ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਲਈ ਸ਼ਹਿਨਾਜ਼ ਗਿੱਲ ਨੂੰ ਅਦਾ ਕੀਤੀ ਗਈ ਕਿੰਨੀ ਫੀਸ, ਜਾਣੋ

written by Pushp Raj | April 29, 2022

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੇ ਨਾਲ ਬਾਲੀਵੁੱਡ 'ਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਇਸ ਗੱਲ ਨੂੰ ਲੈ ਕੇ ਸ਼ਹਿਨਜ਼ ਗਿੱਲ ਦੇ ਫੈਨਜ਼ ਬਹੁਤ ਉਤਸ਼ਾਹਿਤ ਹਨ। ਲੋਕ ਇਹ ਸਰਚ ਕਰ ਰਹੇ ਹਨ ਕਿ ਸ਼ਹਿਨਾਜ਼ ਨੂੰ ਇਸ ਵੱਡੇ ਪ੍ਰੌਜੈਕਟ ਲਈ ਕਿੰਨੀ ਫੀਸ ਅਦਾ ਕੀਤੀ ਗਈ ਹੈ।


ਕਈ ਮੀਡੀਆ ਰਿਪੋਰਟਸ ਮੁਤਾਬਕ 'ਕਭੀ ਈਦ ਕਭੀ ਦੀਵਾਲੀ' ਫਿਲਮ ਨੂੰ ਲੈ ਕੇ ਸਲਮਾਨ ਖਾਨ ਖ਼ੁਦ ਵੀ ਬਹੁਤ ਉਤਸ਼ਾਹਿਤ ਹਨ। ਸਲਮਾਨ ਇਸ ਫਿਲਮ ਦੇ ਸਹਿ-ਨਿਰਮਾਤਾ ਵੀ ਹਨ। ਸ਼ਹਿਨਾਜ਼ ਗਿੱਲ ਨੂੰ ਇਹ ਫਿਲਮ ਖ਼ੁਦ ਸਲਮਾਨ ਨੇ ਆਫਰ ਕੀਤੀ ਤੇ ਸ਼ਹਿਨਾਜ਼ ਨੇ ਇਸ 'ਤੇ ਆਪਣੀ ਸਹਿਮਤੀ ਦਿੱਤੀ ਹੈ।

ਖਬਰਾਂ ਮੁਤਾਬਕ ਸ਼ਹਿਨਾਜ਼ ਇਸ ਫਿਲਮ 'ਚ ਆਯੂਸ਼ ਸ਼ਰਮਾ ਦੇ ਨਾਲ ਭੂਮਿਕਾ ਨਿਭਾਏਗੀ। ਫਿਲਮ 'ਚ ਪੂਜਾ ਹੇਗੜੇ ਵੀ ਮੁੱਖ ਭੂਮਿਕਾ 'ਚ ਹੈ।


ਖਬਰਾਂ ਮੁਤਾਬਕ ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ ਆਪਣੀ ਫਿਲਮ ਦਾ ਹਿੱਸਾ ਬਣਾਉਣ ਲਈ ਖ਼ੁਦ ਸੰਪਰਕ ਕੀਤਾ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਲਮਾਨ ਨੇ ਸਨਾ ਨੂੰ ਆਪਣੇ ਹਿਸਾਬ ਨਾਲ ਫੀਸ ਲੈਣ ਦੀ ਇਜਾਜ਼ਤ ਦਿੱਤੀ ਹੈ।

ਹਾਲਾਂਕਿ ਨਿਰਮਾਤਾਵਾਂ ਵੱਲੋਂ ਸ਼ਹਿਨਾਜ਼ ਨੂੰ ਲੈ ਕੇ ਜਾਂ ਉਸ ਦੀ ਫੀਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫਿਲਮ ਵਿੱਚ ਕੰਮ ਕਰਨ ਲਈ ਸਲਮਾਨ ਨੇ ਉਸ ਨੂੰ ਉਸ ਦੀ ਫੀਸ ਚੁਣਨ ਦਾ ਵਿਕਲਪ ਦਿੱਤਾ ਹੈ, ਉਹ ਆਪਣੇ ਮੁਤਾਬਕ ਆਪਣੀ ਫੀਸ ਲੈ ਸਕਦੀ ਹੈ ਜੋ ਵੀ ਉਸ ਨੂੰ ਢੁਕਵੀਂ ਲੱਗਦੀ ਹੈ।

ਹੋਰ ਪੜ੍ਹੋ : ਕੀ ਸਲਮਾਨ ਖਾਨ ਦੀ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਸ਼ਹਿਨਾਜ਼ ਗਿੱਲ

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਲਮਾਨ ਨੇ ਸਨਾ ਨੂੰ ਆਪਣੇ ਸ਼ੈਡਿਊਲ ਮੁਤਾਬਕ ਤਰੀਕਾਂ ਚੁਣਨ ਲਈ ਵੀ ਕਿਹਾ ਹੈ। ਕਿਉਂਕਿ 'ਪੰਜਾਬ ਦੀ ਕੈਟਰੀਨਾ ਕੈਫ' ਬਹੁਤ ਸਾਰੇ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਹੈ। ਖਬਰ ਹੈ ਕਿ ਅਦਾਕਾਰਾ ਇਸ ਸਮੇਂ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਵੀ ਕਰ ਰਹੀ ਹੈ। ਹਾਲਾਂਕਿ, 'ਕਭੀ ਈਦ ਕਭੀ ਦੀਵਾਲੀ' ਲਈ ਸ਼ਹਿਨਾਜ਼ ਗਿੱਲ ਦੀ ਸਹੀ ਫੀਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।

You may also like