
Alia Bhatt makes her first public appearance: ਆਲੀਆ ਭੱਟ ਲਈ ਇਹ ਸਾਲ ਬਹੁਤ ਖੂਬਸੂਰਤ ਅਤੇ ਖਾਸ ਰਿਹਾ ਹੈ। ਅਪ੍ਰੈਲ 'ਚ ਵਿਆਹ ਕਰਵਾਉਣ ਤੋਂ ਬਾਅਦ ਆਲੀਆ ਨਵੰਬਰ 'ਚ ਮਾਂ ਬਣੀ ਅਤੇ ਇੱਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ। ਫਿਲਹਾਲ ਆਲੀਆ ਨੇ ਅਜੇ ਤੱਕ ਲਾਡਲੀ ਦੀ ਝਲਕ ਨਹੀਂ ਦਿਖਾਈ ਹੈ, ਜਦਕਿ ਹੁਣ ਡਿਲੀਵਰੀ ਤੋਂ ਬਾਅਦ ਆਲੀਆ ਦੀ ਪਹਿਲੀ ਜਨਤਕ ਦਿੱਖ ਸਾਹਮਣੇ ਆਈ ਹੈ।
ਹੋਰ ਪੜ੍ਹੋ: ਸਾਮੰਥਾ ਰੂਥ ਨਾਲ ਤਲਾਕ ਤੋਂ ਬਾਅਦ ਐਕਟਰ ਨਾਗਾ ਚੈਤਨਿਆ ਇਸ ਅਭਿਨੇਤਰੀ ਨੂੰ ਕਰ ਰਹੇ ਡੇਟ? ਤਸਵੀਰਾਂ ਹੋਈਆਂ ਵਾਇਰਲ

ਸੋਮਵਾਰ ਰਾਤ ਨੂੰ ਮਾਂ ਸੋਨੀ ਰਾਜ਼ਦਾਨ ਅਤੇ ਪਿਤਾ ਮਹੇਸ਼ ਭੱਟ ਨਾਲ ਆਲੀਆ ਦੀਆਂ ਤਸਵੀਰਾਂ ਪਪਰਾਜ਼ੀ ਦੇ ਕੈਮਰਿਆਂ 'ਚ ਕੈਦ ਹੋ ਗਈਆਂ। ਅਜਿਹਾ ਪਹਿਲੀ ਵਾਰ ਸੀ ਜਦੋਂ ਆਲੀਆ ਡਿਲੀਵਰੀ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਆਈ ਸੀ।

ਇਸ ਦੌਰਾਨ ਆਲੀਆ ਦੇ ਚਿਹਰੇ 'ਤੇ ਪੋਸਟ ਡਿਲੀਵਰੀ ਗਲੋ ਸਾਫ ਦਿਖਾਈ ਦੇ ਰਹੀ ਸੀ। ਉਸ ਦਾ ਭਾਰ ਥੋੜ੍ਹਾ ਵੱਧ ਗਿਆ ਹੈ ਅਤੇ ਪਰ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜੀਨਸ ਦੇ ਨਾਲ ਬਲੈਕ ਟਾਪ, ਜੈਕੇਟ ਪਾਈ ਨਜ਼ਰ ਆ ਰਹੀ ਆਲੀਆ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਭੈਣ ਸ਼ਾਹੀਨ ਭੱਟ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਭੱਟ ਪਰਿਵਾਰ ਇਕੱਠਾ ਹੋਇਆ, ਇਸ ਲਈ ਆਲੀਆ ਨੇ ਵੀ ਪਰਿਵਾਰ ਦੇ ਜਸ਼ਨ 'ਚ ਸ਼ਾਮਲ ਹੋ ਕੇ ਖਾਸ ਮੌਕੇ ਦਾ ਪੂਰਾ ਆਨੰਦ ਲਿਆ।

6 ਨਵੰਬਰ ਨੂੰ ਮਾਂ ਬਣੀ ਆਲੀਆ ਨੇ ਭਾਵੇਂ ਆਪਣੀ ਧੀ ਦਾ ਚਿਹਰਾ ਤਾਂ ਨਹੀਂ ਦਿਖਾਇਆ ਪਰ ਆਪਣੀ ਧੀ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਹੈ। ਆਲੀਆ-ਰਣਬੀਰ ਨੇ ਬੇਟੀ ਦਾ ਨਾਂ ਰਾਹਾ ਕਪੂਰ ਰੱਖਿਆ ਹੈ। ਰਾਹਾ ਨੂੰ ਇਹ ਨਾਂ ਉਸ ਦੀ ਦਾਦੀ ਨੀਤੂ ਕਪੂਰ ਨੇ ਦਿੱਤਾ ਹੈ। ਆਲੀਆ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਦੇ ਨਾਮ ਤੋਂ ਪਰਦਾ ਚੁੱਕਿਆ ਸੀ ਤੇ ਨਾਲ ਹੀ ਰਾਹਾ ਨਾਮ ਦੇ ਅਰਥ ਵੀ ਦੱਸੇ ਸਨ।
View this post on Instagram