ਸਲਮਾਨ ਖ਼ਾਨ ਨੇ ਫਨੀ ਅੰਦਾਜ਼ 'ਚ ਸਿਧਾਰਥ ਮਲੋਹਤਰਾ ਨੂੰ ਦਿੱਤੀ ਵਿਆਹ ਦੀ ਵਧਾਈ, ਵੇਖੋ ਵੀਡੀਓ

written by Pushp Raj | October 17, 2022 02:48pm

Salman Khan and Siddharth Malhotra viral video: ਬਾਲੀਵੁੱਡ ਦੇ 'ਦਬੰਗ ਖ਼ਾਨ' ਯਾਨੀ ਕਿ 'ਸਲਮਾਨ ਖ਼ਾਨ' ਮੌਜੂਦਾ ਸਮੇਂ ਵਿੱਚ ਬਿੱਗ ਬੌਸ 16 ਹੋਸਟ ਕਰ ਰਹੇ ਹਨ। ਸਲਮਾਨ ਖ਼ਾਨ ਦੇ ਇਸ ਸ਼ੋਅ ਦੇ ਦੌਰਾਨ ਸਿਧਾਰਥ ਮਲੋਹਤਰਾ ਮਹਿਮਾਨ ਬਣ ਕੇ ਪਹੁੰਚੇ। ਇਸ ਦੌਰਾਨ ਸਲਮਾਨ ਖ਼ਾਨ ਨੇ ਬੜੇ ਹੀ ਫਨੀ ਅੰਦਾਜ਼ ਵਿੱਚ ਸਿਧਾਰਥ ਮਲੋਹਤਰਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ।

Image Source : Instagram

ਦੱਸ ਦਈਏ ਕਿ ਹਰ ਹਫ਼ਤੇ ਵੀਕੈਂਡ ਵਾਰ ਵਿੱਚ ਫ਼ਿਲਮ ਸਿਤਾਰੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰਨ ਲਈ ਬਿੱਗ ਬੌਸ ਵਿੱਚ ਆਉਂਦੇ ਹਨ। ਹਾਲ ਹੀ ਵਿੱਚ ਇਸ ਹਫ਼ਤੇ ਸਿਧਾਰਥ ਮਲੋਹਤਰਾ ਅਤੇ ਰਕੁਲ ਪ੍ਰੀਤ ਸਿੰਘ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਥੈਂਕ ਗੌਡ' ਦਾ ਪ੍ਰਮੋਸ਼ਨ ਕਰਨ ਲਈ ਬਿੱਗ ਬੌਸ ਵਿੱਚ ਪਹੁੰਚੇ। ਇਸ ਦੌਰਾਨ ਸਲਮਾਨ ਖ਼ਾਨ ਨੇ ਦੋਹਾਂ ਕਲਾਕਾਰਾਂ ਨਾਲ ਕਈ ਗੇਮਸ ਖੇਡੇ ਅਤੇ ਖੂਬ ਮਸਤੀ ਕੀਤੀ।

ਇਸ ਦੌਰਾਨ ਸਲਮਾਨ ਖ਼ਾਨ ਨੇ ਸਿਧਾਰਥ ਮਲੋਹਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਨੂੰ ਲੈ ਕੇ ਕੁਝ ਅਜਿਹਾ ਕਿਹਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਹਰ ਪਾਸੇ ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀ ਚਰਚਾ ਤੇਜ਼ ਹੋ ਗਈ ਹੈ। ਅਜਿਹੇ ਵਿੱਚ ਬਿੱਗ ਬੌਸ 'ਚ ਪਹੁੰਚਣ 'ਤੇ ਸਲਮਾਨ ਖ਼ਾਨ ਵਿਆਹ ਨੂੰ ਲੈ ਕੇ ਸਿਧਾਰਥ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆਏ।

Image Source : Instagram

ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਨੇ ਸਿਧਾਰਥ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਕਿਹਾ, 'ਸਿਧਾਰਥ ਤੁਸੀਂ ਬੜਾ ਹੀ ਕਿਆਰਾ ਫੈਸਲਾ ਲਿਆ ਹੈ...........ਮੇਰਾ ਮਤਲਬ ਪਿਆਰਾ ਫੈਸਲਾ। ਇਸ ਦੇ ਨਾਲ ਹੀ ਸਲਮਾਨ ਨੇ ਸਿਧਾਰਧ ਨੂੰ ਚਿੜ੍ਹਾਉਂਦੇ ਹੋਏ ਕਿਹਾ ਕਿ ਤੁਸੀਂ ਇਹ ਫੈਸਲਾ ਕਿਸ ਅਡਵਾਨੀ ਦੀ ਸਲਾਹ ਨਾਲ ਲਿਆ ਹੈ।

ਇਸ ਦੇ ਜਵਾਬ ਵਿੱਚ ਸਿਧਾਰਥ ਮਲੋਹਤਰਾ  ਨੇ ਕਿਹਾ  ਸਰ ਕੀ ਤੁਸੀਂ ਵਿਆਹ ਦੀ ਗੱਲ ਕਰ ਰਹੇ ਹੋ। ਸਲਮਾਨ ਕੈਮਰੇ ਵਿੱਚ ਦੇਖ ਕੇ ਕਹਿੰਦੇ ਹਨ ਕਿ ਜਾਨਮ ਟਿਨੂੰ ਯੇ ਤੁਮਸੇ ਸ਼ਾਦੀ ਨਹੀਂ ਕਰਨਾ ਚਾਹਤਾ। ਇਸ ਦੌਰਾਨ ਮਜ਼ਾਕ ਕਰਦੇ ਹੋਏ ਸਿਧਾਰਥ ਸਲਮਾਨ ਦੇ ਵਿਆਹ ਬਾਰੇ ਵੀ ਗੱਲ ਕਰਦੇ ਹੋਏ ਨਜ਼ਰ ਆਏ।

Image Source : Instagram

ਹੋਰ ਪੜ੍ਹੋ: ਆਯੁਸ਼ਮਾਨ ਖ਼ੁਰਾਨਾ ਦੀ ਪ੍ਰੀ ਦੀਵਾਲੀ ਪਾਰਟੀ 'ਚ ਸਾੜ੍ਹੀ ਪਾ ਪਹੁੰਚੀ ਤਾਪਸੀ ਪੰਨੂ, ਵਾਇਰਲ ਹੋ ਰਹੀਆਂ ਨੇ ਅਦਾਕਾਰਾ ਦੀਆਂ ਤਸਵੀਰਾਂ

ਸਿਧਾਰਥ ਅਤੇ ਕਿਆਰਾ ਨਾਲ ਜੁੜੀ ਇੱਕ ਮੀਡੀਆ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਸਿਧਾਰਥ ਮਲੋਹਤਰਾ ਅਤੇ ਕਿਆਰਾ ਅਡਵਾਨੀ ਅਗਲੇ ਸਾਲ ਵਿਆਹ ਕਰਵਾਉਣ ਜਾ ਰਹੇ ਹਨ। ਜਲਦ ਹੀ ਫੈਨਜ਼ ਇਸ ਆਨ ਸਕ੍ਰੀਨ ਜੋੜੀ ਨੂੰ ਅਸਲ ਜੋੜੀ ਦੇ ਰੂਪ ਵਿੱਚ ਵੇਖ ਸਕੇਗੀ। ਫੈਨਜ਼ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।

 

View this post on Instagram

 

A post shared by ColorsTV (@colorstv)

You may also like