ਫਿਲਮ 'ਰਾਮ ਸੇਤੂ ' ਦਾ ਪੋਸਟਰ ਸ਼ੇਅਰ ਕਰ ਮੁੜ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਅਕਸ਼ੈ ਕੁਮਾਰ, ਜਾਣੋ ਕਿਉਂ

written by Pushp Raj | April 29, 2022

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ 'ਰਾਮ ਸੇਤੂ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅਕਸ਼ੈ ਨੇ ਆਪਣੀ ਇਸ ਫਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਸੀ, ਜਿਸ ਮਗਰੋਂ ਉਹ ਫਿਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਆਓ ਜਾਣਦੇ ਹਾਂ ਕਿ ਆਖਿਰ ਕਿਉਂ ਟ੍ਰੋਲਰਸ ਅਕਸ਼ੈ ਤੋਂ ਨਾਰਾਜ਼ ਹਨ।

ਅਕਸ਼ੈ ਕੁਮਾਰ ਨੇ ਆਪਣੀ ਫਿਲਮ 'ਰਾਮ ਸੇਤੂ' ਦਾ ਪੋਸਟਰ ਆਪਣੇ ਟਵਿੱਟਰ ਅਕਾਉਂਟ ਉੱਤੇ ਸ਼ੁੱਕਰਵਾਰ ਨੂੰ ਸ਼ੇਅਰ ਕੀਤਾ ਸੀ ਤੇ ਉਨ੍ਹਾਂ ਨੇ ਫਿਲਮ ਸਬੰਧੀ ਫੈਨਜ਼ ਨੂੰ ਅਪਡੇਟ ਦਿੱਤਾ। ਜਿਥੇ ਅਕਸ਼ੈ ਦੇ ਫੈਨਜ਼ ਉਨ੍ਹਾਂ ਦੀ ਇਸ ਫਿਲਮ ਦੇ ਇਸ ਪੋਸਟਰ ਨੂੰ ਕਾਫੀ ਪਸੰਦ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਇਸ ਪੋਸਟਰ ਨੂੰ ਲੈ ਕੇ ਅਕਸ਼ੈ ਕੁਮਾਰ ਵੀ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਹਨ।

ਫਿਲਮ ਦਾ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੂੰ ਪੋਸਟਰ 'ਚ ਵੱਡੀ ਗਲਤੀ ਨਜ਼ਰ ਆਈ ਹੈ ਅਤੇ ਹੁਣ ਯੂਜ਼ਰਸ ਨੇ ਅਕਸ਼ੈ ਕੁਮਾਰ ਅਤੇ ਫਿਲਮ ਮੇਕਰ ਦੀ ਸੋਸ਼ਲ ਮੀਡੀਆ 'ਤੇ ਜਮ ਕੇ ਕਲਾਸ ਲਾ ਰਹੇ ਹਨ।

ਦਰਅਸਲ, ਅਕਸ਼ੈ ਨੇ ਜੋ ਪੋਸਟਰ ਸ਼ੇਅਰ ਕੀਤਾ ਹੈ ਉਹ ਵੇਖਣ ਵਿੱਚ ਕਾਫੀ ਖੂਬਸੂਰਤ ਲੱਗ ਰਿਹਾ ਹੈ ਪਰ ਯੂਜ਼ਰਸ ਨੂੰ ਇਸ 'ਚ ਵੱਡੀ ਗਲਤੀ ਨਜ਼ਰ ਆ ਰਹੀ ਹੈ। ਪੋਸਟਰ 'ਚ ਤੁਸੀਂ ਦੇਖੋਂਗੇ ਕਿ ਅਕਸ਼ੈ ਕੁਮਾਰ ਹੱਥ 'ਚ ਮਸ਼ਾਲ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ, ਉਥੇ ਹੀ ਦੂਜੇ ਪਾਸੇ ਅਕਸ਼ੈ ਦੇ ਨਾਲ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਚਮਕੀਲੇ ਫਲੈਸ਼ ਨਾਲ ਟਾਰਚ ਫੜੀ ਕੇ ਖੜੀ ਹੈ।

ਹੋਰ ਪੜ੍ਹੋ : ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਲਈ ਸ਼ਹਿਨਾਜ਼ ਗਿੱਲ ਨੂੰ ਅਦਾ ਕੀਤੀ ਗਈ ਕਿੰਨੀ ਫੀਸ, ਜਾਣੋ

ਇਸ ਪੋਸਟਰ ਨੂੰ ਵੇਖਣ ਮਗਰੋਂਹੁਣ ਯੂਜ਼ਰਸ ਪੁੱਛ ਰਹੇ ਹਨ ਕਿ ਭਾਈ ਜਦੋਂ ਹੀਰੋਇਨ ਕੋਲ ਇੰਨੀ ਤੇਜ਼ ਟਾਰਚ ਹੈ ਤਾਂ ਮਸ਼ਾਲ ਦੀ ਕੀ ਲੋੜ ਹੈ। ਇਸ ਦੇ ਨਾਲ ਹੀ ਯੂਜ਼ਰਸ ਦਾ ਕਹਿਣਾ ਹੈ ਕਿ ਅਕਸ਼ੈ ਨੇ ਫਿਲਮ ਨੈਸ਼ਨਲ ਟ੍ਰੇਜ਼ਰ ਦੇ 'ਰਾਮ ਸੇਤੂ' ਦੇ ਪੋਸਟਰ ਨੂੰ ਕਾਪੀ ਕੀਤਾ ਹੈ। ਹੁਣ ਟਰੋਲਸ ਫਿਲਮ ਦੇ ਇਸ ਪੋਸਟਰ ਦੀ ਗਲਤੀ 'ਤੇ ਤਿੱਖੀ ਟਿੱਪਣੀ ਕਰ ਰਹੇ ਹਨ।

You may also like