ਅਲੀ ਫਜ਼ਲ-ਰਿਚਾ ਚੱਢਾ ਦਾ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ, ਜੋੜੀ ਨੂੰ ਵਧਾਈ ਦੇਣ ਪਹੁੰਚੇ ਵਿੱਕੀ-ਰਿਤਿਕ, ਵੇਖੋ ਤਸਵੀਰਾਂ

written by Lajwinder kaur | October 05, 2022 11:58am

Richa Chadha, Ali Fazal's Mumbai Reception: ਬਾਲੀਵੁੱਡ ਦੀ ਮਸ਼ਹੂਰ ਜੋੜੀ ਅਲੀ ਫਜ਼ਲ ਅਤੇ ਰਿਚਾ ਚੱਢਾ ਹੁਣ ਅਧਿਕਾਰਤ ਤੌਰ 'ਤੇ ਪਤੀ-ਪਤਨੀ ਬਣ ਗਏ ਹਨ। ਇਸ ਜੋੜੇ ਨੇ ਆਪਣੀ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ। ਮੰਗਲਵਾਰ ਨੂੰ, ਰਿਚਾ ਅਤੇ ਅਲੀ ਵਿਆਹ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਲੋਕਾਂ ਦੇ ਰੂਬਰੂ ਹੋਏ। ਜੋੜੇ ਨੇ ਮੁੰਬਈ ਵਿੱਚ ਆਪਣੇ ਦੋਸਤਾਂ ਲਈ ਇੱਕ ਸ਼ਾਨਦਾਰ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ, ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹਾਲਾਂਕਿ ਅਲੀ ਅਤੇ ਰਿਚਾ ਨੇ ਈਵੈਂਟ ਤੋਂ ਪਹਿਲਾਂ ਕੈਮਰੇ ਅੱਗੇ ਪੋਜ਼ ਵੀ ਦਿੱਤੇ।

ali fazal and richa chadha reception pics viral image source instagram

ਹੋਰ ਪੜ੍ਹੋ : Richa Chadha-Ali Fazal Wedding: ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ, ਢਾਈ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ ਅਲੀ ਤੇ ਰਿਚਾ ਨੇ

ali fazal and richa chadha pics viral image source Instagram

ਰਿਚਾ ਨੇ ਇਸ ਮੌਕੇ 'ਤੇ ਜਿੱਥੇ ਕਲਰਫੁੱਲ ਗਾਊਨ ਪਾਇਆ ਸੀ, ਉਥੇ ਹੀ ਅਲੀ ਲੰਬੇ ਕੋਟ ਸੂਟ 'ਚ ਹੈਂਡਸਮ ਲੱਗ ਰਿਹਾ ਸੀ। ਜੋੜੇ ਨੇ ਹੱਥ ਜੋੜ ਕੇ ਪੋਜ਼ ਦਿੱਤੇ।

ਵਿੱਕੀ ਕੌਸ਼ਲ, ਜੋ ਬਾਲੀਵੁੱਡ ਅਭਿਨੇਤਾ ਅਤੇ ਮਸਾਨ ਵਿੱਚ ਰਿਚਾ ਦੇ ਕੋ-ਸਟਾਰ ਸਨ, ਵੀ ਉਨ੍ਹਾਂ ਦੇ ਵਿਆਹ ਦੀ ਵਧਾਈ ਦੇਣ ਪਹੁੰਚੇ। ਉੱਧਰ ਰਿਤਿਕ ਰੋਸ਼ਨ ਵੀ ਆਪਣੀ ਗਰਲਫਰੈਂਡ ਸਬਾ ਆਜ਼ਾਦ ਨਾਲ ਅਲੀ ਫਜ਼ਲ ਤੇ ਰਿਚਾ ਚੱਢਾ ਦੀ ਖੁਸ਼ੀ 'ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਆਸ਼ੂਤੋਸ਼ ਰਾਣਾ ਵੀ ਆਪਣੀ ਪਤਨੀ ਰੇਣੁਕਾ ਸ਼ਹਾਣੇ ਦੇ ਨਾਲ ਨਜ਼ਰ ਆਏ। ਇਸ ਗ੍ਰੈਂਡ ਵੈਡਿੰਗ ਰਿਸੈਪਸ਼ਨ ਕਈ ਹੋਰ ਨਾਮੀ ਕਲਾਕਾਰ ਪਹੁੰਚੇ ਸਨ। ਸੋਸ਼ਲ ਮੀਡੀਆ ਰਿਚਾ ਤੇ ਅਲੀ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

vicky at wedding receptiona image source Instagram

ਦੱਸ ਦਈਏ ਅਲੀ ਅਤੇ ਰਿਚਾ ਦੇ ਵਿਆਹ ਦੀਆਂ ਪ੍ਰੀ-ਵੈਡਿੰਗ ਵਾਲੀਆਂ ਰਸਮਾਂ ਨਵੀਂ ਦਿੱਲੀ ਅਤੇ ਲਖਨਊ ਵਿੱਚ ਹੋਈਆਂ ਸਨ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ।

Richa Chadha, Ali Fazal's Mumbai Reception bollywood actor and actress image source Instagram

 

View this post on Instagram

 

A post shared by Lillete Dubey (@lilletedubeyofficial)

You may also like