Alia Bhatt Baby Shower Pics: ਆਲੀਆ ਦੇ ਬੇਬੀ ਸ਼ਾਵਰ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ, ਰਣਬੀਰ ਪਤਨੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ

Written by  Lajwinder kaur   |  October 07th 2022 09:04 AM  |  Updated: October 07th 2022 07:03 AM

Alia Bhatt Baby Shower Pics: ਆਲੀਆ ਦੇ ਬੇਬੀ ਸ਼ਾਵਰ ਦੀਆਂ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ, ਰਣਬੀਰ ਪਤਨੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ

Alia Bhatt Posts Unseen Baby Shower Pics:  ਹਾਲ ਹੀ ‘ਚ ਕਪੂਰ ਤੇ ਭੱਟ ਪਰਿਵਾਰ ਨੇ ਆਲੀਆ ਭੱਟ ਦੀ ਗੋਦ ਭਰਾਈ ਵਾਲੀ ਰਸਮ ਨੂੰ ਪੂਰਾ ਕੀਤਾ ਹੈ। ਇਸ ਦੌਰਾਨ ਭੱਟ ਅਤੇ ਕਪੂਰ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹੋਏ ਸਨ। ਪਰਿਵਾਰ ਤੋਂ ਇਲਾਵਾ ਇਸ ਸਮਾਗਮ ਵਿੱਚ ਸਿਰਫ਼ ਨਜ਼ਦੀਕੀ ਲੋਕ ਹੀ ਮੌਜੂਦ ਸਨ। ਆਲੀਆ ਭੱਟ ਨੇ ਬੇਬੀ ਸ਼ਾਵਰ 'ਚ ਪੀਲੇ ਰੰਗ ਦਾ ਸੂਟ ਪਾਇਆ ਸੀ। ਜਿਸ ‘ਚ ਆਲੀਆ ਕਾਫੀ ਖੂਬਸੂਰਤ ਲੱਗ ਰਹੀ ਸੀ। ਇਹੀ ਕਾਰਨ ਹੈ ਕਿ ਫੰਕਸ਼ਨ 'ਚ ਰਣਬੀਰ ਕਪੂਰ ਨੇ ਆਪਣੀ ਪਤਨੀ ਨਾਲ ਕਾਫੀ ਕੁਆਲਿਟੀ ਟਾਈਮ ਬਿਤਾਇਆ ਅਤੇ ਇਸ ਦਾ ਸਬੂਤ ਸਾਡੇ ਸਾਹਮਣੇ ਹੈ। ਦਰਅਸਲ, ਆਲੀਆ ਨੇ ਬੇਬੀ ਸ਼ਾਵਰ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਨਾਲ ਸਾਂਝਾ ਕੀਤਾ ਬੇਹੱਦ ਹੀ ਕਿਊਟ ਜਿਹਾ ਵੀਡੀਓ

alia pic image source instagram

ਆਲੀਆ ਭੱਟ ਨੇ ਆਪਣੇ ਇੰਸਾਟਗ੍ਰਾਮ ਅਕਾਊਂਟ ਉੱਤੇ ਆਪਣੇ ਪਰਿਵਾਰ ਤੇ ਪਤੀ ਦੇ ਨਾਲ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਣਬੀਰ ਆਲੀਆ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਏ, ਉਨ੍ਹਾਂ ਨੇ ਆਪਣੀ ਪਤਨੀ ਆਲੀਆ ਨੂੰ ਆਪਣੀ ਗੋਦੀ 'ਚ ਬਿਠਾਇਆ ਹੋਇਆ ਸੀ ਤੇ ਕਿੱਸ ਕਰਦੇ ਨਜ਼ਰ ਆਏ।

alia and ranbir kapoor image source instagram

ਜਿੱਥੇ ਇਹ ਦੋਵੇਂ ਬੈਠੇ ਹਨ, ਉੱਥੇ ਅਪ੍ਰੈਲ 'ਚ ਹੋਏ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਤਸਵੀਰਾਂ 'ਚ ਦੋਵੇਂ ਆਪਣੇ ਪਰਿਵਾਰ ਨਾਲ ਵੀ ਨਜ਼ਰ ਆ ਰਹੇ ਹਨ। ਇੱਕ ਵਿੱਚ ਦੋਵੇਂ ਕਪੂਰ ਪਰਿਵਾਰ ਨਾਲ ਹਨ ਅਤੇ ਇੱਕ ਵਿੱਚ ਭੱਟ ਪਰਿਵਾਰ ਦੇ ਨਾਲ ਦਿਖਾਈ ਦੇ ਰਹੇ ਹਨ। ਇੱਕ ਫੋਟੋ ਵਿੱਚ ਆਲੀਆ ਆਪਣੇ ਸਾਰੇ ਦੋਸਤਾਂ ਨਾਲ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ‘ਚ ਦੋਵੇਂ ਜਣੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ, ‘ਸਿਰਫ ਪਿਆਰ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਲੀਆ ਤੇ ਰਣਬੀਰ ਦੀ ਖੂਬ ਤਾਰੀਫ ਕਰ ਰਹੇ ਹਨ।

alia and ranbir kapoor baby shower pics image source instagram

ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਦਾ ਵਿਆਹ ਅਪ੍ਰੈਲ 2022 ਵਿੱਚ ਹੋਇਆ ਸੀ। ਵਿਆਹ ਦੇ ਦੋ ਮਹੀਨਿਆਂ ਤੋਂ ਬਾਅਦ ਹੀ ਆਲੀਆ ਨੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹਾਲ ਹੀ ‘ਚ ਆਲੀਆ ਤੇ ਰਣਬੀਰ ਦੀ ਫ਼ਿਲਮ 'ਬ੍ਰਹਮਾਸਤਰ' ਵੀ ਰਿਲੀਜ਼ ਹੋਈ ਹੈ। ਫ਼ਿਲਮ 'ਚ ਦੋਹਾਂ ਦੀ ਕਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਕੰਮ ਕਰਦੇ ਸਮੇਂ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network