ਆਲੀਆ ਭੱਟ ਨੇ ਪਹਿਲੀ ਵਾਰ ਧੀ ਦੀ ਝਲਕ ਕੀਤੀ ਸਾਂਝੀ, ਬੇਟੀ ਦੇ ਨਾਂ ਤੋਂ ਚੁੱਕਿਆ ਪਰਦਾ

written by Lajwinder kaur | November 25, 2022 11:00am

Alia-Ranbir's daughter name revealed: ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 6 ਨਵੰਬਰ, 2022 ਨੂੰ ਆਪਣੀ ਜ਼ਿੰਦਗੀ ਵਿੱਚ ਧੀ ਦਾ ਸਵਾਗਤ ਕੀਤਾ ਹੈ। ਆਲੀਆ ਜੋ ਕਿ ਇੰਨ੍ਹੀ ਦਿਨੀਂ ਆਪਣੀ ਬੱਚੀ ਦੇ ਨਾਲ ਖ਼ਾਸ ਸਮਾਂ ਬਿਤਾ ਰਹੀ ਹੈ। ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਾ ਮੌਕਾ ਦਿੱਤਾ ਕਿਉਂਕਿ ਅਭਿਨੇਤਰੀ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕੀਤਾ। ਇਸ ਨਾਲ ਹੀ ਉਨ੍ਹਾਂ ਨੇ ਆਪਣੀ ਨੰਨ੍ਹੀ ਪਰੀ ਦੀ ਇੱਕ ਛੋਟੀ ਜਿਹੀ ਝਲਕ ਵੀ ਸਾਂਝੀ ਕੀਤੀ ਹੈ।

image source: instagram

ਹੋਰ ਪੜ੍ਹੋ: ਸ਼ਾਹਿਦ ਕਪੂਰ ਨੇ ਬੈੱਡਰੂਮ ਤੋਂ ਸ਼ੇਅਰ ਕੀਤਾ ਪਤਨੀ ਮੀਰਾ ਦਾ ਅਜਿਹਾ ਵੀਡੀਓ, ਜਾਣੋ ਕਿਉਂ ਮੀਰਾ ਨੇ ਸ਼ਾਹਿਦ ਨੂੰ ਕਿਹਾ- ‘ਜੀਨਸ ਪਹਿਨੋ’

alia first time share her daughter glimps with name image source: instagram

ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਹ ਅਤੇ ਰਣਬੀਰ ਆਪਣੀ ਧੀ ਨੂੰ ਆਪਣੀਆਂ ਬਾਹਾਂ ਵਿੱਚ ਫੜੇ ਹੋਏ ਦਿਖਾਈ ਦੇ ਰਹੇ ਨੇ, ਇਹ ਤਸਵੀਰ ਕੁਝ ਬਲਰ ਹੈ। ਇਸ ਦੇ ਨਾਲ ਹੀ ਤਸਵੀਰ 'ਚ ਇੱਕ ਛੋਟੀ ਜਿਹੀ ਜਰਸੀ ਦਿਖਾਈ ਦੇ ਰਹੀ ਹੈ, ਜਿਸ 'ਤੇ 'ਰਾਹਾ' ਲਿਖਿਆ ਹੋਇਆ ਹੈ।ਇਸ ਲਾਲ ਅਤੇ ਨੀਲੀ ਜਰਸੀ ਦੀ ਤਸਵੀਰ ਦੇ ਨਾਲ ਆਲੀਆ ਨੇ ਦੱਸਿਆ ਹੈ ਕਿ ਉਸ ਦੇ ਪਰਿਵਾਰ ਨੇ ਬੇਟੀ ਦਾ ਨਾਂ 'ਰਾਹਾ' ਰੱਖਿਆ ਹੈ।

Alia Bhatt image source: instagram

ਦਾਦੀ ਨੀਤੂ ਕਪੂਰ ਨੇ ਰੱਖਿਆ ਪੋਤੀ ਦਾ ਨਾਮ

ਆਲੀਆ ਨੇ ਪੋਸਟ ਵਿੱਚ ਖੁਲਾਸਾ ਕੀਤਾ ਕਿ ' Raha' ਨਾਮ  ਦਾਦੀ ਨੀਤੂ ਕਪੂਰ ਦੁਆਰਾ ਚੁਣਿਆ ਗਿਆ ਸੀ, ਅਤੇ ਨਾਮ ਦੇ ਅਰਥ 'ਤੇ ਵੀ ਰੌਸ਼ਨੀ ਪਾਈ ਹੈ। ਅਭਿਨੇਤਰੀ ਵੱਲੋਂ ‘ਰਾਹਾ’ ਨਾਮ ਦੇ ਅਰਥ ਇੱਕ ਨਹੀਂ ਸਗੋਂ ਕਈ ਭਾਸ਼ਾਵਾਂ ਵਿੱਚ ਸਮਝਾਏ ਹਨ।

ਜਿਵੇਂ ਹੀ ਆਲੀਆ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ, ਨਾਮੀ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਖੂਬ ਤਾਰੀਫ ਕੀਤੀ ਹੈ। ਇਸ ਪੋਸਟ ਉੱਤੇ ਤਿੰਨ ਮਿਲੀਅਨ ਤੋਂ ਵੱਧ ਲਾਈਅਕਸ ਆ ਚੁੱਕੇ ਹਨ।

 

 

View this post on Instagram

 

A post shared by Alia Bhatt 💛 (@aliaabhatt)

You may also like