ਵ੍ਹੀਲਚੇਅਰ 'ਤੇ ਬੈਠ ਈਵੈਂਟ 'ਚ ਪਹੁੰਚੀ ਸ਼ਿਲਪਾ ਸ਼ੈੱਟੀ, ਵਾਕਰ ਨਾਲ ਤਸਵੀਰਾਂ ਹੋਈਆਂ ਵਾਇਰਲ

written by Pushp Raj | August 28, 2022

Shilpa Shetty attend event on wheelchair: ਜਦੋਂ ਵੀ ਬਾਲੀਵੁੱਡ ਦੇ ਫਿੱਟ ਸੈਲੇਬਸ ਦਾ ਨਾਂਅ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਦਾ ਨਾਂਅ ਆਉਂਦਾ ਹੈ। ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਸ਼ਿਲਪਾ ਸ਼ੈੱਟੀ ਵ੍ਹੀਲਚੇਅਰ 'ਤੇ ਈਵੈਂਟ ਵਿੱਚ ਸ਼ਾਮਿਲ ਹੋਣ ਪਹੁੰਚੀ, ਜਿਥੇ ਪੈਪਰਾਜ਼ੀਸ ਨੇ ਇਨ੍ਹਾਂ ਨੂੰ ਸਪਾਟ ਕੀਤਾ।

image From instagram

ਇਸ ਵੀਡੀਓ ਨੂੰ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੇ ਹਨ। ਸ਼ਿਲਪਾ ਦੀ ਇਸ ਵੀਡੀਓ ਵਿੱਚ ਉਹ ਜ਼ਖਮੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਨੇ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ। ਜਿੱਥੇ ਉਸ ਨੂੰ ਵ੍ਹੀਲਚੇਅਰ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਪੈਪਰਾਜ਼ੀਸ ਪੋਜ਼ ਦਿੰਦੀ ਹੋਈ ਨਜ਼ਰ ਆਈ ਹੈ।

image From instagram

ਸ਼ਿਲਪਾ ਨੇ ਵ੍ਹੀਲਚੇਅਰ 'ਤੇ ਵੀ ਆਪਣੀ ਗਲੈਮਰ ਨਾਲ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ। ਇਸ ਵੀਡੀਓ ਨੂੰ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। ਨਾਲ ਹੀ, ਕੈਪਸ਼ਨ ਵਿੱਚ ਲਿਖਿਆ ਹੈ, "ਮੇਰਾ ਸਭ ਤੋਂ ਵਧੀਆ ਪੈਰ ਅੱਗੇ ਰੱਖਣਾ। Putting my best foot forward 😉💪🏻#reelvsreal #workmode #ootd #lotd #swasthrahomastraho।

ਵੀਡੀਓ 'ਚ ਸ਼ਿਲਪਾ ਕਾਫੀ ਕਿਊਟ ਅਤੇ ਦਮਦਾਰ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ, ਅਭਿਨੇਤਰੀ ਦੇ ਫੈਨਜ਼ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕਾਂ ਨੇ ਉਸ ਨੂੰ 'ਪ੍ਰੇਰਣਾਦਾਇਕ' ਵੀ ਕਿਹਾ ਹੈ।

image From instagram

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਆਪਣੇ ਯਾਰ ਯਸ਼ਰਾਜ ਮੁਖ਼ਾਤੇ ਤੇ ਵਰੁਣ ਸ਼ਰਮਾ ਨਾਲ ਸ਼ੇਅਰ ਕੀਤੀ ਤਸਵੀਰ

ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ , ਰੋਹਿਤ ਸ਼ੈੱਟੀ ਦੀ ਫ਼ਿਲਮ ਦੀ ਸ਼ੂਟਿੰਗ ਦੇ ਸੈੱਟ 'ਤੇ ਜ਼ਖਮੀ ਹੋ ਗਈ ਸੀ। ਸ਼ਿਲਪਾ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ ਇੰਡੀਅਨ ਪੁਲਿਸ ਫੋਰਸ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਕੁਝ ਦਿਨ ਪਹਿਲਾਂ ਅਭਿਨੇਤਰੀ ਨੇ ਹਸਪਤਾਲ ਦੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਉਸ ਦੇ ਪੈਰਾਂ 'ਤੇ ਪਲਾਸਟਰ ਕੀਤਾ ਹੋਇਆ ਸੀ।

 

View this post on Instagram

 

A post shared by Viral Bhayani (@viralbhayani)

You may also like