ਅਕਸ਼ੈ ਕੁਮਾਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਪਰ ਮਾਨੁਸ਼ੀ ਛਿੱਲਰ ਤੇ ਫਿਲਮ ਚੰਦਰ ਪ੍ਰਕਾਸ਼ ਦਿਵੇਦੀ ਹੋਏ ਬਿਮਾਰੀ

written by Pushp Raj | May 20, 2022

ਮਸ਼ਹੂਰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬੀਤੇ ਦਿਨੀਂ ਮੁੜ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਸੀ। ਤਾਜ਼ਾ ਅਪਡੇਟ ਦੇ ਮੁਤਾਬਕ ਅਕਸ਼ੈ ਕੁਮਾਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ, ਯਾਨਿ ਕਿ ਹੁਣ ਉਹ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਚੁੱਕੇ ਹਨ ਤੇ ਪਹਿਲਾਂ ਤੋਂ ਸਿਹਤਯਾਬ ਹਨ।

image source Instagram

ਅਕਸ਼ੈ ਕੁਮਾਰ ਆਪਣੀ ਅਗਲੀ ਫਿਲਮ 'ਪ੍ਰਿਥਵੀਰਾਜ' ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਅਦਾਕਾਰ ਅਕਸ਼ੈ ਕੁਮਾਰ ਕੋਰੋਨਾ ਮੁਕਤ ਹੋ ਗਏ ਹਨ। ਸ਼ੁੱਕਰਵਾਰ ਤੋਂ ਉਨ੍ਹਾਂ ਨੇ ਆਪਣੀ ਨਵੀਂ ਫਿਲਮ ਲਈ ਮੀਡੀਆ ਨੂੰ ਇੰਟਰਵਿਊ ਵੀ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਭ ਤੋਂ ਪਹਿਲਾਂ ਮੁਲਾਕਾਤ ਕੀਤੀ।

ਹੁਣ ਖਬਰਾਂ ਇਹ ਹਨ ਕਿ ਫਿਲਮ 'ਪ੍ਰਿਥਵੀਰਾਜ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕਰ ਰਹੀ ਅਦਾਕਾਰਾ ਮਾਨੁਸ਼ੀ ਛਿੱਲਰ ਅਤੇ ਫਿਲਮ ਦੇ ਨਿਰਦੇਸ਼ਕ ਚੰਦਰ ਪ੍ਰਕਾਸ਼ ਦਿਵੇਦੀ ਬੀਮਾਰ ਹੋ ਗਏ ਹਨ। ਯਸ਼ਰਾਜ ਫਿਲਮਜ਼ ਦੀ ਅਗਲੀ ਫਿਲਮ 'ਪ੍ਰਿਥਵੀਰਾਜ' 3 ਜੂਨ ਨੂੰ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਲਈ ਸਿਨੇਮਾਘਰਾਂ ਦੀ ਬੁਕਿੰਗ ਲਗਭਗ ਪੂਰੀ ਹੋ ਚੁੱਕੀ ਹੈ। ਤੇਲਗੂ ਫਿਲਮ 'ਮੇਜਰ' ਅਤੇ ਤਾਮਿਲ ਫਿਲਮ 'ਵਿਕਰਮ' ਵੀ ਇਸੇ ਦਿਨ ਹਿੰਦੀ 'ਚ ਰਿਲੀਜ਼ ਹੋ ਰਹੀਆਂ ਹਨ।

image source Instagram

ਇਸ ਦੌਰਾਨ ਅਕਸ਼ੇ ਕੁਮਾਰ ਨੇ ਆਪਣੇ ਤਿੰਨ ਦਹਾਕਿਆਂ ਦੇ ਫਿਲਮੀ ਕਰੀਅਰ, ਉਨ੍ਹਾਂ ਦੀ ਮਦਦ ਕਰਨ ਵਾਲੇ ਨਿਰਦੇਸ਼ਕਾਂ, ਲੇਖਕਾਂ ਤੋਂ ਇਲਾਵਾ ਉਨ੍ਹਾਂ ਫਿਲਮਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੇ ਕਰੀਅਰ ਵਿੱਚ ਬਿਹਤਰ ਅਦਾਕਾਰ ਬਣਨ ਵਿੱਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ।

image source Instagram

ਹੋਰ ਪੜ੍ਹੋ : ਹਾਰਡੀ ਸੰਧੂ ਨੇ ਪਰਣੀਤੀ ਚੋਪੜਾ ਨਾਲ ਸ਼ੇਅਰ ਕੀਤਾ ThandEqualityCampaign ਦਾ ਵੀਡੀਓ, -12 ਡਿਗਰੀ 'ਚ ਸ਼ੂਟ ਕਰਦੇ ਆਏ ਨਜ਼ਰ

ਫਿਲਮ 'ਵਿਕਰਮ' 'ਚ ਕਮਲ ਹਸਨ, ਵਿਜੇ ਸੇਤੂਪਤੀ ਅਤੇ ਫਹਾਦ ਫਾਸਿਲ ਦੇ ਇਕੱਠੇ ਆਉਣ ਨਾਲ ਹਿੰਦੀ 'ਚ ਵੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸੁਕਤਾ ਹੈ। ਫਿਲਮ 'ਪ੍ਰਿਥਵੀਰਾਜ' ਦੇ ਗੀਤ 'ਹਰੀ ਹਰ' ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ ਅਤੇ ਮਹਾਰਾਣਾ ਪ੍ਰਿਥਵੀਰਾਜ ਚੌਹਾਨ ਦੀ ਇਸ ਵੀਰ ਗਾਥਾ ਨੂੰ ਲੈ ਕੇ ਖੁਦ ਅਕਸ਼ੈ ਕੁਮਾਰ ਕਾਫੀ ਉਤਸ਼ਾਹਿਤ ਹਨ।

You may also like