ਆਯੁਸ਼ਮਾਨ ਖ਼ੁਰਾਨਾ ਦੀ ਪ੍ਰੀ ਦੀਵਾਲੀ ਪਾਰਟੀ 'ਚ ਸਾੜ੍ਹੀ ਪਾ ਪਹੁੰਚੀ ਤਾਪਸੀ ਪੰਨੂ, ਵਾਇਰਲ ਹੋ ਰਹੀਆਂ ਨੇ ਅਦਾਕਾਰਾ ਦੀਆਂ ਤਸਵੀਰਾਂ

written by Pushp Raj | October 17, 2022 01:23pm

Taapsee Pannu news: ਤਾਪਸੀ ਪੰਨੂ ਨੂੰ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰਿਆਂ 'ਚ ਗਿਣਿਆ ਜਾਂਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਤਾਪਸੀ ਪੰਨੂ ਦੇ ਟ੍ਰੈਡੀਸ਼ਨਲ ਲੁੱਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਆਯੁਸ਼ਮਾਨ ਖ਼ੁਰਾਨਾ ਦੀ ਪ੍ਰੀ ਦੀਵਾਲੀ ਪਾਰਟੀ ਦੀਆਂ ਹਨ।

Image Source: Instagram

ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਨਾਂ ਇੰਡਸਟਰੀ ਦੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਿਲ ਹੈ।ਅਕਸਰ ਅਦਾਕਾਰੀ ਦੇ ਨਾਲ-ਨਾਲ ਤਾਪਸੀ ਆਪਣੇ ਲੁੱਕ ਨੂੰ ਲੈ ਕੇ ਵੀ ਲਾਈਮਲਾਈਟ 'ਚ ਰਹਿੰਦੀ ਹੈ।

ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ 'ਚ ਅਦਾਕਾਰਾ ਤਾਪਸੀ ਪੰਨੂ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ। ਤਾਪਸੀ ਇਸ ਪਾਰਟੀ 'ਚ ਲਾਲ ਰੰਗ ਦੀ ਟ੍ਰੈਡੀਸ਼ਨਲ ਸਾੜ੍ਹੀ ਪਹਿਨੇ ਹੋਏ ਨਜ਼ਰ ਆਈ।

Image Source: Instagram

ਐਤਵਾਰ ਦੇਰ ਰਾਤ ਪੈਪਰਾਜ਼ੀਸ ਵੱਲੋਂ ਤਾਪਸੀ ਪੰਨੂ ਨੂੰ ਸਪਾਟ ਕੀਤਾ ਗਿਆ, ਜਿਸ ਸਮੇਂ ਉਹ ਆਯੁਸ਼ਮਾਨ ਖ਼ੁਰਾਨਾ ਦੀ ਪ੍ਰੀ ਦੀਵਾਲੀ ਪਾਰਟੀ ਅਟੈਂਡ ਕਰਨ ਪਹੁੰਚੀ। ਇਸ ਦੌਰਾਨ ਤਾਪਸੀ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ ਅਤੇ ਕੰਨਾਂ 'ਚ ਵੱਡੀਆਂ ਵਾਲੀਆਂ ਪਾਈਆਂ ਹੋਈਆਂ ਸਨ। ਤਾਪਸੀ ਨੇ ਵਾਲਾਂ ਦਾ ਬੰਨ ਬਣਾ ਕੇ ਅਤੇ ਲਾਈਟ ਮੇਅਕਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ। ਤਾਪਸੀ ਪੰਨੂ ਆਪਣੇ ਇਸ ਟ੍ਰੈਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

ਇਸ ਦੌਰਾਨ ਆਯੁਸ਼ਮਾਨ ਦੀ ਪ੍ਰੀ-ਦੀਵਾਲੀ ਪਾਰਟੀ ਵਿੱਚ, ਤਾਪਸੀ ਨੂੰ ਹੱਥਾਂ ਵਿੱਚ ਇੱਕ ਵੱਡੇ ਤੋਹਫ਼ੇ ਨਾਲ ਦੇਖਿਆ ਗਿਆ ਸੀ। ਇਸ ਦੌਰਾਨ ਅਭਿਨੇਤਰੀ ਨੂੰ ਪੈਪਰਾਜ਼ੀਸ ਨਾਲ ਗੱਲ ਕਰਦੇ ਹੋਏ ਵੀ ਦੇਖਿਆ ਗਿਆ।

Image Source: Instagram

ਹੋਰ ਪੜ੍ਹੋ: ਤਾਇਕਵਾਂਡੋ ਮੁਕਾਬਲੇ 'ਚ ਸ਼ਾਹਰੁਖ ਖਾਨ ਦੇ ਬੇਟੇ ਅਬਰਾਮ ਨੇ ਦਿਖਾਇਆ ਆਪਣਾ ਦਮ, ਵੇਖੋ ਤਸਵੀਰਾਂ

ਵਰਕ ਫਰੰਟ ਦੀ ਗੱਲ ਕਰੀਏ ਤਾਂ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟ 'ਚ ਕਾਫੀ ਰੁੱਝੀ ਹੋਈ ਹੈ।ਇਸ ਤੋਂ ਪਹਿਲਾਂ ਤਾਪਸੀ ਦੀ ਫਿਲਮ ਹਾਲ ਹੀ 'ਚ ਬਾਕਸ ਆਫਿਸ 'ਤੇ ਫਿਰ ਤੋਂ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਕੁਝ ਖਾਸ ਨਹੀਂ ਦਿਖਾ ਸਕੀ।ਹੁਣ ਤਾਪਸੀ ਦੀ ਫਿਲਮ ਦੋਬਾਰਾ OTT 'ਤੇ ਸਟ੍ਰੀਮ ਕੀਤੀ ਗਈ ਹੈ, ਜਿੱਥੇ ਉਸ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ।

 

View this post on Instagram

 

A post shared by Viral Bhayani (@viralbhayani)

You may also like