ਤਾਈਕਵਾਂਡੋ ਮੁਕਾਬਲੇ 'ਚ ਸ਼ਾਹਰੁਖ ਖ਼ਾਨ ਦੇ ਬੇਟੇ ਅਬਰਾਮ ਨੇ ਦਿਖਾਇਆ ਆਪਣਾ ਦਮ, ਵੇਖੋ ਤਸਵੀਰਾਂ

written by Pushp Raj | October 17, 2022 12:32pm

Shah Rukh Khan's son Abram Taekwondo competition: ਬਾਲੀਵੁੱਡ ਦੇ 'ਕਿੰਗ ਖ਼ਾਨ' ਯਾਨੀ ਕਿ ਸ਼ਾਹਰੁਖ ਖ਼ਾਨ ਜਿੰਨਾਂ ਆਪਣੇ ਫ਼ਿਲਮੀ ਕਰੀਅਰ ਤੇ ਅਦਾਕਾਰੀ ਵੱਲ ਧਿਆਨ ਦਿੰਦੇ ਹਨ। ਉਨ੍ਹਾਂ ਹੀ ਧਿਆਨ ਉਹ ਆਪਣੇ ਪਰਿਵਾਰ ਉੱਤੇ ਵੀ ਦਿੰਦੇ ਹਨ। ਇਸ ਦੀ ਤਾਜ਼ਾ ਮਿਸਾਲ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਤੋਂ ਮਿਲਦੀ ਹੈ। ਸ਼ਾਹਰੁਖ ਖਾਨ ਦੇ ਬੇਟੇ ਅਬਰਾਮ ਖ਼ਾਨ ਨੇ ਆਪਣੀ ਤਾਈਕਵਾਂਡੋ ਟ੍ਰੇਨਿੰਗ ਅਕੈਡਮੀ 'ਚ ਆਯੋਜਿਤ ਮੁਕਾਬਲੇ 'ਚ ਹਿੱਸਾ ਲਿਆ, ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Shah Rukh Khan felicitates Taimur Ali Khan with medal at Taekwondo competition Image Source: Instagram

ਅਬਰਾਮ ਵੱਲੋਂ ਤਾਈਕਵਾਂਡੋ ਮੁਕਾਬਲੇ 'ਚ ਹਿੱਸਾ ਲੈਣ 'ਤੇ ਸ਼ਾਹਰੁਖ ਖ਼ਾਨ ਇਥੇ ਹੋਰ  ਮਾਪਿਆਂ ਵਾਂਗ ਹੀ ਬੇਟੇ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦੱਸਣਯੋਗ ਹੈ ਕਿ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਛੋਟੇ ਬੇਟੇ ਅਬਰਾਮ ਖ਼ਾਨ ਦੀ ਘੱਟ ਹੀ ਮੀਡੀਆ ਨਾਲ ਰੁਬਰੂ ਹੁੰਦੇ ਹਨਪਰ ਜਦੋਂ ਵੀ ਉਨ੍ਹਾਂ ਦੀ ਕੋਈ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਦਾ ਹੈ।

Image Source: Instagram

ਅਬਰਾਮ ਮੁੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ, ਕਿਉਂਕਿ ਉਨ੍ਹਾਂ ਦੀਆਂ ਤਾਈਕਵਾਂਡੋ ਮੁਕਾਬਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਉਹ ਤਾਈਕਵਾਂਡੋ ਮੁਕਾਬਲੇ ਵਿੱਚ ਆਪਣਾ ਹੁਨਰ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ।ਅਬਰਾਮ ਨੇ ਕਿਰਨ ਤਾਈਕਵਾਂਡੋ ਟ੍ਰੇਨਿੰਗ ਅਕੈਡਮੀ, ਮੁੰਬਈ ਦੇ ਸਾਲਾਨਾ ਇੰਟਰਾ-ਕਲਾਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਇਸ ਮੁਕਾਬਲੇ 'ਚ ਅਬਰਾਮ ਦਾ ਹੌਸਲਾ ਵਧਾਉਣ ਲਈ ਸ਼ਾਹਰੁਖ ਖਾਨ, ਭਰਾ ਆਰੀਅਨ ਅਤੇ ਭੈਣ ਸੁਹਾਨਾ ਵੀ ਪਹੁੰਚੇ।ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਬਰਾਮ ਲਾਲ ਰੰਗ ਦੇ 'ਹੈੱਡਗੀਅਰ' 'ਚ ਮੁਕਾਬਲਾ ਕਰ ਰਹੇ ਹਨ।ਇਸ ਮੁਕਾਬਲੇ 'ਚ ਅਬਰਾਮ ਨੂੰ ਇਸ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ ਹੈ। ਇਨ੍ਹਾਂ ਤਸਵੀਰਾਂ 'ਚ ਸ਼ਾਹਰੁਖ ਵੱਲੋਂ ਅਬਰਾਮ ਨੂੰ ਮੈਡਲ ਪਹਿਨਾਉਣ ਵਾਲੀ ਤਸਵੀਰ ਵੀ ਬਹੁਤ ਪਸੰਦ ਕੀਤੀ ਜਾ ਰਹੀ ਹੈ।

Shah Rukh Khan felicitates Taimur Ali Khan with medal at Taekwondo competition Image Source: Instagram

ਹੋਰ ਪੜ੍ਹੋ: ਈਰਾਨੀ ਔਰਤਾਂ ਦੇ ਸਮਰਥਨ 'ਚ ਆਈ ਉਰਵਸ਼ੀ ਰੌਤੇਲਾ ਨੇ ਕੈਮਰੇ ਸਾਹਮਣੇ ਕਟਵਾਏ ਵਾਲ, ਵੇਖੋ ਤਸਵੀਰਾਂ

ਫੈਨਜ਼ ਵੱਲੋਂ ਅਬਰਾਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਲੋਕ ਸ਼ਾਹਰੁਖ ਖ਼ਾਨ ਨੂੰ ਪੁੱਤਰ ਦੀ ਜਿੱਤ 'ਤੇ ਵਧਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਹੁਣ ਤੱਕ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਸੱਚਮੁੱਚ ਸ਼ਾਹਰੁਖ ਖ਼ਾਨ ਇੱਕ ਚੰਗੇ ਪਿਤਾ ਹਨ, ਕਿਉਂਕਿ ਉਹ ਬੇਹੱਦ ਰੁਝੇ ਹੋਣ ਦੇ ਬਾਵਜੂਦ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਦਿੰਦੇ ਹਨ। '

 

You may also like