
ਆਲੀਆ ਨੂੰ ਰਣਬੀਰ ਨਾਲ ਰਿਸ਼ਤੇ 'ਤੇ ਗੱਲ ਕਰਨ 'ਚ ਕਿਉਂ ਆਉਂਦੀ ਹੈ ਸ਼ਰਮ : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਆਲੀਆ ਭੱਟ ਜਿਹੜੇ ਕਿ ਅੱਜ ਕੱਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਆਪਣੀ ਆਉਣ ਵਾਲੀ ਫਿਲਮ 'ਬ੍ਰਹਮਅਸਤਰ' ਦੇ ਕੋ ਸਟਾਰ ਰਣਬੀਰ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਆਲੀਆ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਗੱਲ ਕਰਦੇ ਹੋਏ ਸ਼ਰਮ ਆ ਰਹੀ ਹੈ। ਉਹਨਾਂ ਇੱਕ ਅਵਾਰਡ ਸ਼ੋ ਦੌਰਾਨ ਇਹ ਗੱਲ ਕਹੀ।
https://www.instagram.com/p/BqVNn4wgH9C/
ਆਲੀਆ ਦੇ ਪਿਤਾ ਦਾ ਵੀ ਕੁੱਝ ਦਿਨ ਪਹਿਲਾਂ ਬਿਆਨ ਆਇਆ ਸੀ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੀ ਲੜਕੀ ਰਣਬੀਰ ਨਾਲ ਰਿਲੇਸ਼ਨਸ਼ਿੱਪ 'ਚ ਹੈ। ਇਹ ਪੁੱਛੇ ਜਾਣ 'ਤੇ ਕਿ ਉਹ ਰਣਬੀਰ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਪਿਤਾ ਵਲੋਂ ਮਿਲੀ ਮੰਜੂਰੀ ਨੂੰ ਕਿਵੇਂ ਵੇਖਦੀ ਹੈ , ਆਲਿਆ ਨੇ ਕਿਹਾ , ਤੁਸੀ ਭਵਿੱਖ 'ਚ ਕਿਉਂ ਜਾ ਰਹੇ ਹੋ ? ਤੁਹਾਨੂੰ ਵਰਤਮਾਨ 'ਚ ਰਹਿਣਾ ਚਾਹੀਦਾ ਹੈ। ਈਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦੀ।

ਉਨ੍ਹਾਂ ਨੇ ਕਿਹਾ , ਮੈਨੂੰ ਸ਼ਰਮ ਆ ਰਹੀ ਹੈ , ਪਰ ਮੈਂ ਆਪਣੇ ਪਿਤਾ ਨੂੰ ਪਿਆਰ ਕਰਦੀ ਹਾਂ ਅਤੇ ਉਹ ਜੋ ਕੁੱਝ ਕਹਿੰਦੇ ਨੇ ਉਹ ਮੇਰੇ ਲਈ ਬਹੁਤ ਮਾਈਨੇ ਰੱਖਦਾ ਹੈ , ਪਰ ਮੈਂ ਹੁਣ ਇਸ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦੀ। ਦੱਸ ਦਈਏ ਰਣਬੀਰ ਅਤੇ ਆਲੀਆ ਪਹਿਲੀ ਵਾਰ ਫਿਲਮ ਬ੍ਰਹਮਅਸਤਰ 'ਚ ਇਕੱਠੇ ਕੰਮ ਕਰ ਰਹੇ ਹਨ ਜੋ ਕਿ 2019 'ਚ ਰਿਲੀਜ਼ ਹੋਵੇਗੀ। ਇਹਨਾਂ ਦੋਨਾਂ ਦੇ ਰਿਸ਼ਤੇ ਦੀਆਂ ਗੂੰਜਾਂ ਅੱਜਕਲ ਬਾਲੀਵੁੱਡ ਦੇ ਗਲਿਆਰਿਆਂ 'ਚ ਕਾਫੀ ਗੂੰਜ ਰਹੀਆਂ ਹਨ।