
ਆਲੀਆ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਦਾ ਵਿਆਹ (Wedding) ਹੋ ਚੁੱਕਿਆ ਹੈ । ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਦੋਵਾਂ ਦਾ ਕੇਕ ਕੱਟਦਿਆਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਵਿਆਹ ਤੋ ਬਾਅਦ ਦੋਵੇਂ ਜਣੇ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋੜੀ ਬਹੁਤ ਹੀ ਖੁਸ਼ ਦਿਖਾਈ ਦੇ ਰਹੀ ਹੈ । ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਰਸਮਾਂ ਬੀਤੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ , ਪਰ ਪਰਿਵਾਰ ਦੇ ਵੱਲੋਂ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਸੀ ਕੀਤਾ ਜਾ ਰਿਹਾ ।
ਹੋਰ ਪੜ੍ਹੋ : ਕਰਨ ਜੌਹਰ ਨੇ ਰਣਬੀਰ ਕਪੂਰ ਤੇ ਆਲੀਆ ਭੱਟ ਨੂੰ ਨਵੀਂ ਸ਼ੁਰੂਆਤ ਦੇ ਲਈ ਦਿੱਤੀ ਵਧਾਈ
ਇਸ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਗਿਆ ਸੀ, ਪਰ ਵਿਆਹ ਤੋਂ ਬਾਅਦ ਇਸ ਵਿਆਹ ਦੀਆਂ ਇੱਕ ਤੋਂ ਬਾਅਦ ਇੱਕ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ ।ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਰਣਬੀਰ ਆਲੀਆ ਨੂੰ ਆਪਣੀ ਗੋਦ ‘ਚ ਚੁੱਕ ਕੇ ਆਪਣੇ ਘਰ ਲਿਜਾਂਦੇ ਹੋਏ ਵਿਖਾਈ ਦੇ ਰਹੇ ਹਨ ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।ਵਿਆਹ ‘ਚ ਰਣਬੀਰ ਕਪੂਰ ਦੀ ਭੈਣ ਰਿਦਿਮਾ ਕਪੂਰ ਅਤੇ ਮਾਂ ਨੀਤੂ ਕਪੂਰ ਬਹੁਤ ਹੀ ਖੁਸ਼ ਨਜ਼ਰ ਆ ਰਹੀਆਂ ਸਨ ।ਭੈਣ ਰਿਧੀਮਾ ਕਪੂਰ ਅਤੇ ਮਾਂ ਨੀਤੂ ਕਪੂਰ ਦੇ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਨੀਤੂ ਕਪੂਰ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਮਲਟੀ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ, ਜਦੋਂ ਕਿ ਰਿਧੀਮਾ ਨੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਮਾਂ-ਬੇਟੀ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ।
View this post on Instagram