਿਸ ਲਈ ਲੋਕਾਂ ਦਾ ਸਮਰਥਨ ਤੇ ਪਿਆਰ ਚਾਹੀਦਾ।
[embed]https://twitter.com/DharmaMovies/status/1216574171418783745[/embed]
ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ।ਉਨ੍ਹਾਂ ਕਿਹਾ ਕਿ ਜਿਹੜਾ ਭਰੋਸਾ ਤੁਸੀਂ ਮੈਨੂੰ ਦਿੱਤਾ ਹੈ,ਉਹ ਭਰੋਸੇ ਦੀ ਤਾਕਤ ਹੀ ਉਨ੍ਹਾਂ ਨੂੰ ਕੁਝ ਕਰਨ ਦੀ ਪ੍ਰੇਰਣਾ ਦਿੰਦੀ ਹੈ ਅਤੇ ਉਹ ਅੱਗੇ ਵੀ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ ।
[embed]https://www.instagram.com/p/B7PxColBIpL/[/embed]
ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਆਪਣੇ ਹੀ ਅੰਦਾਜ਼ 'ਚ ਲੋਹੜੀ ਦੀ ਵਧਾਈ ਦਿੱਤੀ ਹੈ ।
 

0 Comments
0

You may also like