ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਬੱਚਨ ਪਾਂਡੇ ਦਾ ਪੋਸਟਰ ਹੋਇਆ ਰੀਲੀਜ਼, ਫ਼ਿਲਮ 'ਚ ਅਕਸ਼ੈ ਦਾ ਫਰਸਟ ਲੁੱਕ ਆਇਆ ਸਾਹਮਣੇ

written by Pushp Raj | January 18, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਉੱਤੇ ਅਕਸਰ ਆਪਣੇ ਫੈਨਜ਼ ਨਾਲ ਆਪਣੀ ਕਈ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਅਕਸ਼ੈ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਆਉਣ ਵਾਲੀ ਫ਼ਿਲਮ ਬੱਚਨ ਪਾਂਡੇ ਦਾ ਪੋਸਟਰ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਰੀਲੀਜ਼ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਹੈ।


ਅਕਸ਼ੈ ਕੁਮਾਰ ਨੇ ਫਿਲਮ ਦੇ ਦੋ ਪੋਸਟਰ ਸ਼ੇਅਰ ਕੀਤੇ ਹਨ। ਇੱਕ ਪੋਸਟਰ ਵਿੱਚ, ਅਕਸ਼ੈ ਆਪਣੇ ਬੈਕਪੈਕ ਵਿੱਚ ਰਾਈਫਲ ਦੇ ਨਾਲ ਇੱਕ ਖ਼ਤਰਨਾਕ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਇੱਕ ਵਿੱਚ ਉਹ ਮੱਥੇ 'ਤੇ ਤਿਲਕ ਲਗਾ ਕੇ, ਕੂਲ ਏਵੀਏਟਰ ਅਤੇ ਬਟਨ ਰਹਿਤ ਕਮੀਜ਼ ਦੇ ਨਾਲ, ਰੂਪ ਵਿੱਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਦੂਜੇ ਪੋਸਟਰ 'ਚ ਅਕਸ਼ੈ ਨੂੰ ਹਥਿਆਰਾਂ ਨਾਲ ਭਰੇ ਟਰੈਕਟਰ 'ਤੇ ਬੈਠੇ ਦੇਖਿਆ ਜਾ ਸਕਦਾ ਹੈ।


ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਫੈਨਜ਼ ਨੂੰ ਫ਼ਿਲਮ ਦੀ ਰੀਲੀਜ਼ ਹੋਣ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, "ਹੋਲੀ 'ਤੇ ਆ ਰਹੀ ਐਕਸ਼ਨ, ਕਾਮੇਡੀ, ਰੋਮਾਂਸ, ਡਰਾਮਾ ਫਿਲਮ! ਸਾਜਿਦ ਨਾਡਿਆਡਵਾਲਾ ਦੀ ਬੱਚਨ ਪਾਂਡੇ 18 ਮਾਰਚ, 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।"

ਹੋਰ ਪੜ੍ਹੋ : ਬ੍ਰੇਅਕਪ ਦੀਆਂ ਖ਼ਬਰਾਂ ਤੋਂ ਬਾਅਦ ਇੱਕਠੇ ਨਜ਼ਰ ਆਏ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ

ਇਸ ਫ਼ਿਲਮ ਦੀ ਕਹਾਣੀ ਇੱਕ ਗੈਂਗਸਟਰ ਦੇ ਜੀਵਨ ਉੱਤੇ ਅਧਾਰਿਤ ਹੈ। ਇਹ ਗੈਂਗਸਟਰ ਐਕਟਰ ਬਣਨ ਦੀ ਇੱਛਾ ਰੱਖਦਾ ਹੈ। ਕ੍ਰਿਤੀ ਸੈਨਨ ਇੱਕ ਪੱਤਰਕਾਰ ਹੈ ਜੋ ਨਿਰਦੇਸ਼ਕ ਬਣਨ ਦੀ ਇੱਛਾ ਰੱਖਦੀ ਹੈ। ਫਿਲਮ ਵਿੱਚ ਅਰਸ਼ਦ ਵਾਰਸੀ, ਪੰਕਜ ਤ੍ਰਿਪਾਠੀ ਅਤੇ ਪ੍ਰਤੀਕ ਬੱਬਰ ਵੀ ਹਨ। ਫਿਲਮ ਨਿਸ਼ਚੇ ਕੁਤੰਡਾ ਵੱਲੋਂ ਲਿਖੀ ਗਈ ਹੈ ਅਤੇ ਫਰਹਾਦ ਸਾਮਜੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਪਹਿਲਾਂ, ਇਹ ਫ਼ਿਲਮ ਕ੍ਰਿਸਮਿਸ 2020 'ਤੇ ਰਿਲੀਜ਼ ਹੋਣੀ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਸ ਫ਼ਿਲਮ ਦੇ ਵਿੱਚ ਅਕਸ਼ੈ ਕੁਮਾਰ ਤੇ ਕ੍ਰਿਤੀ ਸੈਨਨ ਤੋਂ ਇਲਾਵਾ, ਜੈਕਲੀਨ ਫਰਨਾਂਡੀਜ਼, ਅਰਸ਼ਦ ਵਾਰਸੀ, ਸਨੇਹਲ ਡੱਬੀ, ਪੰਕਜ ਤ੍ਰਿਪਾਠੀ, ਪ੍ਰਤੀਕ ਬੱਬਰ, ਅਭਿਮਨਿਊ ਸਿੰਘ ਅਤੇ ਸਹਿਰਸ਼ ਕੁਮਾਰ ਸ਼ੁਕਲਾ ਵੀ ਹਨ।

You may also like