ਅਕਸ਼ੇ ਕੁਮਾਰ ਨੇ ਲੋਹੜੀ 'ਤੇ ਪੰਜਾਬੀਆਂ ਨੂੰ ਦਿੱਤਾ ਇਹ ਖਾਸ ਤੋਹਫਾ
ਅਕਸ਼ੇ ਕੁਮਾਰ ਆਪਣੀ ਨਵੀਂ ਫ਼ਿਲਮ 'ਕੇਸਰੀ' ਛੇਤੀ ਲੈ ਕੇ ਆ ਰਹੇ ਹਨ। ਅਕਸ਼ੇ ਦੇ ਨਾਲ ਨਾਲ ਇਸ ਫਿਲਮ ਵਿੱਚ ਪਰੀਨਿਤੀ ਚੋਪੜਾ ਨਜ਼ਰ ਆਉਣ ਵਾਲੀ ਹੈ।ਅਕਸ਼ੇ ਦੀ ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰ ਸ਼ੋਰ ਨਾਲ ਚਲ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ਸਾਰਾਗੜ੍ਹੀ ਦੀ ਜੰਗ 'ਤੇ ਅਧਾਰਿਤ ਹੈ। ਪਰ ਇਸ ਸਭ ਦੇ ਚਲਦੇ ਅਕਸ਼ੇ ਕੁਮਾਰ ਨੇ ਲੋਹੜੀ ਦੇ ਤਿਉਹਾਰ ਤੇ ਇਸ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ।
Akshay Kumar
ਅਕਸ਼ੇ ਵੱਲੋਂ ਸਾਂਝਾ ਕੀਤਾ ਇਹ ਪੋਸਟਰ ਬਲੈਕ ਐਂਡ ਵ੍ਹਾਈਟ ਹੈ। ਅਕਸ਼ੇ ਦੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਅਕਸ਼ੇ ਇੱਕ ਸਿੱਖ ਫੌਜੀ ਦੇ ਕਿਰਦਾਰ 'ਚ ਨਜ਼ਰ ਆਉਣਗੇ । ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਮੁਬਾਰਕਾਂ ਵੀ ਦਿੱਤੀਆਂ। ਫ਼ਿਲਮ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਦਾ ਪ੍ਰੋਡਕਸ਼ਨ ਕਰਨ ਜੌਹਰ ਕਰ ਰਹੇ ਹਨ।
https://www.instagram.com/p/BskqlMMHeck/?utm_source=ig_embed
ਸਾਰਾਗੜ੍ਹੀ ਦੀ ਲੜਾਈ 'ਚ ਮਹਿਜ਼ 21 ਸਿੱਖਾਂ ਨੇ 1੦,੦੦੦ ਅਫਗਾਨੀਆਂ ਦਾ ਮੁਕਾਬਲਾ ਕੀਤਾ ਸੀ। ਇਸ 'ਚ ਅਕਸ਼ੇ ਕੁਮਾਰ ਹੌਲਦਾਰ ਈਸ਼ਵਰ ਸਿੰਘ ਦਾ ਕਿਰਦਾਰ ਨਿਭਾਉਣਗੇ। ਫ਼ਿਲਮ ਇਸੇ ਸਾਲ 21 ਮਾਰਚ ਨੂੰ ਰਿਲੀਜ਼ ਹੋਣੀ ਹੈ।ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਸਾਲ 'ਚ ਚਾਰ ਫ਼ਿਲਮਾਂ ਤਾਂ ਲੈ ਕੇ ਹੀ ਆਉਣਗੇ।