‘ਛੱਲੇ ਮੁੰਦੀਆਂ’ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਐਮੀ, ਮੈਂਡੀ ਤੇ ਕੁਲਵਿੰਦਰ ਵਿਆਹ ਨੂੰ ਲੈ ਕੇ ਪਏ ਭੰਬਲਭੂਸੇ ‘ਚ

written by Lajwinder kaur | September 14, 2022

Chhalle Mundiyan Trailer Released And Know About OTT streaming :ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਹੋ ਰਹੇ ਹਨ। ਜੀ ਹਾਂ ਇੱਕ ਹੋਰ ਨਵੀਂ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਪੰਜਾਬੀ ਫ਼ਿਲਮ ‘ਛੱਲੇ ਮੁੰਦੀਆਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਇਸ ਫ਼ਿਲਮ ’ਚ ਐਮੀ ਵਿਰਕ, ਮੈਂਡੀ ਤੱਖੜ, ਕੁਲਵਿੰਦਰ ਬਿੱਲਾ, ਸੋਨੀਆ ਕੌਰ, ਕਰਮਜੀਤ ਅਨਮੋਲ, ਸੁਨੀਲ ਪੁਰੀ, ਗੁਰਅੰਮ੍ਰਿਤਪਾਲ ਸਿੰਘ ਤੇ ਗੁਰਜੀਤਪਾਲ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦੱਸ ਦਈਏ ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ।

ਹੋਰ ਪੜ੍ਹੋ : ਆਰੀਅਨ ਖ਼ਾਨ ਦਾ ਨਵਾਂ ਫੋਟੋਸ਼ੂਟ ਬਟੋਰ ਰਿਹਾ ਹੈ ਸੁਰਖੀਆਂ, ਪਿਤਾ ਸ਼ਾਹਰੁਖ ਖਾਨ ਨੇ ਕਿਹਾ- ‘ਮੇਰੇ 'ਤੇ ਗਿਆ ਹੈ’

image source YouTube

ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਕਾਫੀ ਮਜ਼ੇਦਾਰ ਹੈ। ਕਾਮੇਡੀ ਨਾਲ ਭਰਪੂਰ ਟ੍ਰੇਲਰ 'ਚ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਐਮੀ ਵਿਰਕ ਤੇ ਮੈਂਡੀ ਇੱਕ ਦੂਜੇ ਨੂੰ ਪਸੰਦ ਕਰਦੇ ਨੇ। ਪਰ ਐਮੀ ਜਦੋਂ ਵਿਦੇਸ਼ ਤੋਂ ਵਾਪਸ ਆਉਂਦਾ ਹੈ ਤਾਂ ਉਹ ਇੱਕ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਮੈਂਡੀ ਦਾ ਵਿਆਹ ਹੋ ਗਿਆ ਹੈ। ਫਿਰ ਉਹ ਗੁੱਸੇ 'ਚ ਆਪਣੇ ਮਾਪਿਆਂ ਨੂੰ ਵਿਆਹ ਲਈ ਕੁੜੀ ਲੱਭਣ ਲਈ ਕਹਿ ਦਿੰਦਾ ਹੈ। ਫਿਰ ਇਸ ਤਰ੍ਹਾਂ ਐਮੀ ਦਾ ਰਿਸ਼ਤਾ ਕਿਤੇ ਹੋਰ ਹੋ ਜਾਂਦਾ ਹੈ ਤੇ ਮੈਂਡੀ ਦਾ ਕਿਤੇ ਹੋਰ।

ਪਰ ਆਪੋ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾ ਹੀ ਦੋਵਾਂ ਵਿਚਕਾਰਲੀ ਗਲਫਹਿਮੀ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਹਾਣੀ 'ਚ ਨਵਾਂ ਮੋੜ ਆਉਂਦਾ ਹੈ ਤੇ ਕੁਲਵਿੰਦਰ ਬਿੱਲਾ ਦੀ ਐਂਟਰੀ ਹੁੰਦੀ ਹੈ। ਇਸ ਤਰ੍ਹਾਂ ਵਿਆਹਾਂ ਨੂੰ ਲੈ ਕੇ ਰਿਸ਼ਤੇ ਉਲਝ ਜਾਂਦੇ ਨੇ। ਫਿਰ ਸਾਰੇ ਆਪੋ ਆਪਣੇ ਪਿਆਰ ਨੂੰ ਪਾਉਂਣ ਲਈ ਰਿਸ਼ਤੇ ਤੋੜਵਾਉਣ ਦੀ ਕੋਸ਼ਿਸ ਕਰਦੇ ਨੇ। ਹੁਣ ਫਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਐਮੀ ਨੂੰ ਆਪਣੇ ਪਿਆਰ ਮਿਲ ਪਾਉਂਦਾ ਹੈ ਜਾਂ ਨਹੀਂ? ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸੁਨੀਲ ਪੁਰੀ ਨੇ ਕੀਤਾ ਹੈ।

inside image of karmjit anmol image source YouTube

ਜਾਣੋ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਹੋਵੇਗੀ ਰਿਲੀਜ਼

ਫ਼ਿਲਮ ਦਾ ਟਰੇਲਰ ਸੋਨੀ ਲਿਵ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਨੂੰ ਗੁਰਅੰਮ੍ਰਿਤਪਾਲ ਸਿੰਘ ਤੇ ਗੁਰਜੀਤਪਾਲ ਸਿੰਘ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

image source YouTube

‘ਛੱਲੇ ਮੁੰਦੀਆਂ’ ਫ਼ਿਲਮ ਜੋ ਕਿ 23 ਸਤੰਬਰ ਨੂੰ ਓਟੀਟੀ ਪਲੇਟਫਾਰਮ ਸੋਨੀ ਲਿਵ ’ਤੇ ਰਿਲੀਜ਼ ਹੋਵੇਗੀ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

You may also like