ਦੀਆ ਮਿਰਜ਼ਾ ਨੇ ਇਸ ਦੀਵਾਲੀ 'ਤੇ ਫੈਨਜ਼ ਨੂੰ ਕੀਤੀ ਖ਼ਾਸ ਅਪੀਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  October 17th 2022 04:13 PM  |  Updated: October 17th 2022 04:14 PM

ਦੀਆ ਮਿਰਜ਼ਾ ਨੇ ਇਸ ਦੀਵਾਲੀ 'ਤੇ ਫੈਨਜ਼ ਨੂੰ ਕੀਤੀ ਖ਼ਾਸ ਅਪੀਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Dia Mirza special appeal to fans: ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਆਪਣੀ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਵਾਤਾਵਰਨ ਨੂੰ ਲੈ ਕੇ ਕਾਫੀ ਗੰਭੀਰ ਹੈ। ਦੱਸ ਦੇਈਏ ਕਿ ਦੀਆ ਮਿਰਜ਼ਾ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਵਾਤਾਵਰਣ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਮੁਹਿੰਮ ਚਲਾ ਰਹੀ ਹੈ।

Image Source : Instagram

ਦੀਆ ਮਿਰਜ਼ਾ ਅਕਸਰ ਲੋਕਾਂ ਨੂੰ ਪ੍ਰਦੂਸ਼ਣ ਬਾਰੇ ਜਾਗਰੂਕ ਕਰਦੀ ਰਹੀ ਹੈ। ਹਾਲਾਂਕਿ ਇਸ ਵਾਰ ਵੀ ਦੀਆ ਮਿਰਜ਼ਾ #Environmental ਦੀਵਾਲੀ ਮਨਾਏਗੀ, ਯਾਨੀ ਦੀਆ ਮਿਰਜ਼ਾ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਏਗੀ। ਸਿਰਫ ਦੀਆ ਮਿਰਜ਼ਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਤੀ ਵੈਭਵ ਰੇਖੀ ਅਤੇ ਉਨ੍ਹਾਂ ਦਾ ਬੇਟਾ ਅਵਿਆਨ ਵੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣਗੇ।

ਸ਼ਾਇਦ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਦੀਆ ਮਿਰਜ਼ਾ ਬਚਪਨ 'ਚ ਵੀ ਪਟਾਕਿਆਂ ਤੋਂ ਦੂਰ ਰਹਿੰਦੀ ਸੀ। ਇਸ ਗੱਲ ਦਾ ਖੁਲਾਸਾ ਖ਼ੁਦ ਦੀਆ ਮਿਰਜ਼ਾ ਨੇ ਕੀਤਾ ਹੈ। ਆਪਣੇ ਬਚਪਨ ਨੂੰ ਯਾਦ ਕਰਦਿਆਂ ਦੀਆ ਮਿਰਜ਼ਾ ਕਹਿੰਦੀ ਹੈ ਕਿ ਮੈਂ ਬਚਪਨ ਤੋਂ ਹੀ ਪਟਾਕੇ ਨਹੀਂ ਚਲਾਏ।

Image Source : Instagram

ਦੀਆ ਮਿਰਜ਼ਾ ਨੇ ਕਿਹਾ ਕਿ ਮੈਨੂੰ ਸਕੂਲ ਵਿੱਚ ਦੱਸਿਆ ਗਿਆ ਸੀ ਕਿ ਇਹ ਪਟਾਕੇ ਬੱਚੇ ਹੀ ਬਣਾਉਂਦੇ ਹਨ ਅਤੇ ਪਟਾਕੇ ਬਣਾਉਂਦੇ ਸਮੇਂ ਉਨ੍ਹਾਂ ਦੀ ਸਿਹਤ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਇਹ ਅਸਲ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਦੀਆ ਮਿਰਜ਼ਾ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਵੀ ਸਮਝ ਗਿਆ ਹੈ ਕਿ ਹਵਾ ਨੂੰ ਪ੍ਰਦੂਸ਼ਿਤ ਕਰਨਾ ਕਿੰਨੀ ਬੇਵਕੂਫੀ ਹੈ।

ਦੀਆ ਨੇ ਆਪਣੇ ਫੈਨਜ਼ ਨੂੰ ਇਸ ਦੀਵਾਲੀ ਨੂੰ ਲੈ ਕੇ ਖ਼ਾਸ ਅਪੀਲ ਕੀਤੀ ਹੈ। ਦੀਆ ਦਾ ਕਹਿਣਾ ਹੈ ਕਿ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਬਜਾਏ ਸਾਨੂੰ ਦੀਵਾਲੀ ਦਾ ਤਿਉਹਾਰ ਮਿੱਟੀ ਦੇ ਦੀਵਿਆਂ ਨਾਲ ਮਨਾਉਣਾ ਚਾਹੀਦਾ ਹੈ। ਘਰ ਵਿੱਚ ਦੀਵਾਲੀ ਦੀ ਪੂਜਾ ਕਰੋ ਅਤੇ ਇਸ ਤਿਉਹਾਰ ਨੂੰ ਵਧੀਆ ਸੁਆਦੀ ਭੋਜਨ ਖਾ ਕੇ ਮਨਾਓ।

Image Source : Instagram

ਹੋਰ ਪੜ੍ਹੋ: ਆਯੁਸ਼ਮਾਨ ਖ਼ੁਰਾਨਾ ਦੀ ਪਾਰਟੀ 'ਚ ਕਾਰਤਿਕ ਆਰੀਅਨ ਜਿੱਤਿਆ ਨੋਟਾਂ ਦਾ ਬੰਡਲ, ਵੀਡੀਓ ਵੇਖੋ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਤੁਹਾਨੂੰ ਦੱਸ ਦੇਈਏ ਕਿ ਅਭਿਨੇਤਰੀ ਦੀਆ ਮਿਰਜ਼ਾ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਦੀ ਸਦਭਾਵਨਾ ਦੂਤ ਹੋਣ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਵੀ ਹੈ, ਇਸ ਵਿੱਚ ਅੰਤਰਰਾਸ਼ਟਰੀ ਸ਼ਾਂਤੀ, ਜਲਵਾਯੂ ਤਬਦੀਲੀ, ਗਰੀਬੀ ਅਤੇ ਅਸਮਾਨਤਾ 'ਤੇ ਸੰਯੁਕਤ ਰਾਸ਼ਟਰ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਸ਼ਾਮਿਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network