ਗਾਇਕ ਜੀ ਖ਼ਾਨ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ, ਗਣਪਤੀ ਉਤਸਵ ਮੌਕੇ ‘ਤੇ ਗੀਤ ਗਾਉਣ ਕਰਕੇ ਘਿਰੇ ਸੀ ਵਿਵਾਦਾਂ ’ਚ

written by Lajwinder kaur | September 14, 2022

Singer G Khan News: ਪਿਛਲੇ ਕੁਝ ਦਿਨਾਂ ਤੋਂ ਗਾਇਕ ਜੀ ਖ਼ਾਨ ਚਰਚਾ 'ਚ ਆ ਗਏ ਸਨ। ਉਹ ਕੁਝ ਦਿਨ ਪਹਿਲਾਂ ਗਣਪਤੀ ਉਤਸਵ ਮੌਕੇ ਗੀਤ ਗਾਉਣ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਗਏ ਸਨ। ਪਰ ਹੁਣ ਪੰਜਾਬੀ ਗਾਇਕ ਜੀ ਖ਼ਾਨ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ। ਜੀ ਖ਼ਾਨ ਨੇ ਇਸ ਸਬੰਧੀ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਉਹ ਮੁਆਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਕੀ ਰਾਖੀ ਸਾਵੰਤ ਦਾ ਬੁਆਏਫ੍ਰੈਂਡ ਆਦਿਲ ਪਹਿਲਾਂ ਹੀ ਵਿਆਹਿਆ ਹੋਇਆ ਹੈ? ਜਾਣੋ ਸਾਬਕਾ ਪ੍ਰੇਮਿਕਾ ਦਾ ਦਾਅਵਾ  

g khn viral video

ਇਸ ਵੀਡੀਓ ’ਚ ਜੀ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਅਣਜਾਣੇ ’ਚ ਗਣਪਤੀ ਉਤਸਵ ਮੌਕੇ 'ਤੇ ਗੀਤ ਗਾ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ੁਰੂਆਤ ਭਜਨ ਤੋਂ ਕੀਤੀ ਸੀ। ਪਰ ਫਿਰ ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਦੀ ਬੇਨਤੀ ਕੀਤੀ ਸੀ ਤੇ ਉਸ ਨੂੰ ਲੱਗਾ ਕਿ ਸਰੋਤਿਆਂ ’ਚ ਵੀ ਰੱਬ ਵੱਸਦਾ ਹੈ ਤੇ ਉਨ੍ਹਾਂ ਦਾ ਕਹਿਣਾ ਨਹੀਂ ਮੋੜਨਾ ਚਾਹੀਦਾ ਹੈ।

inside image of g khan

ਜੀ ਖ਼ਾਨ ਨੇ ਅੱਗੇ ਕਿਹਾ ਕਿ -'ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹੈ’। ਉਨ੍ਹਾਂ ਨੇ ਵੀਡੀਓ ‘ਚ ਇਹ ਵੀ ਕਿਹਾ ਕਿ 'ਉਹ ਮੰਨਦੇ ਨੇ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ..ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਿਆ ਹੈ..ਇਸ ਲਈ ਫਿਰ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ..ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ..ਫਿਰ ਮਾਫੀ ਮੰਗਦਾ ਹਾਂ’। ਇਸ ਪੋਸਟ ਉੱਤੇ ਪ੍ਰਸ਼ੰਸਕ ਜੀ ਖ਼ਾਨ ਦੇ ਸਮਰਥਨ 'ਚ ਕਮੈਂਟ ਕਰਦੇ ਹੋਏ ਨਜ਼ਰ ਆ ਰਹੇ ਹਨ।

g khan inside image

ਜੇ ਗੱਲ ਕਰੀਏ ਜੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਡਾਲਰ ਗਿਣਦੀ ਏ, ਮੁੰਡੇ ਚੰਡੀਗੜ ਸ਼ਹਿਰ ਦੇ,  ਪਿਆਰ ਨੀ ਕਰਦਾ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਗਾਇਕ ਗੈਰੀ ਸੰਧੂ ਨੇ ਜੀ ਖ਼ਾਨ ਦੀ ਬਹੁਤ ਮਦਦ ਕੀਤੀ। ਜਿਸ ਤੋਂ ਬਾਅਦ ਜੀ ਖ਼ਾਨ ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਹਨ। ਗੈਰੀ ਸੰਧੂ ਦੇ ਨਾਲ ਅਕਸਰ ਉਹ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

 

 

View this post on Instagram

 

A post shared by G Khan (@officialgkhan)

You may also like