ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ਨੂੰ ਅਕਸ਼ੈ ਕੁਮਾਰ ਨੇ ਦਿੱਤੀ ਸਖ਼ਤ ਚਿਤਾਵਨੀ, 260 ਕਰੋੜ ਦੇ ਪ੍ਰਾਈਵੇਟ ਜੈਟ ਦੀ ਗੱਲ 'ਤੇ ਹੋਏ ਨਾਰਾਜ਼

written by Pushp Raj | October 17, 2022 06:01pm

Akshay Kumar News: ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ ਫਲਾਪ ਫ਼ਿਲਮਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਅਕਸ਼ੈ ਕੁਮਾਰ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਨੇ ਉਨ੍ਹਾਂ ਬਾਰੇ ਝੂਠੀਆਂ ਖ਼ਬਰਾਂ ਪੇਸ਼ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।

Ram Setu movie trailer out now: Akshay Kumar's quest for 'Ram Setu' promises adventure, thrill and drama Image Source: YouTube

ਅਕਸ਼ੈ ਕੁਮਾਰ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਅਕਸ਼ੈ ਕੁਮਾਰ ਨੇ ਕਿਸੇ ਮੁੱਦੇ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੋਵੇ। ਹਾਲਾਂਕਿ ਇਸ ਵਾਰ ਕੁਝ ਅਜਿਹਾ ਹੋਇਆ ਕਿ ਕੂਲ ਮੂਡ 'ਚ ਨਜ਼ਰ ਆਉਣ ਵਾਲੇ ਅਕਸ਼ੈ ਕਾਫੀ ਗੁੱਸੇ 'ਚ ਆ ਗਏ ਹਨ। ਉਨ੍ਹਾਂ ਨੇ ਇੱਕ ਮੀਡੀਆ ਰਿਪੋਰਟ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਹਾਲ ਹੀ ਵਿੱਚ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਇੱਕ ਅਜਿਹਾ ਕੈਪਸ਼ਨ ਲਿਥਿਆ ਹੈ, 'ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

Image Source: Instagram

ਆਪਣੀ ਤਸਵੀਰ ਸ਼ੇਅਰ ਕਰਦੇ ਹੋਏ,ਅਕਸ਼ੈ ਕੁਮਾਰ ਨੇ ਟਵੀਟ ਵਿੱਚ ਲਿਖਿਆ, "Liar, liar, pants on fire! ਇਹ ਗੱਲ ਸਾਫ ਹੈ ਕਿ ਕੁਝ ਲੋਕ ਅਜੇ ਵੀ ਵੱਡੇ ਨਹੀਂ ਹੋਏ ਹਨ, ਅਤੇ ਮੈਂ ਹੁਣ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਲਈ ਰਿਆਇਤ ਦੇਣ ਦੇ ਮੂਡ ਵਿੱਚ ਨਹੀਂ ਹਾਂ। ਜੇਕਰ ਹੁਣ ਤੁਸੀਂ ਮੇਰੇ ਬਾਰੇ ਕੋਈ ਵੀ ਝੂਠੀ ਜਾਂ ਨਿਰਅਧਾਰ ਗੱਲ ਲਿੱਖੀ ਤਾਂ ਮੈਂ ਅੱਗੇ ਆ ਕੇ ਇਸ ਦਾ ਖੁਲਾਸਾ ਕਰਾਂਗਾ।👇"

ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਕੋਲ 260 ਕਰੋੜ ਦਾ ਪ੍ਰਾਈਵੇਟ ਜੈੱਟ ਹੈ। ਇਸ ਰਿਪੋਰਟ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ। ਇਸ 'ਤੇ ਅਭਿਨੇਤਾ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਟਵੀਟ ਕਰਕੇ ਇਸ ਰਿਪੋਰਟ 'ਤੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

Image Source: Instagram

ਹੋਰ ਪੜ੍ਹੋ: ਦੀਆ ਮਿਰਜ਼ਾ ਨੇ ਇਸ ਦੀਵਾਲੀ 'ਤੇ ਫੈਨਜ਼ ਨੂੰ ਕੀਤੀ ਖ਼ਾਸ ਅਪੀਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਅਕਸ਼ੈ ਕੁਮਾਰ ਦੇ ਇਸ ਟਵੀਟ ਉੱਤੇ ਸੋਸ਼ਲ ਮੀਡੀਆ ਯੂਜ਼ਰਸ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਅਕੀ ਸਰ ਅੱਜ ਰਾਊਡੀ ਵਿੱਚ ਲੱਗ ਰਹੇ ਹਨ।' ਇੱਕ ਹੋਰ ਨੇ ਲਿਖਿਆ ਕਿ, 'ਅਰੇ ਸਰ, ਐਸੇ ਕੌਨ ਐਕਸਪੋਜ਼ ਕਰਤਾ ਹੈ। ਪਰ ਹਾਂ ਲੰਮੇਂ ਸਮੇਂ ਕੇ ਬਾਅਦ ਆਪਕੋ ਗੁੱਸੇ ਮੇਂ ਦੇਖ ਕੇ ਅੱਛਾ ਲੱਗ ਰਹਾ ਹੈ।'

You may also like