ਕੀ ਰਾਖੀ ਸਾਵੰਤ ਦਾ ਬੁਆਏਫ੍ਰੈਂਡ ਆਦਿਲ ਪਹਿਲਾਂ ਹੀ ਵਿਆਹਿਆ ਹੋਇਆ ਹੈ? ਜਾਣੋ ਸਾਬਕਾ ਪ੍ਰੇਮਿਕਾ ਦਾ ਦਾਅਵਾ  

written by Lajwinder kaur | September 14, 2022

Truth About Rakhi Sawant's boyfriend Adil Khan Durrani: ਰਾਖੀ ਸਾਵੰਤ ਅਤੇ ਉਸ ਦਾ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਇਨ੍ਹਾਂ ਦੋਵਾਂ ਦਾ ਗੀਤ ‘ਤੂੰ ਮੇਰੇ ਦਿਲ ਮੇਂ ਰਹਿਣੇ ਕੇ ਲਾਈਕ ਨਹੀਂ’ ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਦੋਵੇਂ ਹਰ ਈਵੈਂਟ 'ਚ ਇਕੱਠੇ ਨਜ਼ਰ ਆਉਂਦੇ ਹਨ।

ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਦੋਵੇਂ ਬਿੱਗ ਬੌਸ 16 'ਚ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਰਾਖੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਕਈ ਵਾਰ ਵਿਆਹ ਦੀਆਂ ਖਬਰਾਂ ਸੁਣੀਆਂ ਹਨ। ਪਰ ਬਾਅਦ 'ਚ ਰਾਖੀ ਸਾਵੰਤ ਖਾਲੀ ਹੱਥ ਨਜ਼ਰ ਆਈ। ਉਸ ਦੇ ਪਹਿਲੇ ਬੁਆਏਫ੍ਰੈਂਡ ਰਿਤੇਸ਼ ਨੇ ਵੀ ਉਸ ਨਾਲ ਧੋਖਾ ਕੀਤਾ। ਫਿਰ ਬਿਜ਼ਨੈੱਸਮੈਨ ਆਦਿਲ ਖਾਨ ਦੁਰਾਨੀ ਰਾਖੀ ਦੀ ਜ਼ਿੰਦਗੀ 'ਚ ਉਮੀਦ ਦੀ ਨਵੀਂ ਕਿਰਨ ਲੈ ਕੇ ਆਏ।

ਹੋਰ ਪੜ੍ਹੋ : ‘ਛੱਲੇ ਮੁੰਦੀਆਂ’ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਐਮੀ, ਮੈਂਡੀ ਤੇ ਕੁਲਵਿੰਦਰ ਵਿਆਹ ਨੂੰ ਲੈ ਕੇ ਪਏ ਭੰਬਲਭੂਸੇ ‘ਚ

image source YouTube

ਕਿਹਾ ਜਾ ਰਿਹਾ ਹੈ ਕਿ ਦੋਵੇਂ ਹੁਣ ਵਿਆਹ ਦੀ ਯੋਜਨਾ ਬਣਾ ਰਹੇ ਹਨ। ਪਰ ਇਸ ਦੌਰਾਨ ਰਾਖੀ ਨੇ koimoi ਨਾਮ ਦੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਕਿਵੇਂ ਆਦਿਲ ਦੀ ਸਾਬਕਾ ਪ੍ਰੇਮਿਕਾ ਰੋਸ਼ੀਨਾ ਦੇਲਾਵਰੀ ਨੇ ਰਾਖੀ ਦੇ ਦਿਮਾਗ 'ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਹੀ ਸੀ। ਆਦਿਲ ਦੇ ਸਾਬਕਾ ਨੇ ਦੱਸਿਆ ਕਿ ਆਦਿਲ ਰਾਖੀ ਨਾਲ ਧੋਖਾ ਕਰ ਰਿਹਾ ਹੈ। ਇੱਥੋਂ ਤੱਕ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਤੱਕ ਦੀ ਗੱਲ ਵੀ ਆਖੀ ਸੀ। ਰਾਖੀ ਨੇ ਦੱਸਿਆ ਕਿ ਆਦਿਲ ਨੇ ਪਹਿਲਾਂ ਉਸ ਬਾਰੇ ਇਹ ਗੱਲ ਕੀਤੀ ਹੋਈ ਹੈ। ਉਹ ਸਿਰਫ ਆਦਿਲ ਨੂੰ ਬਦਨਾਮ ਕਰ ਰਹੀ ਹੈ। ਰਾਖੀ ਨੇ ਅੱਗੇ ਕਿਹਾ ਕਿ 'ਆਦਿਲ ਸਿਰਫ ਮੇਰੇ ਨਾਲ ਹੀ ਪਿਆਰ ਕਰਦਾ ਹੈ'।

rakhi sawant back to work after surgery image source Instagram

ਆਦਿਲ ਖਾਨ ਦੁਰਾਨੀ ਨੇ ਝੂਠ ਦਾ ਪਰਦਾ ਚੁੱਕਦਿਆਂ ਕਿਹਾ 'ਅਸੀਂ ਸੰਪਰਕ ਨਹੀਂ ਕੀਤਾ ਅਤੇ ਆਈਡੀ ਜੋ ਉਸਨੇ ਦਾਖਲ ਕੀਤੀ ਸੀ-ਇਹ ਮੈਂ ਨਹੀਂ ਸੀ।' ਰਾਖੀ ਸਾਵੰਤ ਦੇ ਬੁਆਏਫ੍ਰੈਂਡ ਨੇ ਕਿਹਾ ਕਿ ਉਸਦੀ ਆਈਡੀ 'ਆਦਿਲ ਦੁਰਾਨੀ01' ਹੈ, (ਉਸ ਨੇ ਜੋ ਆਈਡੀ ਸਾਂਝੀ ਕੀਤੀ ਹੈ) ਓ06, 07 ਹੈ... ਇਹ ਮੈਂ ਨਹੀਂ ਹਾਂ...Snapchat 'ਤੇ ਕੋਈ ਵੀ ਆਈਡੀ ਬਣਾ ਸਕਦਾ ਹੈ’।

Rakhi Sawant- image source Instagram

You may also like