ਬ੍ਰਹਮਾਸਤਰ ਦੇ ਲਈ ਆਲਿਆ ਭੱਟ ਨੂੰ ਮਿਲਿਆ ਫੈਨਜ਼ ਦਾ ਸਪੋਰਟਸ, ਟੱਵਿਟਰ 'ਤੇ ਟ੍ਰੈਂਡ ਹੋਇਆ ‘We Love Alia Bhatt’

written by Pushp Raj | August 28, 2022

'We Love Alia Bhatt' trending on Twitter: ਬਾਲੀਵੁੱਡ ਅਦਾਕਾਰਾ ਆਲਿਆ ਭੱਟ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਬੀਤੇ ਲੰਮੇਂ ਸਮੇਂ ਤੋਂ ਆਲਿਆ ਤੇ ਰਣਬੀਰ ਕਪੂਰ ਆਪਣੀ ਫ਼ਿਲਮ ਬ੍ਰਹਮਾਸਤਰ ਦੀ ਪ੍ਰਮੋਸ਼ਨ ਵਿੱਚ ਰੁਝੇ ਹੋਏ ਹਨ। ਹਾਲ ਹੀ ਵਿੱਚ ਜਿਥੇ ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ 'ਤੇ ਬ੍ਰਹਮਾਸਤਰ ਫ਼ਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਸੀ, ਉਥੇ ਹੀ ਹੁਣ ਟਵਿੱਟਰ ਉੱਤੇ 'We Love Alia Bhatt' ਟ੍ਰੈਂਡ ਹੋ ਰਿਹਾ ਹੈ।

image From intsagram

ਦੱਸ ਦਈਏ ਕਿ ਪਿਛਲੇ ਲੰਮੇਂ ਸਮੇਂ ਤੋਂ ਆਲਿਆ ਅਤੇ ਰਣਬੀਰ ਦੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੰਬੇ ਸਮੇਂ ਤੋਂ ਬਾਈਕਾਟ ਦਾ ਟਰੈਂਡ ਚੱਲ ਰਿਹਾ ਹੈ। ਇਸ ਦੌਰਾਨ ਅਚਾਨਕ ਆਲਿਆ ਭੱਟ ਨੂੰ ਟਵਿਟਰ 'ਤੇ ਆਪਣੇ ਫੈਨਜ਼ ਦਾ ਸਮਰਥਨ ਮਿਲ ਗਿਆ ਹੈ।

ਹੁਣ ਇਸ ਤੋਂ ਬਾਅਦ ਲੋਕ ਇਸ ਫ਼ਿਲਮ ਨੂੰ ਲੈ ਕੇ ਕਿਆਸ ਲਗਾ ਰਹੇ ਹਨ ਕਿ ਕੀ ਇਹ ਫਿਲਮ ਹਿੱਟ ਹੋ ਸਕਦੀ ਹੈ? ਤੁਹਾਨੂੰ ਦੱਸ ਦੇਈਏ ਕਿ ਇਸ ਜੋੜੀ ਦੀ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ।

Alia Bhatt gets trolled for her remarks on 'boycott' trend, netizens say 'will boycott Brahmastra' image From intsagram

ਆਲਿਆ ਭੱਟ ਨੂੰ ਟੱਵਿਟਰ 'ਤੇ ਫੈਨਜ਼ ਦਾ ਕਾਫੀ ਪਿਆਰ ਮਿਲ ਰਿਹਾ ਹੈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਫ਼ਿਲਮ ਬ੍ਰਹਮਾਸਤਰ ਦੇ ਬਾਕਸ ਆਫਿਸ 'ਤੇ ਹਿੱਟ ਹੋਣ ਦੀ ਸੰਭਾਵਨਾ ਵੱਧ ਗਈ ਹੈ। ਹੁਣ ਆਲਿਆ ਨੂੰ ਲੈ ਕੇ ਟਵਿਟਰ 'ਤੇ ਵੀ 'ਵੀ ਲਵ ਆਲਿਆ' ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ।

ਆਲਿਆ ਭੱਟ ਅਤੇ ਰਣਬੀਰ ਕਪੂਰ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਆਲਿਆ ਨੇ ਗਰਭ ਅਵਸਥਾ ਦੌਰਾਨ ਵੀ ਆਪਣਾ ਕੰਮ ਨਹੀਂ ਛੱਡਿਆ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਆਲਿਆ ਨੇ ਭਾਈ-ਭਤੀਜਾਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਕਾਰਨ ਉਸ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਸੀ।

image From intsagram

ਹੋਰ ਪੜ੍ਹੋ: ਵ੍ਹੀਲਚੇਅਰ 'ਤੇ ਬੈਠ ਈਵੈਂਟ 'ਚ ਪਹੁੰਚੀ ਸ਼ਿਲਪਾ ਸ਼ੈੱਟੀ, ਵਾਕਰ ਨਾਲ ਤਸਵੀਰਾਂ ਹੋਈਆਂ ਵਾਇਰਲ

ਆਪਣੇ ਇਸ ਬਿਆਨ ਦੇ ਵਿੱਚ ਆਲਿਆ ਨੇ ਕਿਹਾ ਸੀ ਕਿ ''ਜੇਕਰ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਮੇਰੇ ਵੱਲ ਨਾ ਦੇਖੋ...'' ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਆਲਿਆ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਾਈਕਾਟ ਬ੍ਰਹਮਾਸਤਰ ਟ੍ਰੈਂਡ ਹੋ ਰਿਹਾ ਸੀ, ਪਰ ਮੁੜ ਇੱਕ ਵਾਰ ਫਿਰ ਆਲਿਆ ਦੇ ਫੈਨਜ਼ ਉਸ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ।

You may also like