ਫ਼ਿਲਮ ਪੁਸ਼ਪਾ ਵੇਖਣ ਮਗਰੋਂ ਅੱਲੂ ਅਰਜੁਨ ਦੀ ਫੈਨ ਹੋਈ ਆਲਿਆ ਭੱਟ, ਪੋਸਟ ਸ਼ੇਅਰ ਕਰ ਆਖੀ ਇਹ ਗੱਲ...

written by Pushp Raj | February 09, 2022

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਿ ਰਾਈਜ਼ ਦਾ ਜਾਦੂ ਦੇਸ਼ ਤੇ ਵਿਦੇਸ਼ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਲੂ ਅਰਜੁਨ ਨੂੰ ਲੈ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਨੇ ਖ਼ਾਸ ਗੱਲ ਕਹੀ ਹੈ। ਆਲਿਆ ਨੇ ਅੱਲੂ ਅਰਜੁਨ ਤੇ ਉਨ੍ਹਾਂ ਦੀ ਫ਼ਿਲਮ ਪੁਸ਼ਪਾ ਬਾਰੇ ਕੀ ਕਿਹਾ ਜਾਨਣ ਲਈ ਪੜ੍ਹੋ ਪੂਰੀ ਖ਼ਬਰ।

Image Source: Instagram

ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਿ ਰਾਈਜ਼ ਨੂੰ ਮਸ਼ਹੂਰ ਹਸਤੀਆਂ, ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਪ੍ਰਸ਼ੰਸਾ ਹਾਸਲ ਕਰਨ ਤੋਂ ਬਾਅਦ ਇਸ ਸਾਲ ਦਾ ਸਭ ਤੋਂ ਮਨੋਰੰਜਨ ਕਰਨ ਵਾਲੀ ਫ਼ਿਲਮ ਕਰਾਰ ਦਿੱਤਾ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਅੱਲੂ ਦੀ ਇਸ ਫ਼ਿਲਮ ਦੀ ਗੀਤ ਤੋਂ ਲੈ ਕੇ ਉਨ੍ਹਾਂ ਵੱਲੋਂ ਕੀਤੇ ਸਟੈਪਸ ਨੂੰ ਵੀ ਹਰ ਕੋਈ ਕਾਪੀ ਕਰ ਰਿਹਾ ਹੈ। ਅੱਲੂ ਅਰਜੁਨ ਨੂੰ ਲੈ ਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਨੇ ਵੀ ਖ਼ਾਸ ਗੱਲ ਕਹੀ ਹੈ।

 

ਹੋਰ ਪੜ੍ਹੋ : ਮਸ਼ਹੂਰ ਟੀਵੀ ਕਪਲ ਗੁਰਮੀਤ ਚੌਧਰੀ ਤੇ ਦੇਬੀਨਾ ਬੋਨਰਜੀ ਜਲਦ ਹੀ ਬਨਣਗੇ ਮਾਤਾ-ਪਿਤਾ, ਫੈਨਜ਼ ਦੇ ਰਹੇ ਵਧਾਈ

ਆਲਿਆ ਭੱਟ ਨੇ ਕਿਹਾ ਕਿ ਉਹ ਫ਼ਿਲਮ ਪੁਸ਼ਪਾ ਵੇਖਣ ਮਗਰੋਂ ਅੱਲੂ ਅਰਜੁਨ ਦੀ ਫੈਨ ਹੋ ਗਈ ਹੈ। ਅੱਲੂ ਅਰਜੁਨ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਫੇਵਰਟ ਹਨ। ਮੇਰੇ ਪੂਰੇ ਪਰਿਵਾਰ ਨੇ ਉਨ੍ਹਾਂ ਦੀ ਫ਼ਿਲਮ ਵੇਖੀ ਹੈ। ਉਹ ਪੁੱਛ ਰਹੇ ਹਨ ਕਿ ਮੈਨੂੰ ਉਨ੍ਹਾਂ ਨਾਲ ਸਾਂਝੇਦਾਰੀ ਕਰਨ ਦਾ ਮੌਕਾ ਕਦੋਂ ਮਿਲੇਗਾ। 'ਆਲੂ, ਤੁਸੀਂ ਅੱਲੂ ਨਾਲ ਕਦੋਂ ਕੰਮ ਕਰੋਗੇ?' ਉਹ ਪੁੱਛਦੇ ਹਨ ਕਿਉਂਕਿ ਉਹ ਮੈਨੂੰ ਘਰ 'ਤੇ ਆਲੂ ਕਹਿੰਦੇ ਹਨ।

Image Source: Instagram

ਜੇਕਰ ਆਲਿਆ ਦੇ ਵਰੰਕ ਫਰੰਟ ਦੀ ਗੱਲ ਕਰੀਏ ਤਾਂ ਆਲਿਆ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਤੇਲਗੂ ਵਿੱਚ ਵੀ ਰਿਲੀਜ਼ ਹੋਵੇਗੀ ਅਤੇ 72ਵੇਂ ਬਰਲਿਨ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਇਸ ਦਾ ਅੰਤਰਰਾਸ਼ਟਰੀ ਪ੍ਰੀਮੀਅਰ ਵੀ ਕੀਤਾ ਜਾਵੇਗਾ।

You may also like