ਆਯੁਸ਼ਮਾਨ ਖ਼ੁਰਾਨਾ ਦੀ ਪਾਰਟੀ 'ਚ ਕਾਰਤਿਕ ਆਰੀਅਨ ਜਿੱਤਿਆ ਨੋਟਾਂ ਦਾ ਬੰਡਲ, ਵੀਡੀਓ ਵੇਖੋ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | October 17, 2022 03:36pm

Kartik Aaryan Ayushmann Khurrana video : ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਆਯੁਸ਼ਮਾਨ ਖੁਰਾਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਆਯੁਸ਼ਮਾਨ ਖ਼ੁਰਾਨਾ ਦੀ ਪ੍ਰੀ ਦੀਵਾਲੀ ਪਾਰਟੀ ਦੇ ਸਮੇਂ ਦੀ ਹੈ। ਇਸ ਵੀਡੀਓ ਦੇ ਵਿੱਚ ਕਾਰਤਿਕ ਆਰੀਅਨ ਆਯੁਸ਼ਮਾਨ ਖ਼ੁਰਾਨਾ ਨਾਲ ਨਜ਼ਰ ਆ ਰਹੇ ਹਨ।

Image Source: Instagram

ਇਹ ਵੀਡੀਓ ਖ਼ੁਦ ਆਯੁਸ਼ਮਾਨ ਖ਼ੁਰਾਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਆਯੁਸ਼ਮਾਨ ਤੇ ਕਾਰਤਿਕ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਕਾਰਤਿਕ ਨੂੰ ਹੱਥਾਂ ਵਿੱਚ ਨੋਟ ਫਲਾਂਟ ਕਰਦੇ ਹੋਏ ਵੀ ਵੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਯੁਸ਼ਮਾਨ ਖ਼ੁਰਾਨਾ ਨੇ ਲਿਖਿਆ, " ਯੇ ਆਦਮੀ ਚਾਹਤਾ ਹੈ ਕੀ #ਡਾਕਟਰ ਜੀ ਕੋ ਬਾਕਸ ਆਫਿਸ ਪਰ ਪੈਸੇ ਮਿਲਨੇ ਚਾਹੀਏ !! @kartikaaryan ❤️ 💷 💰 💵 #DiwaliBash"

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਕਾਰਤਿਕ ਆਰੀਅਨ ਹੱਥ 'ਚ ਨੋਟਾਂ ਦਾ ਬੰਡਲ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਆਯੁਸ਼ਮਾਨ ਖ਼ੁਰਾਨਾ ਸੈਲਫੀ ਵੀਡੀਓ ਰਿਕਾਰਡ ਕਰਦੇ ਹੋਏ ਦੱਸ ਰਹੇ ਹਨ ਕਿ ਇਸ ਵਿਅਕਤੀ ਨੇ ਬਾਕਸ ਆਫਿਸ 'ਤੇ ਨਹੀਂ ਸਗੋਂ ਇੱਥੇ ਦੀਵਾਲੀ ਪਾਰਟੀ 'ਚ ਇੰਨੇ ਪੈਸੇ ਜਿੱਤੇ ਹਨ। ਵੀਡੀਓ 'ਚ ਕਾਰਤਿਕ ਦੇ ਹੱਥ 'ਚ 500-500 ਦੇ ਨੋਟਾਂ ਦਾ ਬੰਡਲ ਸਾਫ ਦੇਖਿਆ ਜਾ ਸਕਦਾ ਹੈ।

Image Source: Instagram

ਵੀਡੀਓ 'ਚ ਆਯੁਸ਼ਮਾਨ ਖ਼ੁਰਾਨਾ ਕਾਰਤਿਕ ਆਰੀਅਨ ਨੂੰ ਪੁੱਛਦੇ ਹਨ ਕਿ ਕਿਸ ਫ਼ਿਲਮ ਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਹਨ? ਇਸ ਦੇ ਜਵਾਬ 'ਚ ਕਾਰਤਿਕ ਆਰੀਅਨ ਕਹਿੰਦੇ ਹਨ ਕਿ ਮੈਨੂੰ ਲੱਗਦਾ ਹੈ ਕਿ 'ਡਾਕਟਰ-ਜੀ' ਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਡਾਕਟਰ-ਜੀ ਲਗਾਤਾਰ ਸੁਰਖੀਆਂ 'ਚ ਹੈ, ਜਿਸ 'ਚ ਉਨ੍ਹਾਂ ਨੇ ਗਾਇਨੀਕੋਲੋਜਿਸਟ ਦਾ ਕਿਰਦਾਰ ਨਿਭਾਇਆ ਹੈ।

ਕਾਰਤਿਕ ਆਰੀਅਨ ਕੈਮਰੇ 'ਚ ਦੇਖਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਹਰ ਕੋਈ ਜਲਦੀ ਤੋਂ ਜਲਦੀ ਜਾ ਕੇ ਫ਼ਿਲਮ ਡਾਕਟਰ-ਜੀ ਨੂੰ ਸਿਨੇਮਾਘਰਾਂ 'ਚ ਦੇਖੇ, ਪਰ ਜਿਵੇਂ ਹੀ ਕਾਰਤਿਕ ਆਰੀਅਨ ਦੀ ਗੱਲ ਖ਼ਤਮ ਹੁੰਦੀ ਹੈ, ਆਯੁਸ਼ਮਾਨ ਖੁਰਾਨਾ ਨੇ ਉਸਨੂੰ ਉੱਥੋਂ ਚਲੇ ਜਾਣ ਲਈ ਕਿਹਾ। ਆਯੁਸ਼ਮਾਨ ਖੁਰਾਨਾ ਤੁਰੰਤ ਕਾਰਤਿਕ ਆਰੀਅਨ ਨੂੰ ਕਹਿੰਦਾ ਹੈ ਕਿ ਹੁਣ ਜਾਓ, ਖੇਡਣ ਲਈ ਅੰਦਰ ਜਾਓ। ਰਸਤੇ ਵਿੱਚ, ਕਾਰਤਿਕ ਆਰੀਅਨ ਮਸਤੀ ਅੰਦਾਜ਼ ਵਿੱਚ ਹੱਸਦੇ ਹਨ ਹੋਏ ਬਾਕੀ ਮਹਿਮਾਨਾਂ ਕੋਲ ਪਹੁੰਚ ਜਾਂਦੇ ਹਨ।

Image Source: Instagram

ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਫਨੀ ਅੰਦਾਜ਼ 'ਚ ਸਿਧਾਰਥ ਮਲੋਹਤਰਾ ਨੂੰ ਦਿੱਤੀ ਵਿਆਹ ਦੀ ਵਧਾਈ, ਵੇਖੋ ਵੀਡੀਓ

ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਦੋਹਾਂ ਦੀ ਇਸ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਇੱਕ ਪਾਸੇ ਕਈ ਫੈਨਜ਼ ਦੋਹਾਂ ਕਲਾਕਾਰਾਂ ਦੀ ਬਾਂਡਿੰਗ ਬਾਰੇ ਗੱਲ ਕਰ ਰਹੇ ਹਨ, ਉਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੋਹਾਂ ਨੇ ਸ਼ਰਾਬ ਦੇ ਨਸ਼ੇ 'ਚ ਇਹ ਵੀਡੀਓ ਬਣਾਈ ਹੈ।

 

View this post on Instagram

 

A post shared by Ayushmann Khurrana (@ayushmannk)

You may also like