ਆਪਣੇ ਹੇਅਰ ਡਰੈਸਰ ਦੀ ਮੌਤ ਤੋਂ ਬਾਅਦ ਅਕਸ਼ੈ ਕੁਮਾਰ ਨੇ ਉਸ ਦੇ ਪਰਿਵਾਰ ਦੀ ਦੇਖਭਾਲ ਦਾ ਚੁੱਕਿਆ ਜ਼ਿੰਮਾ

written by Lajwinder kaur | September 15, 2022

Akshay Kumar News: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਜਿਨ੍ਹਾਂ ਨੂੰ ਉਨ੍ਹਾਂ ਦੇ ਐਕਸ਼ਨ ਦੇ ਨਾਲ-ਨਾਲ ਦਰਿਆਦਿਲੀ ਕਰਕੇ ਵੀ ਜਾਣਿਆ ਜਾਂਦਾ ਹੈ। ਦੱਸ ਦਈਏ ਹਾਲ ਹੀ ‘ਚ ਉਨ੍ਹਾਂ ਦੇ ਹੇਅਰ ਡਰੈਸਰ ਮਿਲਨ ਜਾਧਵ ਦੀ ਅਚਾਨਕ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਅਕਸ਼ੈ ਕੁਮਾਰ ਡੂੰਘੇ ਸਦਮੇ ਚ ਸਨ। ਹੁਣ ਅਕਸ਼ੈ ਨੇ ਮਰਹੂਮ ਮਿਲਨ ਜਾਧਵ ਦੇ ਪਰਿਵਾਰ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਹੈ।

ਦੱਸ ਦਈਏ ਕਿ ਮਿਲਨ ਨੇ ਅਕਸ਼ੈ ਨਾਲ 15 ਸਾਲ ਤੱਕ ਕੰਮ ਕੀਤਾ ਸੀ। ਅਕਸ਼ੈ ਨੇ ਮੌਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਇੱਕ ਇਮੋਸ਼ਨਲ ਨੋਟ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝਾ ਕੀਤਾ ਸੀ। ਉਨ੍ਹਾਂ ਨੇ ਨਾਲ ਹੀ ਮਿਲਨ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ਤੇ ਉਸਦੇ ਕੰਮ ਦੀ ਤਾਰੀਫ ਵੀ ਕੀਤੀ।

ਹੋਰ ਪੜ੍ਹੋ : ਗਾਇਕ ਜੀ ਖ਼ਾਨ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ, ਗਣਪਤੀ ਉਤਸਵ ਮੌਕੇ ‘ਤੇ ਗੀਤ ਗਾਉਣ ਕਰਕੇ ਘਿਰੇ ਸੀ ਵਿਵਾਦਾਂ ’ਚ

akshay kumar shares emotional note on his hairstylist death Image Source: Twitter

ਅਕਸ਼ੈ ਨੇ ਆਪਣੀ ਇੱਕ ਫ਼ਿਲਮ ਦੇ ਸੈੱਟ ਤੋਂ ਮਿਲਨ ਦੀ ਤਸਵੀਰ ਅਪਲੋਡ ਕੀਤੀ, ਜਿਸ ਦੇ ਕੈਪਸ਼ਨ ਵਿਚ ਲਿਖਿਆ, "ਤੁਸੀਂ ਆਪਣੇ ਮਜ਼ੇਦਾਰ ਹੇਅਰਸਟਾਈਲ ਅਤੇ ਮੁਸਕਰਾਹਟ ਨਾਲ ਭੀੜ ਤੋਂ ਬਾਹਰ ਖੜੇ ਸੀ। ਤੁਸੀਂ ਸੈੱਟ 'ਤੇ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਿਆ ਕਿ ਮੇਰਾ ਇੱਕ ਵੀ ਵਾਲ ਖਰਾਬ ਨਾ ਹੋਵੇ। ਸੈੱਟ ਦੀ ਜ਼ਿੰਦਗੀ, 15 ਸਾਲਾਂ ਤੋਂ ਵੱਧ ਸਮੇਂ ਤੋਂ ਮੇਰਾ ਹੇਅਰ ਡ੍ਰੈਸਰ... ਮਿਲਨ ਜਾਧਵ। ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਹੋ... ਤੁਹਾਡੀ ਬਹੁਤ ਯਾਦ ਆਵੇਗੀ ਮਿਲਨ, ਓਮ ਸ਼ਾਂਤੀ।

inside image of akshay kumar pic Image Source: Twitter

ਦੱਸ ਦੇਈਏ ਕਿ ਮਿਲਨ ਕੈਂਸਰ ਤੋਂ ਪੀੜਤ ਸੀ ਅਤੇ ਲੰਬੀ ਲੜਾਈ ਤੋਂ ਬਾਅਦ ਮਿਲਨ ਦੀ ਮੌਤ ਹੋ ਗਈ। ਹੁਣ ਅਕਸ਼ੈ ਨੇ ਮਿਲਨ ਦੇ ਪਰਿਵਾਰ ਦੀ ਦੇਖਭਾਲ ਜ਼ਿੰਮਾ ਆਪਣੇ ਮੋਢਿਆਂ ਉੱਤੇ ਲਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ''ਮਿਲਨ ਅਕਸ਼ੈ ਦੇ ਬਹੁਤ ਕਰੀਬ ਸੀ। ਉਹ ਹਾਲ ਹੀ 'ਚ ਬਿਮਾਰ ਹੋ ਗਿਆ ਸੀ ਅਤੇ ਜਦੋਂ ਡਾਕਟਰਾਂ ਨੇ ਸਾਰੇ ਟੈਸਟ ਕੀਤੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਸਟੇਜ IV ਦਾ ਕੈਂਸਰ ਹੈ। ਖਬਰ ਸੁਣਦੇ ਹੀ ਅਕਸ਼ੈ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਵਾਅਦਾ ਵੀ ਕੀਤਾ।''

Cuttputlli Teaser: Akshay Kumar set to play 'mind games' in his next thriller drama Image Source: Twitter

ਜੇ ਗੱਲ ਕਰੀਏ ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਕਠਪੁਤਲੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Akshay Kumar (@akshaykumar)

You may also like